31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰੂਪਨਗਰ ਦੇ ਚਨੌਲੀ ਪਿੰਡ ਦਾ ਜਵਾਨ ਜੋਬਨਜੀਤ ਸਿੰਘ ਮਿ੍ਤਕਾਂ 'ਚ ਸ਼ਾਮਿਲ

Ad Position 21
No active advertisement
ਸ਼ਹੀਦ ਜਵਾਨ ਜੋਬਨਜੀਤ ਸਿੰਘ ਦੀ ਪੁਰਾਣੀ ਤਸਵੀਰ | <br/> 23-01-2026
ਰੂਪਨਗਰ, ਨੂਰਪੁਰ ਬੇਦੀ, 22 ਜਨਵਰੀ (ਸਤਨਾਮ ਸਿੰਘ ਸੱਤੀ, ਰਾਜੇਸ਼ ਚੌਧਰੀ)-ਡੋਡਾ ਜ਼ਿਲ੍ਹੇ ਵਿਚ ਫ਼ੌਜੀ ਵਾਹਨ ਖੱਡ ਵਿਚ ਡਿਗਣ ਕਾਰਨ ਹੋਏ ਗੰਭੀਰ ਹਾਦਸੇ ਵਿਚ ਮਰਨ ਵਾਲੇ ਜਵਾਨਾਂ 'ਚ ਰੂਪਨਗਰ ਜ਼ਿਲ੍ਹੇ ਦੇ ਪਿੰਡ ਚਨੌਲੀ (ਨੂਰਪੁਰ ਬੇਦੀ) ਨਾਲ ਸੰਬੰਧਿਤ ਫ਼ੌਜੀ ਜਵਾਨ ਜੋਬਨਜੀਤ ਸਿੰਘ (23) ਪੁੱਤਰ ਬਲਬੀਰ ਸਿੰਘ ਵੀ ਸ਼ਾਮਿਲ ਸੀ | ਇਸ ਖ਼ਬਰ ਨਾਲ ਨਾ ਸਿਰਫ਼ ਪਿੰਡ ਚਨੌਲੀ ਨੂਰਪੁਰ ਬੇਦੀ ਹੀ ਨਹੀਂ ਬਲਕਿ ਰੂਪਨਗਰ ਸਥਿਤ ਉਸ ਦੇ ਗ੍ਰਹਿ ਗੋਬਿੰਦ ਵੈਲੀ ਵਿਚ ਵੀ ਸੋਗ ਦੀ ਲਹਿਰ ਦੌੜ ਗਈ | ਜੋਬਨਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਜੋ ਫੌਜ ਵਿਚ 2019 'ਚ ਭਰਤੀ ਹੋਇਆ ਸੀ, ਉਸ ਦੇ ਪਿਤਾ ਬਲਬੀਰ ਸਿੰਘ ਵੀ ਕੁਝ ਸਮਾਂ ਪਹਿਲਾਂ ਹੀ ਫ਼ੌਜ ਵਿਚੋਂ ਬਤੌਰ ਸੂਬੇਦਾਰ ਮੇਜਰ ਸੇਵਾ-ਮੁਕਤ ਹੋਏ ਹਨ | ਜੋਬਨਜੀਤ ਸਿੰਘ ਦਾ ਇੱਕ ਮਾਰਚ ਨੂੰ ਵਿਆਹ ਸੀ ਅਤੇ ਘਰ ਵਿਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ |

Ad Position 22
No active advertisement
ਪਿਛਲੀ ਖ਼ਬਰ ਨਿਊਜ਼ੀਲੈਂਡ ਬਨਾਮ ਭਾਰਤ t-20 ਲੜੀ-ਭਾਰਤ ਦੇ ਨਿਊਜ਼ੀਲੈਂਡ ਖਿਲਾਫ 4 ਓਵਰਾਂ ਤੋਂ ਬਾਅਦ 44/2 ਅਗਲੀ ਖ਼ਬਰ ਗਾਜ਼ਾ ਦੇ ਪੁਨਰ ਨਿਰਮਾਣ ਲਈ ਰੂਸ ਇਕ ਅਰਬ ਡਾਲਰ ਦੇਣ ਲਈ ਤਿਆਰ-ਪੁਤਿਨ
Ad Position 24