17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 06-11-2025
ਗੁਰਾਇਆ, 5 ਨਵੰਬਰ (ਬਲਵਿੰਦਰ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਸੂਚਨਾ ਮੁਤਾਬਿਕ 6 ਨਵੰਬਰ ਵੀਰਵਾਰ ਨੂੰ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਜ਼ਰੂਰੀ ਮੁਰੰਮਤ ਕਰਕੇ ਬੰਦ ਰਹੇਗੀ | ਸ਼ਹਿਰੀ-2 ਫੀਡਰ ਜਿਸ ਨਾਲ ਰੁੜਕਾ ਰੋਡ, ਲਾਂਗੜੀਆ ਮੁਹੱਲਾ, ਪੀਂਘਾਂ ਵਾਲਾ ਚੌਕ, ਜੈ ਹਿੰਦ ਕਾਲੋਨੀ, ਡੱਲੇਵਾਲ, ਬੋਪਾਰਾਏ, ਜੀ. ਟੀ. ਰੋਡ ਫਗਵਾੜਾ ਸਾਈਡ ਬੰਦ ਰਹੇਗਾ | ਕਮਾਲਪੁਰ ਫੀਡਰ ਨਾਲ ਕਮਾਲਪੁਰ, ਅੱਟੀ, ਮਨਸੂਰਪੁਰ, ਸ਼ਹਿਰੀ 1 ਫੀਡਰ ਨਾਲ ਰੁੜਕਾ ਖ਼ੁਰਦ,ਨਿਊ ਮਾਰਕੀਟ, ਗੁਰੂ ਨਾਨਕ ਪੁਰਾ, ਪਿੰਡ ਅੱਟਾ, ਦਿਲਬਾਗ ਕਾਲੋਨੀ, ਬੜਾ ਪਿੰਡ ਰੋਡ, ਕਿ੍ਸ਼ਨਾ ਕਾਲੋਨੀ, ਦਾਣਾ ਮੰਡੀ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਇਲਾਕੇ ਵਿਚ ਬਿਜਲੀ ਦੀ ਸਪਲਾਈ ਬੰਦ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਗੁਰਾਇਆ ਰੇਲਵੇ ਲਾਈਨਾਂ ਤੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼ ਅਗਲੀ ਖ਼ਬਰ ਪਰਾਲੀ ਸਾੜਨ ਦੇ ਦੋਸ਼ਾਂ ਹੇਠ ਥਾਣਾ ਕਰਤਾਰਪੁਰ 'ਚ 2 ਕਿਸਾਨਾਂ 'ਤੇ ਮਾਮਲੇ ਦਰਜ
Ad Position 24