26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਔਰਤਾਂ ਨੂੰ ਆਜ਼ਾਦੀ ਵਰਤਣ ’ਤੇ ਟ੍ਰੋਲ ਕਰਨਾ ਬੰਦ ਕਰੋ-ਰਾਹੁਲ

ਨਵੀਂ ਦਿੱਲੀ, 25 ਅਗਸਤ (ਪੀ.ਟੀ.ਆਈ.)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਈ ਔਰਤ ਕੀ ਪਹਿਨਦੀ ਹੈ, ਕੀ ਕਰਦੀ ਹੈ ਅਤੇ ਕਿੱਥੇ ਜਾਂਦੀ ਹੈ, ਇਹ ਉਸ ਦੀ ਆਪਣੀ ਪਸੰਦ ਹੈ। ਉਨ੍ਹਾਂ ਨੇ ...

Ad Position 21
No active advertisement
ਅਜੀਤ ਡੈਸਕ 26-08-2026

ਨਵੀਂ ਦਿੱਲੀ, 25 ਅਗਸਤ (ਪੀ.ਟੀ.ਆਈ.)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਈ ਔਰਤ ਕੀ ਪਹਿਨਦੀ ਹੈ, ਕੀ ਕਰਦੀ ਹੈ ਅਤੇ ਕਿੱਥੇ ਜਾਂਦੀ ਹੈ, ਇਹ ਉਸ ਦੀ ਆਪਣੀ ਪਸੰਦ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਔਰਤਾਂ ਨੂੰ ਉਨ੍ਹਾਂ ਦੀ ਆਜ਼ਾਦੀ ਦੀ ਵਰਤੋਂ ਕਰਨ ’ਤੇ ‘ਟ੍ਰੋਲ’ ਕਰਨਾ ਬੰਦ ਕਰਨ। ਉਨ੍ਹਾਂ ਦੀ ਇਹ ਟਿੱਪਣੀ ਅਦਾਕਾਰਾ ਕ੍ਰਿਤੀ ਸੈਨਨ ਦੇ ‘ਰਾਖੀ’ ਦੇ ਇਸ਼ਤਿਹਾਰ ਵਿਚ ਪਹਿਨੇ ਗਏ ਕੱਪੜਿਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਆਈ ਹੈ। ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਸੈਨਨ ਦੇ ਪਹਿਰਾਵੇ ਨੂੰ ਜਾਣ-ਬੁੱਝ ਕੇ ਅਜੀਬ/ਅਸਹਿਜ ਕਰਾਰ ਦਿੱਤਾ, ਜਦਕਿ ਹੋਰਾਂ ਨੇ ਇਸ ਨੂੰ ਅਸ਼ਲੀਲ ਦੱਸਿਆ। ਗਹਿਣਿਆਂ ਦੇ ਇਕ ਬ੍ਰਾਂਡ ਦੇ ਇਸ ਇਸ਼ਤਿਹਾਰ ਵਿਚ ‘ਕਾਕਟੇਲ 2’ ਦੀ ਅਦਾਕਾਰਾ ਇੰਡੋ-ਵੈਸਟਰਨ ਪਹਿਰਾਵੇ (ਜਿਸ ਵਿਚ ਬ੍ਰੈਲੇਟ-ਸਕਰਟ ਅਤੇ ਕੇਪ ਸ਼ਾਮਿਲ ਹੈ) ਵਿਚ ਨਜ਼ਰ ਆਉਂਦੀ ਹੈ ਅਤੇ ਉਹ ਆਪਣੇ ਭਰਾ ਤੇ ਪਾਲਤੂ ਕੁੱਤੇ ਨੂੰ ਰੱਖੜੀ ਬੰਨ੍ਹਦੀ ਦਿਖਾਈ ਦਿੰਦੀ ਹੈ। ਇਕ ਇੰਸਟਾਗ੍ਰਾਮ ਸਟੋਰੀ ਵਿਚ ਰਾਹੁਲ ਗਾਂਧੀ ਨੇ ਸੈਨਨ ਦੀ ਪ੍ਰਤੀਕਿਰਿਆ ਨੂੰ ਟੈਗ ਕਰਦਿਆਂ ਕਿਹਾ ਕਿ ਇਕ ਔਰਤ ਕੀ ਪਹਿਨਦੀ ਹੈ, ਕੀ ਕਰਦੀ ਹੈ ਅਤੇ ਕਿੱਥੇ ਜਾਂਦੀ ਹੈ, ਇਹ ਉਸ ਦੀ ਆਪਣੀ ਪਸੰਦ ਹੈ। ਉਨ੍ਹਾਂ ਨੇ ‘ਸਮੈਸ਼ ਦ ਪੈਟਰੀਆਰਕੀ’ ਹੈਸ਼ਟੈਗ ਦੀ ਵਰਤੋਂ ਕਰਦਿਆਂ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੀ ਆਜ਼ਾਦੀ ਦੀ ਵਰਤੋਂ ਕਰਨ ਲਈ ਟ੍ਰੋਲ ਕਰਨਾ ਬੰਦ ਕਰੋ।

Ad Position 22
No active advertisement
ਪਿਛਲੀ ਖ਼ਬਰ ਸੀ.ਬੀ. ਐਸ.ਈ. ਨੂੰ ਮੁੜ ਸਮੀਖਿਆ ਪੋਰਟਲ ਦੁਬਾਰਾ ਖੋਲ੍ਹਣ ਦਾ ਨਿਰਦੇਸ਼ ਦੇਣ ਤੋਂ ਇਨਕਾਰ ਅਗਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਸੱਜਣ ਕੁਮਾਰ ਸੰਬੰਧੀ ਅਪੀਲ ਬੰਦ
Ad Position 24