13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਹੁਸ਼ਿਆਰਪੁਰ ਅਦਾਲਤ ’ਚ ਪੇਸ਼-4 ਦਿਨ ਦੇ ਪੁਲਿਸ ਰਿਮਾਂਡ ’ਤੇ

ਹੁਸ਼ਿਆਰਪੁਰ ਅਦਾਲਤ ’ਚ ਪੇਸ਼-4 ਦਿਨ ਦੇ ਪੁਲਿਸ ਰਿਮਾਂਡ ’ਤੇ

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

ਹੁਸ਼ਿਆਰਪੁਰ, 12 ਸਤੰਬਰ (ਬਲਜਿੰਦਰਪਾਲ ਸਿੰਘ)-ਥਾਣਾ ਬੁੱਲ੍ਹੋਵਾਲ ਅਧੀਨ ਪੈਂਦੇ ਪਿੰਡ ਤਲਵੰਡੀ ਅਰਾਈਆਂ ਦੇ ਪਿਓ-ਪੁੱਤ ਦੀ ਪੀ.ਐਚ.ਸੀ. ਚੱਕੋਵਾਲ ਦੇ ਬਾਹਰ ਗੋਲੀਆਂ ਮਾਰ ਕੇ ਹੋਈ ਹੱਤਿਆ ਵਾਲੇ ਬਹੁਚਰਚਿਤ ਮਾਮਲੇ ’ਚ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਨੂੰ ਵਿਦੇਸ਼ ਤੋਂ ਭਾਰਤ ਲਿਆ ਕੇ ਹੁਸ਼ਿਆਰਪੁਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਦੋਹਰੀ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੰਮ੍ਰਿਤ ਦਾਲਮ ਜਾਅਲੀ ਪਾਸਪੋਰਟ ਦੀ ਮਦਦ ਨਾਲ ਯੂਰਪ ਫ਼ਰਾਰ ਹੋ ਗਿਆ ਸੀ ਤੇ ‘ਰਿਪਬਲਿਕ ਆਫ਼ ਮੋਲਦੋਵਾ’ ਵਿਚ ਰਹਿ ਰਿਹਾ ਸੀ। ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ, ਪਰ ਅਦਾਲਤ ਨੇ ਦੋਸ਼ੀ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. (ਡੀ) ਪਰਨੀਤ ਸਿੰਘ ਨੇ ਦੱਸਿਆ ਕਿ ਅਮ੍ਰਿਤ ਦਾਲਮ ਦੋਹਰੀ ਹੱਤਿਆ ਵਾਲੇ ਮਾਮਲੇ ’ਚ ਮੁੱਖ ਲੋੜੀਂਦਾ ਦੋਸ਼ੀ ਸੀ ਅਤੇ ਇਸ ਮਾਮਲੇ ’ਚ ਕੁੱਲ 8 ਤੋਂ 10 ਕਥਿਤ ਹੋਰ ਦੋਸ਼ੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਦਾਲਮ ਤੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Ad Position 22
No active advertisement
ਪਿਛਲੀ ਖ਼ਬਰ ਯੂਰਪ ਤੋਂ ਪਹਿਲੀ ਹਵਾਲਗੀ ਤਹਿਤ ਪੰਜਾਬ ਲਿਆਂਦਾ ਜੱਗੂ ਭਗਵਾਨਪੁਰੀਆ ਦਾ ਸਾਥੀ ਅੰਮ੍ਰਿਤ ਦਾਲਮ ਅਗਲੀ ਖ਼ਬਰ ਵਿਸ਼ਵ ਨੇਤਾਵਾਂ ਨੇ ਭਾਰਤ ਦੇ ਪਕਵਾਨਾਂ ਦਾ ਚੱਖਿਆ ਸਵਾਦ
Ad Position 24