17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਏਅਰ ਇੰਡੀਆ ਵਲੋਂ ਯੂਰਪ, ਅਮਰੀਕਾ ਤੇ ਕੈਨੇਡਾ ਲਈ 28 ਉਡਾਣਾਂ ਰੱਦ

Ad Position 21
No active advertisement
ਅਜੀਤ ਡੈਸਕ 01-03-2026
ਮੁੰਬਈ, 28 ਫਰਵਰੀ (ਪੀ. ਟੀ. ਆਈ.)-ਏਅਰ ਇੰਡੀਆ ਨੇ ਮੱਧ ਪੂਰਬ ਵਿਚ ਬਦਲਦੀ ਸਥਿਤੀ ਦੇ ਕਾਰਨ 1 ਮਾਰਚ ਲਈ ਯੂਰਪ, ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਨੂੰ ਜੋੜਨ ਵਾਲੀਆਂ 28 ਉਡਾਣਾਂ ਰੱਦ ਕਰ ਦਿੱਤੀਆਂ ਹਨ | ਕਈ ਹਵਾਈ ਖੇਤਰ ਬੰਦ ਹੋਣ ਕਾਰਨ ਏਅਰਲਾਈਨਾਂ ਨੂੰ ਹੋਰ ਰਸਤੇ ਲੱਭਣ ਵਿਚ ਮੁਸ਼ਕਿਲ ਆ ਰਹੀ ਹੈ | ਏਅਰਲਾਈਨ ਨੇ ਦਿੱਲੀ ਅਤੇ ਮੁੰਬਈ ਤੋਂ ਲੰਡਨ ਹੀਥਰੋ, ਅੰਮਿ੍ਤਸਰ ਤੋਂ ਲੰਡਨ ਗੈਟਵਿਕ ਅਤੇ ਦਿੱਲੀ ਅਤੇ ਮੁੰਬਈ ਤੋਂ ਨਿਊਯਾਰਕ ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ | ਮੁੰਬਈ-ਨੇਵਾਰਕ, ਦਿੱਲੀ-ਸ਼ਿਕਾਗੋ, ਦਿੱਲੀ-ਟੋਰਾਂਟੋ, ਦਿੱਲੀ-ਫ੍ਰੈਂਕਫਰਟ, ਮੁੰਬਈ-ਫ੍ਰੈਂਕਫਰਟ ਅਤੇ ਦਿੱਲੀ-ਪੈਰਿਸ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ | ਇਨ੍ਹਾਂ ਥਾਵਾਂ ਤੋਂ ਸੰਬੰਧਿਤ ਭਾਰਤੀ ਸ਼ਹਿਰਾਂ ਲਈ ਉਡਾਣਾਂ 1 ਮਾਰਚ ਲਈ ਰੱਦ ਕਰ ਦਿੱਤੀਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਹਮਲਾ-ਖਾਮੇਨੇਈ ਦੇ ਮਾਰੇ ਜਾਣ ਦਾ ਦਾਅਵਾ <br/> ਅਗਲੀ ਖ਼ਬਰ ਇਜ਼ਰਾਈਲ ਅਤੇ ਖਾੜੀ ਦੇਸ਼ਾਂ 'ਚ ਭਾਰਤੀਆਂ ਲਈ ਸਲਾਹ ਜਾਰੀ
Ad Position 24