15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਦੁਕਾਨ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ <br/>

Ad Position 21
No active advertisement
ਅਜੀਤ ਡੈਸਕ 21-09-2025
ਨਡਾਲਾ, 20 ਸਤੰਬਰ (ਰਘਬਿੰਦਰ ਸਿੰਘ)-ਅੱਜ ਦੁਪਹਿਰ ਗੁਰਦੁਆਰਾ ਬਾਉਲੀ ਸਾਹਿਬ ਨੇੜੇ ਬਣੀ ਸੈਲੂਨ ਦੀ ਦੁਕਾਨ ਦੇ ਬਾਹਰ ਖੜ੍ਹਾ ਮੋਟਰਸਾਈਕਲ, ਇਕ ਵਿਅਕਤੀ ਚੋਰੀ ਕਰਕੇ ਲੈ ਗਿਆ ਜਿਸਦੀ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ | ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸੂਰਜ ਪ੍ਰਕਾਸ਼ ਪੁੱਤਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਰੋਜ਼ਾਨਾ ਦੀ ਤਰਾਂ ਮੇਰਾ ਪਲਾਟਿਨਾ ਮੋਟਰਸਾਈਕਲ ਪੀਬੀ 08- ਡੀ.ਟੀ 5887 ਦੁਕਾਨ ਦੇ ਬਾਹਰ ਲੱਗਾ ਸੀ ਤੇ ਚੋਰੀ ਹੋਣ ਤੋਂ ਮੈਂ ਦੱਸ ਮਿੰਟ ਪਹਿਲਾ ਮੈਂ ਮੋਟਰਸਾਈਕਲ ਤੇ ਘਰੋਂ ਹੋ ਕੇ ਆਇਆ ਸੀ | ਜਦ ਦੁਪਹਿਰ 1 ਕੁ ਵਜੇ ਫਿਰ ਘਰ ਜਾਣ ਲਈ ਬਾਹਰ ਆਇਆ ਤਾਂ ਵੇਖਿਆ ਕਿ ਮੋਟਰਸਾਈਕਲ ਉੱਥੇ ਨਹੀਂ ਸੀ ਇੱਧਰ ਉੱਧਰ ਭਾਲ ਕੀਤੀ, ਪਰ ਕੁਝ ਪਤਾ ਨਹੀਂ ਲੱਗਾ, ਜਦੋਂ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਇਕ ਵਿਅਕਤੀ ਪੈਦਲ ਆਉਂਦਾ ਹੈ ਤੇ ਮੋਟਰਸਾਈਕਲ ਨੂੰ ਨਕਲੀ ਚਾਬੀ ਲਗਾ ਕੇ ਮੋਟਰ ਸਾਈਕਲ ਚੋਰੀ ਕਰਕੇ ਲੈ ਗਿਆ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਕੰਟੇਨਰ ਤੇ ਬੱਸ ਦੀ ਹੋਈ ਟੱਕਰ 'ਚ ਬੱਸ ਡਰਾਈਵਰ ਦੀ ਮੌਤ, ਪੁਲਿਸ ਵਲੋਂ ਕੇਸ ਦਰਜ ਅਗਲੀ ਖ਼ਬਰ ਮਕਾਨ ਜਾਂ ਦੁਕਾਨ ਕਿਰਾਏ 'ਤੇ ਦੇਣ ਸਮੇਂ ਵਿਅਕਤੀਆਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ-ਡੀ.ਐੱਸ.ਪੀ.
Ad Position 24