17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਅਫ਼ਗਾਨਿਸਤਾਨ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ, ਕੋਈ ਗੱਲਬਾਤ ਨਹੀਂ-ਸ਼ਾਹਬਾਜ਼ ਸ਼ਰੀਫ਼

Ad Position 21
No active advertisement
ਪਾਕਿਸਤਾਨ ਵਲੋਂ ਅਫ਼ਗਾਨਿਸਤਾਨ 'ਚ ਕੀਤੇ ਹਮਲੇ 'ਚ ਨਸ਼ਟ ਹੋਈ ਇਕ ਕਾਰ | ਤਸਵੀਰ ਰਾਹੀਂ : ਸੁਰਿੰਦਰ ਕੋਛੜ<br/> 01-03-2026

ਤਾਲਿਬਾਨ ਦੀਆਂ 89 ਚੌਕੀਆਂ ਤਬਾਹ ਤੇ 18 'ਤੇ ਕਬਜ਼ੇ ਦਾ ਦਾਅਵਾ-300 ਮੌਤਾਂ
ਅੰਮਿ੍ਤਸਰ, 28 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਤੇ ਅਫ਼ਗਾਨਿਸਤਾਨ ਦੀ ਸਰਹੱਦ 'ਤੇ ਤਣਾਅ ਵਧਦਾ ਜਾ ਰਿਹਾ ਹੈ | ਤਾਲਿਬਾਨ ਸ਼ਾਸਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਲੜਾਕਿਆਂ ਨੇ ਬੀਤੀ ਦੇਰ ਸ਼ਾਮ ਨੂੰ ਪਾਕਿ 'ਤੇ ਹਮਲੇ ਮੁੜ ਸ਼ੁਰੂ ਕਰ ਦਿੱਤੇ ਹਨ | ੲਸ ਤੋਂ ਪਹਿਲਾਂ ਖੋਸਤ ਗਵਰਨਰ ਦੇ ਬੁਲਾਰੇ ਮੁਸਤਗਫਰ ਗੁਰਬਾਜ਼ ਨੇ ਪੁਸ਼ਟੀ ਕੀਤੀ ਕਿ ਅਫ਼ਗਾਨ ਫ਼ੌਜਾਂ ਨੇ ਇਕ ਵਾਰ ਫਿਰ ਪਾਕਿਸਤਾਨੀ ਫ਼ੌਜ ਦੇ ਟਿਕਾਣਿਆਂ 'ਤੇ ਜਵਾਬੀ ਹਮਲੇ ਕੀਤੇ ਹਨ | ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬੁਲਾਰੇ ਮੁਸ਼ੱਰਫ਼ ਜ਼ੈਦੀ ਨੇ ਸ਼ਾਹਬਾਜ਼ ਸ਼ਰੀਫ਼ ਦੀ ਤਰਫ਼ੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਫ਼ਗਾਨਿਸਤਾਨ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ | ਇਸੇ ਸਭ ਦੇ ਚੱਲਦਿਆਂ ਬੀਤੀ ਦੇਰ ਰਾਤ ਪਾਕਿ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ ਵਲੋਂ ਡੁਰੰਡ ਲਾਈਨ ਸਰਹੱਦ ਦੇ ਨਾਲ-ਨਾਲ 53 ਥਾਵਾਂ 'ਤੇ ਇਕੋ ਸਮੇਂ ਹਮਲਾ ਕਰਨ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਕੀਤੀ ਜਵਾਬੀ ਗੋਲੀਬਾਰੀ ਤੇ ਗੋਲਾਬਾਰੀ 'ਚ ਅਫ਼ਗਾਨ ਤਾਲਿਬਾਨ ਤੇ ਉਨ੍ਹਾਂ ਦੇ ਸਹਿਯੋਗੀ ਅੱਤਵਾਦੀ ਸਮੂਹਾਂ ਦੇ ਲਗਭਗ 300 ਸੈਨਿਕ ਮਾਰੇ ਗਏ | ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ 'ਚ 450 ਤੋਂ ਵੱਧ ਅਫ਼ਗਾਨ ਸੈਨਿਕ ਜ਼ਖਮੀ ਵੀ ਹੋਏ ਹਨ | ਮੰਤਰੀ ਤਰਾਰ ਨੇ ਕਿਹਾ ਕਿ ਆਪ੍ਰੇਸ਼ਨ ਗਜ਼ਬ-ਲਿਲ-ਹੱਕ ਦੌਰਾਨ ਪਾਕਿ ਨੇ ਅਫ਼ਗਾਨ ਤਾਲਿਬਾਨ ਦੀਆਂ 89 ਚੌਕੀਆਂ ਨੂੰ ਤਬਾਹ ਕਰ ਦਿੱਤਾ ਤੇ 18 ਹੋਰਾਂ 'ਤੇ ਕਬਜ਼ਾ ਕਰ ਲਿਆ ਹੈ | ਇਸ ਦੌਰਾਨ ਲਗਭਗ 135 ਟੈਂਕ ਅਤੇ ਬਖਤਰਬੰਦ ਵਾਹਨ ਵੀ ਤਬਾਹ ਕਰ ਦਿੱਤੇ ਗਏ |

Ad Position 22
No active advertisement
ਪਿਛਲੀ ਖ਼ਬਰ ਟਕਰਾਅ ਪਿੱਛੇ ਭਾਰਤ ਦਾ ਹੱਥ ਨਹੀਂ-ਤਾਲਿਬਾਨ ਅਗਲੀ ਖ਼ਬਰ ਜੈਸ਼ੰਕਰ ਵਲੋਂ ਈਰਾਨ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ
Ad Position 24