08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰੱਖਿਆ ਮੰਤਰਾਲੇ ਵਲੋਂ 1.10 ਲੱਖ ਕਰੋੜ ਰੁਪਏ ਦੇ ਪੂੰਜੀ ਪ੍ਰਾਪਤੀ ਪ੍ਰਸਤਾਵਾਂ ਨੂੰ ਮਨਜ਼ੂਰੀ

ਰੱਖਿਆ ਮੰਤਰਾਲੇ ਵਲੋਂ 1.10 ਲੱਖ ਕਰੋੜ ਰੁਪਏ ਦੇ ਪੂੰਜੀ ਪ੍ਰਾਪਤੀ ਪ੍ਰਸਤਾਵਾਂ ਨੂੰ ਮਨਜ਼ੂਰੀ

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

ਨਵੀਂ ਦਿੱਲੀ, 7 ਸਤੰਬਰ (ਪੀ.ਟੀ.ਆਈ.)-ਰੱਖਿਆ ਮੰਤਰਾਲੇ ਨੇ ਤਿੰਨਾਂ ਸੇਵਾਵਾਂ ਲਈ ਰਾਡਾਰ, ਐਡਵਾਂਸਡ ਲਾਈਟ ਹੈਲੀਕਾਪਟਰ ਤੇ ਮਕੈਨੀਕਲ ਮਾਈਨ ਲੇਅਰਾਂ ਸਮੇਤ ਫੌਜੀ ਹਾਰਡਵੇਅਰ ਦੀ ਪ੍ਰਾਪਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਅਨੁਮਾਨਤ ਲਾਗਤ 1.10 ਲੱਖ ਕਰੋੜ ਰੁਪਏ ਹੈ। ਖਰੀਦ ਪ੍ਰਸਤਾਵਾਂ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਰੱਖਿਆ ਪ੍ਰਾਪਤੀ ਪ੍ਰੀਸ਼ਦ (ਡੀ.ਏ.ਸੀ.) ਦੁਆਰਾ ਮਨਜ਼ੂਰੀ ਦਿੱਤੀ ਗਈ। ਮੰਤਰਾਲੇ ਨੇ ਕਿਹਾ ਹੈ ਕਿ ਡੀ.ਏ.ਸੀ. ਨੇ ਲਗਭਗ 1,10,000 ਕਰੋੜ ਰੁਪਏ ਦੀ ਅਨੁਮਾਨਤ ਲਾਗਤ ’ਤੇ ਰੱਖਿਆ ਬਲਾਂ ਦੇ ਵੱਖ-ਵੱਖ ਪ੍ਰਾਪਤੀ ਪ੍ਰਸਤਾਵਾਂ ਨੂੰ ਜ਼ਰੂਰਤ ਦੀ ਸਵੀਕ੍ਰਿਤੀ ਦਿੱਤੀ ਜੋ ਕਿ ਸਿਧਾਂਤਕ ਪ੍ਰਸ਼ਾਸਕੀ ਪ੍ਰਵਾਨਗੀ ਹੈ । ਭਾਰਤੀ ਫੌਜ ਲਈ ਕੈਮੀਕਲ ਬਾਇਓਲਾਜੀਕਲ ਰੇਡੀਓਲੋਜੀਕਲ ਐਂਡ ਨਿਊਕਲੀਅਰ (ਸੀ.ਬੀ.ਆਰ.ਐਨ.) ਰੇਕੀ ਵਾਹਨ, ਉੱਚ ਗਤੀਸ਼ੀਲਤਾ ਵਾਹਨ (ਐਚ.ਐਮ.ਵੀ.), ਸਵੈ-ਚਾਲਿਤ ਮਕੈਨੀਕਲ ਮਾਈਨ ਲੇਅਰ (ਐਮ.ਐਮ.ਐਲ.), ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐਲ.ਐਚ.), ਟਰਾਲ ਟੈਂਕ ਤੇ ਸਰਵਤਰਾ ਬ੍ਰਿਜ ਸਿਸਟਮ ਦੀ ਖਰੀਦ ਲਈ ਪ੍ਰਵਾਨਗੀ ਦਿੱਤੀ ਗਈ। ਸੀ.ਬੀ.ਆਰ.ਐਨ. ਰੇਕੀ ਵਾਹਨ ਸੀ.ਬੀ.ਆਰ.ਐਨ. ਏਜੰਟਾਂ ਨਾਲ ਦੂਸ਼ਿਤ ਖੇਤਰਾਂ ਦਾ ਪਤਾ ਲਗਾਉਣ, ਪਛਾਣ ਕਰਨ, ਨਿਗਰਾਨੀ ਕਰਨ ਤੇ ਨਿਸ਼ਾਨ ਲਗਾਉਣ ਦੇ ਸਮਰੱਥ ਹੋਣਗੇ।

Ad Position 22
No active advertisement
ਪਿਛਲੀ ਖ਼ਬਰ ਯੂ.ਪੀ. ’ਚ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਿੱਕਅਪ ਗੱਡੀ ਪਲਟੀ, 12 ਮੌਤਾਂ ਅਗਲੀ ਖ਼ਬਰ ਡੀ.ਏ. ਦਾ ਮਾਮਲਾ ਅਦਾਲਤ ’ਚ ਹੋਣ ਕਾਰਨ ਮੁਲਾਜ਼ਮਾਂ ਦੀ ਹੜਤਾਲ ਗੈਰ ਕਾਨੂੰਨੀ-ਅਮਨ ਅਰੋੜਾ
Ad Position 24