15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰਾਮ ਮੰਦਰ ਟਰੱਸਟ ਦੇ ਪਹਿਲੇ ਸੀ.ਈ.ਓ. ਬਣੇ ਸਾਬਕਾ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ

ਅਯੁੱਧਿਆ, 2 ਸਤੰਬਰ (ਏਜੰਸੀ)-ਅਯੁੱਧਿਆ ਦੇ ਸ੍ਰੀ ਰਾਮ ਮੰਦਰ ਟਰੱਸਟ ਨੂੰ ਆਪਣਾ ਪਹਿਲਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਓ.ਓ.) ਮਿਲ ਗਿਆ ਹੈ। ਸੇਵਾਮੁਕਤ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦਾ ਪਹਿਲਾ ਸੀ.ਈ.ਓ ...

Ad Position 21
No active advertisement
ਅਜੀਤ ਡੈਸਕ 03-09-2026

‘ਆਪ੍ਰੇਸ਼ਨ ਸੰਧੂਰ’ ਦੌਰਾਨ ਪੱਛਮੀ ਕਮਾਂਡ ਦੀ ਕੀਤੀ ਸੀ ਅਗਵਾਈ
ਅਯੁੱਧਿਆ, 2 ਸਤੰਬਰ (ਏਜੰਸੀ)-ਅਯੁੱਧਿਆ ਦੇ ਸ੍ਰੀ ਰਾਮ ਮੰਦਰ ਟਰੱਸਟ ਨੂੰ ਆਪਣਾ ਪਹਿਲਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਓ.ਓ.) ਮਿਲ ਗਿਆ ਹੈ। ਸੇਵਾਮੁਕਤ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦਾ ਪਹਿਲਾ ਸੀ.ਈ.ਓ ਨਿਯੁਕਤ ਕੀਤਾ ਗਿਆ ਹੈ। ਟਰੱਸਟ ਦੀ ਮੀਟਿੰਗ ’ਚ ਉਨ੍ਹਾਂ ਦੇ ਨਾਂਅ ’ਤੇ ਸਹਿਮਤੀ ਬਣਨ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਜਿਤੇਂਦਰ ਮਿਸ਼ਰਾ ਇਸ ਸਾਲ 30 ਅਪ੍ਰੈਲ ਨੂੰ ਹਵਾਈ ਫੌਜ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦਾ ਹਵਾਈ ਫੌਜ ’ਚ ਲੰਮਾ ਤੇ ਮਹੱਤਵਪੂਰਨ ਕਰੀਅਰ ਰਿਹਾ ਹੈ। ਤਾਜ਼ਾ ਰਿਪੋਰਟਾਂ ਮੁਤਾਬਿਕ ‘ਆਪ੍ਰੇਸ਼ਨ ਸੰਧੂਰ’ ਦੌਰਾਨ ਉਨ੍ਹਾਂ ਪੱਛਮੀ ਕਮਾਂਡ ਦੀ ਅਗਵਾਈ ਕੀਤੀ ਸੀ। ਕਾਰਗਿਲ ਜੰਗ ਦੌਰਾਨ ਵੀ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਟਰੱਸਟ ਵਲੋਂ ਸੀ.ਈ.ਓ. ਦੀ ਨਿਯੁਕਤੀ ਲਈ ਵੱਡੀ ਗਿਣਤੀ ’ਚ ਅਰਜ਼ੀਆਂ ਮੰਗੀਆਂ ਗਈਆਂ ਸਨ। ਰਿਪੋਰਟਾਂ ਅਨੁਸਾਰ 5,585 ਲੋਕਾਂ ਨੇ ਸੀ.ਈ.ਓ ਦੇ ਅਹੁਦੇ ਲਈ ਅਰਜ਼ੀਆਂ ਦਿੱਤੀਆਂ, ਜਿਨ੍ਹਾਂ ’ਚੋਂ 16 ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ। ਇਸ ਤੋਂ ਬਾਅਦ ਚੋਣ ਕਮੇਟੀ ਨੇ ਤਿੰਨ ਨਾਂਅ ਟਰੱਸਟ ਅੱਗੇ ਰੱਖੇ ਤੇ ਆਖਿਰਕਾਰ ਜਿਤੇਂਦਰ ਮਿਸ਼ਰਾ ਦੇ ਨਾਂਅ ’ਤੇ ਸਹਿਮਤੀ ਬਣੀ।
 

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਨੂੰ ਅਪਣਾਉਣ ਦਾ ਸੱਦਾ ਜਲ ਸ਼ਕਤੀ ਮੰਤਰਾਲੇ ਦੇ ਪਾਣੀ ਬਾਰੇ ਦੋ-ਰੋਜ਼... ਅਗਲੀ ਖ਼ਬਰ ਬ੍ਰਿਕਸ ਸੰਮੇਲਨ ’ਚ ਸ਼ਾਮਿਲ ਹੋਣਗੇ ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਰੇਸ
Ad Position 24