ਵਾਸ਼ਿੰਗਟਨ/ਨਿਊਯਾਰਕ, 2 ਅਗਸਤ (ਏਜੰਸੀ, ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਅਮਰੀਕੀ ਫ਼ੌਜ ਨੂੰ ਈਰਾਨ ’ਤੇ ਨਵੇਂ ਹਮਲੇ ਰੋਕਣ ਦਾ ਹੁਕਮ ਦੇਣਗੇ । ਉਨ੍ਹਾਂ ਦਾ ਦਾਅਵਾ ਹੈ ਕਿ ਮੱਧ ਪੂਰਬੀ ਸਹਿਯੋਗੀ ਪੰਜ ਮਹੀਨਿਆਂ ਤੋਂ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲਈ ਇੱਕ ਸਮਝੌਤੇ ਦੀਆਂ ਸ਼ਰਤਾਂ ’ਤੇ ਸਹਿਮਤ ਹੋ ਗਏ ਹਨ । ਇੱਕ ਸੋਸ਼ਲ ਮੀਡੀਆ ਪੋਸਟ ਵਿਚ, ਟਰੰਪ ਨੇ ਲਿਖਿਆ ਕਿ ਇਸ ਸਮਝੌਤੇ ਵਿਚ “ਹੋਰਮੁਜ਼ ਜਲਡਮਰੂ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਖੋਲ੍ਹਣਾ ਤੇ ਈਰਾਨੀ ਪ੍ਰਮਾਣੂ ਖਤਰੇ ਨੂੰ ਖਤਮ ਕਰਨਾ ਸ਼ਾਮਿਲ ਹੋਵੇਗਾ। ਟਰੰਪ ਨੇ ਕਿਹਾ ਕਿ ਇਸ ਬੇਨਤੀ ਦੇ ਆਧਾਰ ’ਤੇ ਅਤੇ ਦੁਨੀਆ ਦੇ ਭਵਿੱਖ ਦੇ ਲਾਭ ਦੇ ਨਾਲ-ਨਾਲ ਇੱਕ ਸਫਲ ਅਤੇ ਖੁਸ਼ਹਾਲ ਈਰਾਨ ਦੀ ਹੋਂਦ ਨੂੰ ਯਕੀਨੀ ਬਣਾਉਣ ਲਈ, ਮੈਂ ਹਮਲਾ ਰੱਦ ਕਰਨ ਲਈ ਸਹਿਮਤ ਹੋ ਗਿਆ ਹਾਂ, ਬਸ਼ਰਤੇ ਜਲਦੀ ਹੀ ਇੱਕ ਸਮਝੌਤਾ ਹੋ ਸਕੇ । ਈਰਾਨ ਦੇ ਰੱਖਿਆ ਮੰਤਰੀ ਨੇ ਐਕਸ ’ਤੇ ਕਿਹਾ ਕਿ ਟਰੰਪ ਦੇ ਐਲਾਨ ਤੋਂ ਬਾਅਦ ਦੇਸ਼ ਨਾ ਤਾਂ ਹੈਰਾਨ ਹੈ ਅਤੇ ਨਾ ਹੀ ਸਰਗਰਮ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਠੋਸ ਖਤਰਿਆਂ ਦੇ ਮੱਦੇਨਜ਼ਰ ਈਰਾਨ ਅਜੇ ਵੀ ਚੌਕਸ ਹੈ। ਵਿਚੋਲਗੀ ਦੀਆਂ ਕੋਸ਼ਿਸ਼ਾਂ ਵਿਚ ਸ਼ਾਮਿਲ ਇੱਕ ਅਧਿਕਾਰੀ ਨੇ ਕਿਹਾ ਕਿ ਟਰੰਪ ਦੁਆਰਾ ਹਫਤੇ ਦੇ ਅੰਤ ਵਿਚ ਐਲਾਨਿਆ ਗਿਆ ਪ੍ਰਸਤਾਵ, ਅਮਰੀਕਾ ਤੇ ਈਰਾਨ ਨੂੰ ਗੱਲਬਾਤ ਮੁੜ ਸ਼ੁਰੂ ਕਰਨ ਅਤੇ ਉਨ੍ਹਾਂ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰਨ ਲਈ ਕੰਮ ਕਰਨ ਦਾ ਸੱਦਾ ਦਿੰਦਾ ਹੈ, ਜੋ ਪਹਿਲਾਂ ਸਮਝੌਤਾ ਹੋਣ ਵਿਚ ਰੁਕਾਵਟ ਪਾ ਰਹੇ ਸਨ। ਅਧਿਕਾਰੀ ਨੇ ਨੋਟ ਕੀਤਾ ਕਿ ਪ੍ਰਸਤਾਵ ਵਿੱਚ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣ ਅਤੇ ਪੂਰੇ ਖੇਤਰ ਵਿੱਚ ਹਮਲਿਆਂ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ, ਜਿਸ ਵਿਚ ਇਰਾਕ ਵਿਚ ਈਰਾਨ-ਸਮਰਥਿਤ ਮਿਲੀਸ਼ੀਆ ਦੁਆਰਾ ਅਰਬ ਖਾੜੀ ਰਾਜਾਂ ਅਤੇ ਜਾਰਡਨ ਵਿਰੁੱਧ ਕੀਤੇ ਗਏ ਹਮਲੇ ਸ਼ਾਮਿਲ ਹਨ। ਬਦਲੇ ਵਿੱਚ ਅਮਰੀਕਾ ਈਰਾਨ ’ਤੇ ਆਪਣੀ ਜਲ ਸੈਨਾ ਦੀ ਨਾਕਾਬੰਦੀ ਹਟਾ ਦੇਵੇਗਾ ਤੇ ਤਹਿਰਾਨ ਨੂੰ ਆਪਣਾ ਤੇਲ ਨਿਰਯਾਤ ਕਰਨ ਦੀ ਆਗਿਆ ਦੇਵੇਗਾ।
ਟਰੰਪ ਵਲੋਂ ਈਰਾਨ ’ਤੇ ਹਮਲੇ ਰੋਕਣ ਦਾ ਐਲਾਨ
ਵਾਸ਼ਿੰਗਟਨ/ਨਿਊਯਾਰਕ, 2 ਅਗਸਤ (ਏਜੰਸੀ, ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਅਮਰੀਕੀ ਫ਼ੌਜ ਨੂੰ ਈਰਾਨ ’ਤੇ ਨਵੇਂ ਹਮਲੇ ਰੋਕਣ ਦਾ ਹੁਕਮ ਦੇਣਗੇ । ਉਨ੍ਹਾਂ ਦਾ ਦਾਅਵਾ ਹੈ ਕਿ ਮੱਧ ਪੂਰਬੀ
ਅਜੀਤ ਡੈਸਕ
03-08-2026