24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮੋਦੀ ਸਰਕਾਰ ਦੇ ਮੰਤਰੀਆਂ ਦਾ ਦੋ ਦਿਨਾ ਚਿੰਤਨ ਕੈਂਪ ਸ਼ੁਰੂ ਪ੍ਰਧਾਨ ਮੰਤਰੀ ਵੀ ਹੋਏ ਸ਼ਾਮਿਲ

ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੇ ਦੋ ਦਿਨਾਂ ਚਿੰਤਨ ਕੈਂਪ ਦੀ ਰਸਮੀ ਸ਼ੁਰੂਆਤ ਕੀਤੀ। ਇਸ ਚਿੰਤਨ ਕੈਂਪ ਵਿਚ ਵਿਕਸਿਤ ਭਾਰਤ 2047 ਦੇ ਅਗਲੇ ਪੜਾਅ ਲਈ ਤਰਜੀਹਾਂ ਅਤੇ ਸੁਧਾਰ ...

Ad Position 21
No active advertisement
ਅਜੀਤ ਡੈਸਕ 24-09-2026

ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੇ ਦੋ ਦਿਨਾਂ ਚਿੰਤਨ ਕੈਂਪ ਦੀ ਰਸਮੀ ਸ਼ੁਰੂਆਤ ਕੀਤੀ। ਇਸ ਚਿੰਤਨ ਕੈਂਪ ਵਿਚ ਵਿਕਸਿਤ ਭਾਰਤ 2047 ਦੇ ਅਗਲੇ ਪੜਾਅ ਲਈ ਤਰਜੀਹਾਂ ਅਤੇ ਸੁਧਾਰ ਤੈਅ ਕਰਨ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਸੇਵਾ ਤੀਰਥ ’ਚ ਹੋ ਰਹੀ ਇਸ ਬੈਠਕ ’ਚ ਪਹਿਲੇ ਦਿਨ ਹਰ ਮੰਤਰੀ ਦੇ ਕੰਮ ਦੀ ਪੇਸ਼ਕਾਰੀ ਦਿੱਤੀ ਗਈ ਜਦਕਿ ਦੂਜੇ ਦਿਨ ਕੰਮਕਾਜ ਦੀ ਸਮੀਖਿਆ ਕੀਤੀ ਜਾਵੇਗੀ। ਮੰਤਰੀ ਮੰਡਲ ਨੂੰ ਕਈ ਸਮੂਹਾਂ ’ਚ ਵੰਡਿਆ ਗਿਆ ਹੈ ਜਿਸ ’ਚ ਮੰਤਰੀਆਂ ਦੀ ਨਿੱਜੀ ਕਾਰਜ ਸਮਰੱਥਾ, ਪ੍ਰਭਾਵੀ ਸੰਚਾਰ, ਮੰਤਰਾਲੇ ਦਾ ਕੰਮਕਾਜ ਅਤੇ ਹਿਤਧਾਰਕਾਂ ਨਾਲ ਜੁੜਾਅ ਸ਼ਾਮਿਲ ਹੈ। ਹਲਕਿਆਂ ਮੁਤਾਬਿਕ ਦੂਜੇ ਦਿਨ ਹੋਣ ਵਾਲੀ ਸਮੀਖਿਆ ’ਚ ਮੰਤਰੀਆਂ ਨੂੰ ਗ੍ਰੇਡਿੰਗ ਦਿੱਤੀ ਜਾਵੇਗੀ। 4 ਗ੍ਰੇਡਾਂ ’ਚ ਦਿੱਤੀ ਜਾਣ ਵਾਲੀ ਗ੍ਰੇਡਿੰਗ ’ਚ ਐਕਸੀਲੈਂਟ ਅਤੇ ਗੁਡ ਦੀ ਕੈਟੇਗਰੀ ’ਚ ਆਉਣ ਵਾਲੇ ਮੰਤਰੀ ਗ੍ਰੀਨ ਜ਼ੋਨ ’ਚ, ਜਦਕਿ ਐਵਰੇਜ਼ ਅਤੇ ਪੂਅਰ ਕੈਟੇਗਰੀ ’ਚ ਆਉਣ ਵਾਲੇ ਮੰਤਰੀਆਂ ਨੂੰ ਮੰਤਰੀ ਮੰਡਲ ਤੋਂ ਬਾਹਰ ਦਾ ਰਾਹ ਵਿਖਾਇਆ ਜਾ ਸਕਦਾ ਹੈ। ਹਲਕਿਆਂ ਮੁਤਾਬਿਕ ਸਾਰੇ ਕੈਬਨਿਟ ਮੰਤਰੀਆਂ ਤੋਂ ਸੰਖੇਪ ਸੁਝਾਅ ਜਾਂ ਵਿਚਾਰ ਵੀ ਲਏ ਜਾਣਗੇ। ਇਹ ਅਮਲ ਮੋਦੀ ਦੇ ਰਾਜ ਮੰਤਰੀਆਂ ਦੇ ਨਾਲ ਕੀਤੀ ਅਤੇ ਕੰਮਕਾਜ ’ਤੇ ਹੋਈ ਹਾਲੀਆ ਗੱਲਬਾਤ ਅਤੇ ਕੇਂਦਰੀ ਮੰਤਰੀਆਂ ਨਾਲ ਵੱਖਰੇ ਤੌਰ ’ਤੇ ਹੋਈ ਸਮੀਖਿਆ ਤੋਂ ਬਾਅਦ ਹੋ ਰਿਹਾ ਹੈ। ਉਸ ਸਮੀਖਿਆ ’ਚ ਉਨ੍ਹਾਂ ਦੇ ਕੰਮਕਾਜ ਅਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਮੌਜੂਦਗੀ ਜਿਹੇ ਵਿਸ਼ੇ ਸਾਂਝੇ ਕੀਤੇ ਗਏ ਸਨ। ਇਸ ਸ਼ਿਵਰ ’ਚ ਮੰਤਰਾਲਿਆਂ ਅਤੇ ਵਿਭਾਗਾਂ, ਸਕੱਤਰਾਂ ਦੇ ਸਮੂਹਾਂ, ਕੈਬਨਿਟ ਸਕੱਤਰੇਤ ਅਤੇ ਨੀਤੀ ਆਯੋਗ ਤੋਂ ਮਿਲੇ ਇਨਪੁਟ ਦਾ ਇਸਤੇਮਾਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵਿਕਸਿਤ ਭਾਰਤ ਦੇ ਵਿਜ਼ਨ ’ਤੇ 2021 ਤੋਂ ਕੰਮ ਹੋ ਰਿਹਾ ਹੈ। 2021 ’ਚ ਮੋਦੀ ਵਲੋਂ ਪੂਰੇ ਮੰਤਰੀ ਮੰਡਲ ਦੇ ਕੁੱਲ 5 ਚਿੰਤਨ ਸ਼ਿਵਰ ਕੀਤੇ ਗਏ ਸਨ।

Ad Position 22
No active advertisement
ਪਿਛਲੀ ਖ਼ਬਰ ਜਸਟਿਸ ਯਸ਼ਵੰਤ ਵਰਮਾ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ’ਚ ਪੇਸ਼ ਅਗਲੀ ਖ਼ਬਰ ਏ.ਆਈ. ਸਾਰੀ ਮਨੁੱਖਤਾ ਲਈ ਹੋ ਸਕਦੈ ਖ਼ਤਰਾ ਏ.ਆਈ. ਫਰਮਾਂ ਦੇ ਮੁਖੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ
Ad Position 24