18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਕੇਂਦਰ ਸਰਕਾਰ ਸਮੁੱਚੇ ਭਾਰਤ ਵਾਸੀਆਂ ਨੂੰ ਮੁਫ਼ਤ ਸਿਹਤ ਸਹੂਲਤ ਪ੍ਰਦਾਨ ਕਰੇ : ਢਿੱਲਵਾਂ

Ad Position 21
No active advertisement
ਅਜੀਤ ਡੈਸਕ 23-10-2025
ਜੈਤੋ, 22 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਕੇਂਦਰ ਤੇ ਪੰਜਾਬ ਸਰਕਾਰ ਲੋਕ ਵਿਰੋਧੀ ਸਰਕਾਰਾਂ ਹਨ ਕਿਉਂਕਿ ਇਨ੍ਹਾਂ ਸਰਕਾਰਾਂ ਦੇ ਰਾਜ ਵਿਚ ਮੇਜਰ ਬਿਮਾਰੀਆਂ ਦੀਆਂ ਦਵਾਈਆਂ ਆਮ ਤੇ ਗਰੀਬ ਵਿਅਕਤੀ ਦੀ ਪਹੁੰਚ ਤੋਂ ਬਾਹਰ ਹਨ ਤੇ ਦਵਾਈਆਂ ਦੇ ਰੇਟ ਅਸਮਾਨੀ ਚੜ੍ਹੇ ਹੋਏ ਹਨ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਪ੍ਰਗਟ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਗਰੀਬ ਤੇ ਜ਼ਰੂਰਤਮੰਦਾਂ ਦੀ ਸਿਹਤ ਪ੍ਰਤੀ ਉੱਕਾ ਹੀ ਧਿਆਨ ਨਹੀਂ ਦੇ ਰਹੀਆਂ ਹਨ | ਜਦ ਕੋਈ ਗਰੀਬ ਤੇ ਆਮ ਵਿਅਕਤੀ ਕੈਂਸਰ ਵਰਗੀ ਬਿਮਾਰੀ ਦੀ ਜਕੜ ਵਿਚ ਆ ਜਾਂਦਾ ਹੈ ਤੇ ਉਸ ਦਾ ਪਰਿਵਾਰ ਆਪਣੇ ਪੀੜਤ ਮੈਂਬਰ ਨੂੰ ਬਚਾਉਣ ਲਈ ਹਰ ਸੰਭ ਕੋਸ਼ਿਸ਼ ਕਰਦਾ ਹੈ ਜਿਸ ਕਰਕੇ ਮਹਿੰਗੇ ਇਲਾਜ਼ ਦੇ ਕਾਰਨ ਪਰਿਵਾਰ ਅਰਥਿਕ ਤੌਰ 'ਤੇ ਕਮਜ਼ੋਰ ਹੋ ਜਾਂਦਾ ਹੈ ਕਿਉਂਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਬੁਖਾਰ, ਸਿਰਦਰਦ ਅਤੇ ਦਰਦ ਆਦਿ ਦਵਾਈਆਂ ਹੀ ਹਸਪਤਾਲਾਂ ਵਿਚੋਂ ਦਿੱਤੀਆਂ ਜਾਂਦੀਆਂ ਹਨ | ਜਦ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਮੁੱਚੇ ਭਾਰਤ ਵਾਸੀਆਂ ਨੂੰ ਮੁਫ਼ਤ ਸਿਹਤ ਸਹੂਲਤ ਪ੍ਰਦਾਨ ਕਰੇ ਤਾਂ ਜੋ ਕੇ ਆਮ ਤੇ ਗਰੀਬ ਵਿਅਕਤੀ ਦੀ ਦਵਾਈਆਂ ਰਾਹੀਂ ਹੁੰਦੀ ਲੁੱਟ ਤੋਂ ਬਚਾਅ ਹੋ ਸਕੇ ਅਤੇ ਮੁਕੰਮਲ ਦਵਾਈਆਂ ਦਾ ਮੁਫ਼ਤ ਬੀਮਾ ਕਰੇ ਤਾਂ ਜੋ ਕਿ ਗਰੀਬ ਤੇ ਆਮ ਵਿਅਕਤੀ ਤੰਦਰੁਸਤ ਅਤੇ ਉਸ ਦੇ ਜੀਵਨ ਵਿਚ ਸੁਧਾਰ ਹੋ ਸਕੇ | ਇਸ ਮੌਕੇ ਲਾਭ ਸਿੰਘ ਅਜਿੱਤਗਿੱਲ, ਸੱਤਾ ਭਾਊ ਕਾਸਮ ਭੱਟੀ ਆਦਿ ਵਿਅਕਤੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਵੈੱਲਫ਼ੇਅਰ ਸੁਸਾਇਟੀ ਨੇ ਨਿੱਕੀਆਂ ਬੱਚੀਆਂ ਨੂੰ ਫ਼ਲ ਅਤੇ ਮਠਿਆਈ ਵੰਡੀ ਅਗਲੀ ਖ਼ਬਰ ਥਾਣਾ ਕਿੱਲਿਆਂਵਾਲੀ ਦੀ ਕਾਰਗੁਜ਼ਾਰੀ ਦੂਜੀ ਵਾਰ ਸਵਾਲਾਂ ਦੇ ਘੇਰੇ
Ad Position 24