21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਅਰੁਣਾਚਲ ਪ੍ਰਦੇਸ਼ ’ਚ ਭਾਰਤ-ਚੀਨ ਸਰਹੱਦ ’ਤੇ ਸਮੱਸਿਆ ਹੈ-ਕਿਰਨ ਰਿਜਿਜੂ

ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)- ਕੇਂਦਰੀ ਮੰਤਰੀ ਅਤੇ ਅਰੁਣਾਚਲ ਪੱਛਮੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਕਿਰਨ ਰਿਜਿਜੂ ਨੇ ਅਰੁਣਾਚਲ ਪ੍ਰਦੇਸ਼ ’ਚ ਭਾਰਤ-ਚੀਨ ਸਰਹੱਦ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ .....

Ad Position 21
No active advertisement
ਅਜੀਤ ਡੈਸਕ 21-08-2026

ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)- ਕੇਂਦਰੀ ਮੰਤਰੀ ਅਤੇ ਅਰੁਣਾਚਲ ਪੱਛਮੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਕਿਰਨ ਰਿਜਿਜੂ ਨੇ ਅਰੁਣਾਚਲ ਪ੍ਰਦੇਸ਼ ’ਚ ਭਾਰਤ-ਚੀਨ ਸਰਹੱਦ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਅਰੁਣਚਲ ਪ੍ਰਦੇਸ਼ ’ਚ ਭਾਰਤ-ਚੀਨ ਸਰਹੱਦ ’ਤੇ ਜ਼ਰੂਰ ਕੁਝ ਦਿੱਕਤ ਹੈ। ਉਨ੍ਹਾਂ ਕਿਹਾ ਕਿ ਸਾਡੇ ਅਰੁਣਾਚਲ ਪ੍ਰਦੇਸ਼ ਦੇ ਕੁਝ ਪਿੰਡਾਂ ਦੇ ਲੋਕ ਸਰਹੱਦੀ ਸਮੱਸਿਆ ਨੂੰ ਲੈ ਕੇ ਜੋ ਚਿੰਤਾਵਾਂ ਪ੍ਰਗਟਾ ਰਹੇ ਹਨ, ਉਹ ਸਹੀ ਹਨ। ਪਰ ਇਸ ਦਾ ਕਾਰਨ ਇਹ ਹੈ ਕਿ ਉਥੇ ਸਰਹੱਦ ਦਾ ਸਹੀ ਢੰਗ ਨਾਲ ਨਿਰਧਾਰਨ ਨਹੀਂ ਹੋਇਆ। ਰਿਜਿਜੂ ਦਾ ਉਕਤ ਬਿਆਨ ਉਸ ਵੇਲੇ ਆਇਆ ਹੈ ਜਦੋਂ ਕਾਂਗਰਸ ਹਮਲਾਵਰ ਹੁੰਦਿਆਂ ਦਾਅਵਾ ਕਰ ਰਹੀ ਹੈ ਕਿ ਚੀਨ ਦੀਆਂ ਫ਼ੌਜਾਂ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਅੰਦਰ (60 ਕਿੱਲੋਮੀਟਰ) ਤੱਕ ਦਾਖ਼ਲ ਹੋ ਗਈਆਂ ਹਨ। ਉਨ੍ਹਾਂ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਜੇਕਰ ਕੋਈ ਕਹਿੰਦਾ ਹੈ ਕਿ ਚੀਨ 60 ਕਿੱਲੋਮੀਟਰ ਅੰਦਰ ਦਾਖ਼ਲ ਹੋ ਗਿਆ ਹੈ ਤਾਂ ਇਹ ਗ਼ਲਤ ਹੈ, ਇਸ ਨਾਲ ਫ਼ੌਜ ਦਾ ਮਨੋਬਲ ਹੇਠਾਂ ਡਿਗਦਾ ਹੈ। ਰਿਜਿਜੂ ਨੇ ਕਿਹਾ ਕਿ ਭਾਰਤ ਅਤੇ ਚੀਨ ਦਰਮਿਆਨ ਅਰੁਣਾਚਲ ਪ੍ਰਦੇਸ਼ ’ਚ ਬਹੁਤ ਵੱਡੀ ਸਰਹੱਦ ਹੈ ਅਤੇ ਇਸ ਸਰਹੱਦ ਨੂੰ ਪਰਿਭਾਸ਼ਿਤ ਨਹੀਂ ਕੀਤਾ ਗਿਆ, ਉਥੇ ਜ਼ਮੀਨ ਤੇ ਸਰਹੱਦ ਨੂੰ ਪਰਿਭਾਸ਼ਿਤ ਨਹੀਂ ਕੀਤਾ ਗਿਆ ਪਰ ਇਹ ਹੁਣ ਦਾ ਮੁੱਦਾ ਨਹੀਂ ਹੈ। ਜਦੋਂ ਤਿੱਬਤ ਵੱਖਰਾ ਦੇਸ਼ ਸੀ ਤਾਂ ਵੀ ਭਾਰਤ ਅਤੇ ਤਿੱਬਤ ਦਰਮਿਆਨ ਸਰਹੱਦ ਦੀ ਹੱਦਬੰਦੀ ਨਹੀਂ ਹੋਈ ਸੀ। ਰਿਜਿਜੂ ਨੇ ਪਿਛਲੀ ਕਾਂਗਰਸ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਚੀਨ ਨੇ ਪਹਿਲਾਂ ਉਥੇ ਸ਼ਾਹਰਾਹ ਬਣਾਇਆ, ਬੁਨਿਆਦੀ ਢਾਂਚਾ ਵਿਕਸਿਤ ਕੀਤਾ। ਪਰ ਉਸ ਵੇਲੇ ਭਾਰਤ ਸਰਕਾਰ ਨੇ ਫ਼ੈਸਲਾ ਕੀਤਾ ਕਿ ਭਾਰਤ ਉਥੇ ਬੁਨਿਆਦੀ ਢਾਂਚਾ ਵਿਕਸਿਤ ਨਹੀਂ ਕਰੇਗਾ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ 2014 ਤੋਂ ਬਾਅਦ ਅਸੀਂ (ਕੇਂਦਰ ਸਰਕਾਰ) ਉਥੇ ਬੁਨਿਆਦੀ ਢਾਂਚਾ ਬਣਾਉਣਾ ਸ਼ੁਰੂ ਕੀਤਾ। ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਸਹੀ ਤਰ੍ਹਾਂ ਨਾਲ ਹੱਦਬੰਦੀ ਨਾ ਹੋਣ ਕਾਰਨ ਸਾਡੇ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਜ਼ਮੀਨ ਅੱਗੇ ਤੱਕ ਹੈ। ਇਸੇ ਤਰ੍ਹਾਂ ਉਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਜ਼ਮੀਨ ਅੰਦਰ ਤੱਕ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜੋ ਟਾਪ ਰਿਜ (ਸਿਖ਼ਰਲਾ ਪੁਆਇੰਟ) ਹੈ ਉਥੇ ਜ਼ਰੂਰ ਚੀਨੀ ਫ਼ੌਜ ਦੀਆਂ ਸਰਗਰਮੀਆਂ ਵਧੀਆਂ ਹਨ। ਉਸ ਨੂੰ ਲੈ ਕੇ ਸਾਡੇ ਪਿੰਡਾਂ ਦੇ ਲੋਕਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ।ਉਸ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

Ad Position 22
No active advertisement
ਪਿਛਲੀ ਖ਼ਬਰ ਇਮਤਿਹਾਨ ਦੇਣ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਛੱਡੀ-ਚੰਨੀ ਅਗਲੀ ਖ਼ਬਰ ਰਾਹੁਲ ਗਾਂਧੀ ਸਤੰਬਰ ਦੇ ਪਹਿਲੇ ਹਫ਼ਤੇ ਕਰ ਸਕਦੇ ਹਨ ਪੰਜਾਬ ਦਾ ਦੌਰਾ
Ad Position 24