17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

154 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 06-11-2025
ਕਰਤਾਰਪੁਰ, 5 ਨਵੰਬਰ (ਭਜਨ ਸਿੰਘ)-ਜਲੰਧਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਵਲੋਂ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਦੇ ਐਸ.ਆਈ. ਨਿਰਮਲ ਸਿੰਘ ਤੇ ਪੁਲਿਸ ਪਾਰਟੀ ਮਾੜੇ ਅਨਸਰਾਂ ਖ਼ਿਲਾਫ਼ ਬਿਧੀਪੁਰ ਤੋਂ ਦਿਆਲਪੁਰ ਵਿਚਕਾਰ ਗਸ਼ਤ ਕਰ ਰਹੀ ਸੀ ਤਾਂ ਜਦ ਦਿਆਲਪੁਰ ਤੋਂ ਕਰਤਾਰਪੁਰ ਨੂੰ ਜਾਣ ਸਮੇਂ ਰਸਤੇ ਵਿੱਚ ਇੱਕ ਅÏਰਤ ਤੇ ਇੱਕ ਨÏਜਵਾਨ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ¢ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਨੇ ਦੱਸਿਆ ਕਿ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਟੀਮ ਦੇ ਐੱਸ.ਆਈ.ਨਿਰਮਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸੰਬੰਧ 'ਚ ਬਿਧੀਪੁਰ ਤੋਂ ਕਰਤਾਰਪੁਰ ਦਿਆਲਪੁਰ ਅਤੇ ਦਿਆਲਪੁਰ ਤੋਂ ਵਾਪਸ ਲਿੰਕ ਰੋਡ ਪਰ ਕਰਤਾਰਪੁਰ ਵੱਲ ਨੂੰ ਆ ਰਹੇ ਸੀ ਕਿ ਜਦ ਪੁਲਿਸ ਪਾਰਟੀ ਗੁਰੂਦੁਆਰਾ ਬੁੰਗਾ ਸਾਹਿਬ ਦਿਆਲਪੁਰ ਤੋਂ 100 ਗਜ ਪਿੱਛੇ ਸੀ ਤਾਂ ਖੱਬੇ ਹੱਥ ਖਾਲੀ ਖੇਤ ਬੇਅਬਾਦ ਜਗ੍ਹਾ ਵਿੱਚ ਇੱਕ ਨÏਜਵਾਨ ਲੜਕਾ ਅਤੇ ਇੱਕ ਅÏਰਤ ਖੜੇ ਦਿਖਾਈ ਦਿੱਤੇ¢ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਘਬਰਾ ਕੇ ਦੋਨੋ ਮÏਕਾ ਤੋਂ ਖਿਸਕਣ ਲੱਗੇ ਜਿਹਨਾਂ ਨੂੰ ਐਸ.ਆਈ ਨਿਰਮਲ ਸਿੰਘ ਨੇ ਸ਼ੱਕ ਦੀ ਬਿਨ੍ਹਾਂ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਨÏਜਵਾਨ ਨੇ ਆਪਣਾ ਨਾਮ ਸ਼ਿਵ ਸਿੰਘ ਉਰਫ ਸ਼ਿਵਾ ਪੁੱਤਰ ਜਸਬੀਰ ਸਿੰਘ ਵਾਸੀ ਮਾਤਾ ਰਾਣੀ ਮੁਹੱਲਾ ਪਿੰਡ ਬਾਬਾ ਬਕਾਲਾ ਥਾਣਾ ਬਿਆਸ ਜਿਲ੍ਹਾ ਅਮਿ੍ਤਸਰ ਅਤੇ ਇਸਤਰੀ ਨੇ ਆਪਣਾ ਨਾਮ ਇੰਦਰਜੀਤ ਕÏਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਪੱਲਾ ਥਾਣਾ ਮਹਿਤਾ ਜ਼ਿਲ੍ਹਾ ਅੰਮਿ੍ਤਸਰ ਦੱਸਿਆ¢ ਜਿਨ੍ਹਾਂ ਦੇ ਕਬਜ਼ੇ 'ਚੋਂ 154 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁੱਕਦਮਾ ਨੰਬਰ 281, 21ਬੀ -61-85 ਐਨ.ਡੀ.ਪੀ.ਐਸ.ਐਕਟ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀਆਨ ਨੂੰ ਗਿ੍ਫਤਾਰ ਕੀਤਾ ਗਿਆ ਹੈ ¢ ਉਨ੍ਹਾਂ ਦੱਸਿਆ ਕਿ ਦੋਸ਼ੀ ਸ਼ਿਵ ਸਿੰਘ ਉਰਫ ਸ਼ਿਵਾ ਪੁੱਤਰ ਜਸਬੀਰ ਸਿੰਘ ਅਤੇ ਦੇਸ਼ਣ ਇੰਦਰਜੀਤ ਕÏਰ ਪਤਨੀ ਕੁਲਦੀਪ ਸਿੰਘ ਦੋਨੋ ਬਾਬਾ ਬਕਾਲਾ ਵਿਖੇ ਰਹਿੰਦੇ ਹਨ ਅਤੇ ਦੋਨੇ ਮਿਲ ਕੇ ਆਪਣੇ ਸਾਥੀ ਰਵੀ ਵਾਸੀ ਬਾਬਾ ਬਕਾਲਾ ਪਾਸੇ ਹੈਰੋਇਨ ਲਿਆ ਕੇ ਜਲੰਧਰ ਅਤੇ ਆਸ ਪਾਸ ਦੇ ਇਲਕੇ ਵਿੱਚ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ¢ ਜੋ ਦੋਸ਼ੀ ਸ਼ਿਵ ਸਿੰਘ ਉਰਫ ਸ਼ਿਵਾ ਪੁੱਤਰ ਜਸਬੀਰ ਸਿੰਘ ਖਿਲਾਫ ਪਹਿਲਾਂ ਵੀ ਥਾਣਾ ਬਿਆਸ ਜਿਲ੍ਹਾ ਅੰਮਿ੍ਤਸਰ-ਦਿਹਾਤੀ ਵਿਖੇ ਹੈਰੋਇਨ ਦਾ ਮੁਕਦਮਾ ਦਰਜ ਹੈ ਜਿਸ 'ਚੋਂ ਇਹ ਜਮਾਨਤ 'ਤੇ ਜੇਲ੍ਹ ਤੋਂ ਆਇਆ ਹੈ¢ ਇਨ੍ਹਾਂ ਦੋਵਾਂ ਨੂੰ ਅੱਜ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ ਮਾਨਯੋਗ ਅਦਾਲਤ ਪਾਸੋ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾ ਦੀ ਚੱਲ, ਅਚੱਲ ਜਾਇਦਾਦ ਦਾ ਵੇਰਵਾ ਹਾਸਿਲ ਕੀਤਾ ਜਾਵੇਗਾ¢ ਰਵੀ ਵਾਸੀ ਬਾਬਾ ਬਕਾਲਾ ਨਾਂਅ ਦੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ¢
Ad Position 22
No active advertisement
ਪਿਛਲੀ ਖ਼ਬਰ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਵਲੋਂ ਸੂਬਾ ਪੱਧਰੀ ਮੀਟਿੰਗ ਅਗਲੀ ਖ਼ਬਰ ਦੂਸਰੇ ਆਲ ਇੰਡੀਆ ਪੁੰਨਿਆ ਕੇਸਰੀ ਦੰਗਲ ਦÏਰਾਨ ਸਿੱਖੀ ਸਰੂਪ ਵਾਲੇ ਪਹਿਲਵਾਨਾਂ ਦਾ ਸਨਮਾਨ
Ad Position 24