ਕਪੂਰਥਲਾ, 20 ਸਤੰਬਰ (ਅਮਰਜੀਤ ਕੋਮਲ)-ਕਪੂਰਥਲਾ ਆੜ੍ਹਤੀ ਐਸੋਸੀਏਸ਼ਨ ਦੀ ਇਕ ਮੀਟਿੰਗ ਐਸੋਸੀਏਸ਼ਨ ਦੇ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਵਿਖੇ ਹੋਈ ਜਿਸ ਵਿਚ ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਚੰਦੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਨੇ ਆੜ੍ਹਤੀਆਂ ਨੂੰ ਝੋਨੇ ਦੇ ਸੀਜ਼ਨ ਵਿਚ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਬਿਜਲੀ, ਸਫ਼ਾਈ, ਚੋਰੀਆਂ ਨੂੰ ਰੋਕਣਾ ਤੇ ਝੋਨੇ ਦੀ ਖ਼ਰੀਦ ਦੇ ਨਾਲ-ਨਾਲ ਕਿਸਾਨਾਂ ਨੂੰ ਆਧਾਰ ਈ.ਕੇ.ਵਾਈ.ਸੀ. ਪ੍ਰਕਿਰਿਆ ਲਾਗੂ ਕੀਤੇ ਜਾਣ ਸਮੇਤ ਹੋਰ ਸਮੱਸਿਆਵਾਂ ਹਲਕਾ ਇੰਚਾਰਜ ਦੇ ਧਿਆਨ ਵਿਚ ਲਿਆਂਦੀਆਂ | ਇਸਤੋਂ ਇਲਾਵਾ ਕੁੱਝ ਹੋਰ ਮੰਗਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਵਿਚ ਹਲਕਾ ਇੰਚਾਰਜ ਨੇ ਭਰੋਸਾ ਦਿਵਾਇਆ ਕਿ ਉਹ ਆੜ੍ਹਤੀਆਂ ਦੀ ਮੰਗਾਂ ਦਾ ਨਿਪਟਾਰਾ ਕਰਵਾਉਣ ਲਈ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੱਕ ਪਹੁੰਚ ਕਰਨਗੇ | ਇਸ ਮੌਕੇ ਐਸੋਸੀਏਸ਼ਨ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਮੀਟਿੰਗ ਵਿਚ ਐਸੋਸੀਏਸ਼ਨ ਦੇ ਚੇਅਰਮੈਨ ਰੋਸ਼ਨ ਲਾਲ ਗੁਪਤਾ, ਤਿਲਕਰਾਜ ਅਗਰਵਾਲ, ਪਵਨ ਕੌੜਾ, ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਓਮਕਾਰ ਕਾਲੀਆ, ਵਿੱਕੀ ਬਹਿਲ, ਰਾਜੇਸ਼ਵਰ ਸੂਦ, ਰਣਜੀਤ ਸਿੰਘ ਪ੍ਰਧਾਨ, ਮੋਹਿਤ ਸ਼ਰਮਾ, ਬਲਰਾਮ ਕਾਲੀਆ, ਹਰੀਸ਼ ਵਧਵਾ, ਸੁਦੇਸ਼ ਸ਼ਰਮਾ, ਜਸਵੀਰ ਸਿੰਘ, ਸ਼ਿਵ ਸ਼ਰਮਾ, ਅਸ਼ੀਸ਼ ਖੋਸਲਾ, ਅਜੇ ਗੁਪਤਾ, ਲੇਬਰ ਯੂਨੀਅਨ ਦੇ ਪ੍ਰਧਾਨ ਸਤਪਾਲ, ਰਾਈਸ ਮਿੱਲਰ ਤੋਂ ਨਾਮਦੇਵ ਅਰੋੜਾ, ਗੋਪਾਲ ਕੌੜਾ, ਰਾਜੂ ਹਰਿੰਦਰ ਨੀਟਾ, ਮੋਹਿਤ ਆਨੰਦ, ਵਿਪਨ ਕੁਮਾਰ, ਐਮ.ਬੀ. ਬਹਿਲ, ਬਿੱਟੂ ਵਧਵਾ, ਸੰਜੂ ਗੁਪਤਾ, ਜਸਵਿੰਦਰ ਸਿੰਘ ਥਿੰਦ, ਹਰਵਿੰਦਰ ਸਿੰਘ, ਪਵਨ ਕੁਮਾਰ, ਗੁਰਦੇਵ ਸਿੰਘ, ਅਵਿਨਾਸ਼ ਸ਼ਰਮਾ, ਰਾਜਿੰਦਰ ਕੋਹਲੀ, ਤਰੁਣ ਚੱਢਾ, ਰਮੇਸ਼ ਸ਼ਰਮਾ, ਅਸੀਮ ਸੂਦ, ਅੰਕੁਸ਼ ਕੋਹਲੀ, ਪੰਕਜ ਧੀਮਾਨ ਆਦਿ ਹਾਜ਼ਰ ਸਨ |