25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਐਫ.ਐਸ.ਡੀ. ਸਕੂਲ ਜੌੜਕੀਆਂ ਦੇ ਖਿਡਾਰੀਆਂ ਨੇ ਤਗਮੇ ਜਿੱਤੇ

Ad Position 21
No active advertisement
ਅਜੀਤ ਡੈਸਕ 21-09-2025
ਜੌੜਕੀਆਂ, 20 ਸਤੰਬਰ (ਸ਼ਰਮਾ)- ਐੱਫ.ਐੱਸ.ਡੀ. ਸੀਨੀਅਰ ਸੈਕੰਡਰੀ ਅਤੇ ਸਫਾਇਰ ਐੱਫ.ਐੱਸ.ਡੀ. ਕਾਨਵੈਂਟ ਸਕੂਲ ਜੌੜਕੀਆਂ ਦੇ ਖਿਡਾਰੀਆਂ ਨੇ ਜ਼ੋਨ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮੇ ਜਿੱਤੇ ਹਨ | ਖਿਡਾਰੀਆਂ ਨੇ ਰੱਸਾਕਸ਼ੀ, ਹੈਂਡਬਾਲ, ਕਬੱਡੀ ਨੈਸ਼ਨਲ ਸਟਾਈਲ, 100, 200, 1500 ਮੀ., ਰਿਲੇਅ 400 ਮੀਟਰ ਦੌੜ, ਡਿਸਕਸ ਥਰੋਅ, ਹੈਮਰ ਥਰੋਅ, ਸ਼ਾਟਪੁੱਟ, ਜੈਵਲਿਨ ਥਰੋਅ, ਉੱਚੀ ਤੇ ਲੰਬੀ ਛਾਲ ਵਿਚ 20 ਸੋਨ, 22 ਚਾਂਦੀ, 43 ਕਾਂਸੀ ਤਗਮੇ ਹਾਸਲ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਐੱਮ.ਡੀ. ਕਮ ਪਿ੍ੰਸੀਪਲ ਫੌਜਾ ਸਿੰਘ ਧਾਲੀਵਾਲ ਨੇ ਖਿਡਾਰੀਆਂ ਨੂੰ ਖੇਡਾਂ ਦੇ ਗੁਰ ਦੱਸਦਿਆਂ ਮੈਡਲ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰਾਜਵਿੰਦਰ ਸਿੰਘ, ਡੀ.ਪੀ. ਹਰਮਨਦੀਪ ਸਿੰਘ, ਇਕਬਾਲ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਲਵੀਰ ਸਿੰਘ ਐਮ.ਸੀ. ਵਾਲੀ ਗਲੀ 'ਚ ਗੰਦਾ ਪਾਣੀ ਖੜ੍ਹਨ ਕਰਕੇ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸੈਲਫ ਹੈਲਪ ਗਰੁੱਪ ਬਣਾ ਕੇ ਅÏਰਤਾਂ ਆਤਮ ਨਿਰਭਰ ਹੋਣ-ਵਿਧਾਇਕ ਬੁੱਧ ਰਾਮ
Ad Position 24