ਸ੍ਰੀਨਗਰ, 2 ਸਤੰਬਰ (ਪੀ.ਟੀ.ਆਈ.)-2019 ’ਚ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਪਹਿਲੇ ਵੱਡੇ ਰਾਜਨੀਤਿਕ ਵਿਰੋਧ ਪ੍ਰਦਰਸ਼ਨਾਂ ’ਚ ਸੱਤਾਧਾਰੀ ਨੈਸ਼ਨਲ ਕਾਨਫਰੰਸ ਤੇ ਵਿਰੋਧੀ ਭਾਜਪਾ ਬੁੱਧਵਾਰ ਨੂੰ ਇਕ ਦੂਜੇ ’ਤੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ’ਚ ਅਸਫਲ ਰਹਿਣ ਦਾ ਦੋਸ਼ ਲਗਾਉਂਦੇ ਹੋਏ ਸੜਕਾਂ ’ਤੇ ਉਤਰ ਆਈਆਂ। ਨੈਸ਼ਨਲ ਕਾਨਫਰੰਸ (ਐਨ.ਸੀ.) ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ’ਤੇ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਨਾ ਕਰਨ ਦਾ ਦੋਸ਼ ਲਗਾਇਆ, ਜਦੋਂ ਕਿ ਭਾਜਪਾ ਨੇ ਦੋਸ਼ ਲਗਾਇਆ ਕਿ ਐਨ.ਸੀ. ਸਰਕਾਰ ਆਪਣੇ ਚੋਣ ਵਾਅਦੇ ਪੂਰੇ ਕਰਨ ’ਚ ਅਸਫਲ ਰਹੀ। ਰਾਜਬਾਗ ’ਚ ਗਿੰਡਨ ਸਪੋਰਟਸ ਕੰਪਲੈਕਸ ਨੇੜੇ ਵੱਡੀ ਗਿਣਤੀ ’ਚ ਇਕੱਠੇ ਹੋਏ ਮੰਤਰੀਆਂ, ਵਿਧਾਇਕਾਂ, ਨੇਤਾਵਾਂ ਤੇ ਵਰਕਰਾਂ ਤੋਂ ਬਾਅਦ, ਪੁਲਿਸ ਨੇ ਐਨ.ਸੀ. ਪ੍ਰਦਰਸ਼ਨਕਾਰੀਆਂ ਨੂੰ ਜਵਾਹਰ ਨਗਰ ’ਚ ਭਾਜਪਾ ਹੈੱਡਕੁਆਰਟਰ ਵੱਲ ਮਾਰਚ ਕਰਨ ਤੋਂ ਰੋਕ ਦਿੱਤਾ। ਪਾਰਟੀ ਨੇ ਵਿਰੋਧ ਪ੍ਰਦਰਸ਼ਨ ਕਰਨ ਲਈ ਭਾਜਪਾ ਦਫਤਰ ਦਾ ‘ਘਿਰਾਓ’ ਕਰਨ ਦਾ ਪ੍ਰਸਤਾਵ ਰੱਖਿਆ ਸੀ। ਭਾਜਪਾ ਨੇ ਵੀ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਜੰਮੂ-ਕਸ਼ਮੀਰ ਸਰਕਾਰ ਦੀ ਕਥਿਤ ‘ਅਸਫਲਤਾ’ ਵਿਰੁੱਧ ਇਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ। ਸੈਂਕੜੇ ਭਾਜਪਾ ਆਗੂ ਤੇ ਵਰਕਰ ਐਨ.ਸੀ. ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਲਈ ਲਾਲ ਚੌਕ ਵਿਖੇ ਘੰਟਾਘਰ ਦੇ ਨੇੜੇ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ਸਿਵਲ ਸਕੱਤਰੇਤ ਦਾ ਘਿਰਾਓ ਕਰਨ ਦੀ ਯੋਜਨਾ ਬਣਾਈ ਸੀ ਪਰ ਪੁਲਿਸ ਨੇ ਹਰੀ ਸਿੰਘ ਹਾਈ ਸਟਰੀਟ ਨੇੜੇ ਉਨ੍ਹਾਂ ਨੂੰ ਰੋਕ ਲਿਆ।
ਸ੍ਰੀਨਗਰ ’ਚ ਨੈਸ਼ਨਲ ਕਾਨਫ਼ਰੰਸ ਤੇ ਭਾਜਪਾ ਆਹਮੋ-ਸਾਹਮਣੇ ਦੋਵੇਂ ਪਾਰਟੀਆਂ ਦੇ ਕਾਰਕੁੰਨਾਂ ਵਲੋਂ ਇਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ
ਸ੍ਰੀਨਗਰ, 2 ਸਤੰਬਰ (ਪੀ.ਟੀ.ਆਈ.)-2019 ’ਚ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਪਹਿਲੇ ਵੱਡੇ ਰਾਜਨੀਤਿਕ ਵਿਰੋਧ ਪ੍ਰਦਰਸ਼ਨਾਂ ’ਚ ਸੱਤਾਧਾਰੀ ਨੈਸ਼ਨਲ ਕਾਨਫਰੰਸ ਤੇ ਵਿਰੋਧੀ ਭਾਜਪਾ ਬੁੱਧਵਾਰ ਨੂੰ ਇਕ ਦੂਜੇ ’ਤੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ...
ਅਜੀਤ ਡੈਸਕ
03-09-2026