25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮੀਰਾ ਪਬਲਿਕ ਸਕੂਲ ਦੇ ਖਿਡਾਰੀਆਂ ਨੇ 10 ਮੈਡਲ ਜਿੱਤੇ

Ad Position 21
No active advertisement
ਅਜੀਤ ਡੈਸਕ 21-09-2025
ਸਰਦੂਲਗੜ, 20 ਸਤੰਬਰ (ਅਰੋੜਾ)- ਜ਼ੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ 'ਚ ਮੀਰਾ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੈਡਲ ਜਿੱਤੇ ਹਨ | ਅੰਡਰ-14 ਲੜਕਿਆਂ 'ਚ ਪ੍ਰਤੀਕ ਸਿੰਘ ਨੇ 80 ਮੀਟਰ ਹਰਡਲ ਦੌੜ ਅਤੇ ਸੁਖਸਹਿਜ ਸਿੰਘ ਨੇ ਡਿਸਕਸ ਥਰੋਅ 'ਚ ਦੂਜਾ ਸਥਾਨ ਹਾਸਲ ਕੀਤਾ | 400 ਮੀਟਰ ਰਿਲੇਅ ਦੌੜ 'ਚ ਗੁਰਨੂਰ ਸਿੰਘ, ਪ੍ਰਤੀਕ ਸਿੰਘ, ਨਵਜੋਤ ਸਿੰਘ ਅਤੇ ਹਰਵੰਸ਼ ਸਿੰਘ ਦੀ ਟੀਮ ਨੇ ਦੂਜਾ ਸਥਾਨ, ਅੰਡਰ-19 ਲੜਕਿਆਂ 800 ਮੀਟਰ ਦੌੜ 'ਚ ਅਰਸ਼ਵੀਰ ਸਿੰਘ, ਰੁਪਿੰਦਰ ਸਿੰਘ, ਅਮਿ੍ਤਪਾਲ ਸਿੰਘ ਅਤੇ ਵਿਜੇ ਕੁਮਾਰ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਂਸੇ ਦੇ ਮੈਡਲ ਜਿੱਤੇ | ਪਿ੍ੰਸੀਪਲ ਡਾ. ਰਾਮ ਕਿਸ਼ਨ ਯਾਦਵ ਨੇ ਜੇਤੂਆਂ ਤੇ ਕੋਚ ਅਮਰਜੀਤ ਸਿੰਘ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਖ਼ਰਾਬ ਹੋਈਆਂ ਫ਼ਸਲਾਂ ਦਾ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਅਗਲੀ ਖ਼ਬਰ ਭਾਕਿਯੂ (ਡਕੌਂਦਾ) ਬਲਾਕ ਝੁਨੀਰ ਦੀ ਮੀਟਿੰਗ ਮੌਕੇ ਭਖਦੇ ਮੁੱਦਿਆਂ 'ਤੇ ਕੀਤੀ ਚਰਚਾ
Ad Position 24