17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਜਲੰਧਰ ਵਿਚ ਸ਼ਹਿਰੀ ਖੇਤਰਾਂ ਦੀ ਜਨਗਣਨਾ ਪ੍ਰੀ-ਟੈਸਟ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 06-11-2025
ਜਲੰਧਰ, 5 ਨਵੰਬਰ (ਸ਼ਿਵ)-ਡਾ. ਨਵਜੋਤ ਖੋਸਾ ਆਈ. ਏ. ਐੱਸ., ਡਾਇਰੈਕਟਰ ਸੈਂਸਸ ਓਪਰੇਸ਼ਨ ਪੰਜਾਬ ਵਲੋਂ ਜਲੰਧਰ 'ਚ ਸ਼ਹਿਰੀ ਖੇਤਰਾਂ ਦੀ ਜਨਗਣਨਾ ਪ੍ਰੀ-ਟੈਸਟ ਦਾ ਉਦਘਾਟਨ ਕੀਤਾ | ਇਹ ਜਨਗਣਨਾ ਦੇਸ਼ ਦੀ ਅੰਕੜਾ ਪ੍ਰਣਾਲੀ ਨੂੰ ਡਿਜੀਟਲ ਰੂਪ ਦੇਣ ਵੱਲ ਇਕ ਮਹੱਤਵਪੂਰਨ ਕਦਮ ਹੈ | ਇਸ ਵਾਰ ਦੀ ਜਨਗਣਨਾ ਡਿਜੀਟਲ ਤਰੀਕੇ ਨਾਲ ਮੋਬਾਈਲ ਐਪ ਰਾਹੀਂ ਕੀਤੀ ਜਾਵੇਗੀ, ਜਿਸ ਨਾਲ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਹੋਰ ਪ੍ਰਭਾਵਸ਼ਾਲੀ ਸਹੀ ਤੇ ਵਿਸ਼ਵਾਸਯੋਗ ਬਣੇਗੀ | ਇਹ ਪ੍ਰੀ-ਟੈਸਟ ਜਲੰਧਰ ਦੇ ਵਾਰਡ ਨੰਬਰ 16 ਤੇ 32 ਵਿਚ ਕਰਵਾਇਆ ਜਾਵੇਗਾ | ਇਸ ਸੰਬੰਧ ਵਿਚ ਗਿਣਤੀ ਕਰਨ ਵਾਲੇ ਅਤੇ ਨਿਗਰਾਨ ਅਧਿਕਾਰੀਆਂ ਲਈ ਤਿੰਨ ਦਿਨਾਂ ਦੀ ਟਰੇਨਿੰਗ ਸ਼ੁਰੂ ਕੀਤੀ ਗਈ ਹੈ, ਤਾਂ ਜੋ ਉਨ੍ਹਾਂ ਨੂੰ ਡਿਜੀਟਲ ਸਿਸਟਮ ਤੇ ਜ਼ਰੂਰੀ ਤਕਨੀਕੀ ਹੁਨਰਾਂ ਦੀ ਪੂਰੀ ਜਾਣਕਾਰੀ ਮਿਲ ਸਕੇ | ਇਸ ਮÏਕੇ ਸੰਦੀਪ ਰਿਸ਼ੀ, ਆਈ. ਏ. ਐੱਸ., ਕਮਿਸ਼ਨਰ ਨਗਰ ਨਿਗਮ ਜਲੰਧਰ ਨੇ ਗਿਣਤੀ ਕਰਮਚਾਰੀਆਂ ਤੇ ਨਿਗਰਾਨਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਹੀ ਡਾਟਾ ਇਕੱਠਾ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਕਿਹਾ ਕਿ ਸਹੀ ਅੰਕੜੇ ਦੇਸ਼ ਦੀ ਯੋਜਨਾ ਬਣਾਉਣ ਤੇ ਵਿਕਾਸ 'ਚ ਮੂਲ ਭੂਮਿਕਾ ਨਿਭਾਉਂਦੇ ਹਨ | ਹਾਊਸ ਲਿਫ਼ਟਿੰਗ ਤੇ ਹਾਊਸਿੰਗ ਸੈਂਸਸ 10 ਨਵੰਬਰ ਤੋਂ 30 ਨਵੰਬਰ 2025 ਤੱਕ ਉਕਤ ਵਾਰਡਾਂ 'ਚ ਕਰਵਾਇਆ ਜਾਵੇਗਾ | ਇਸ ਮÏਕੇ ਅਮਨਿੰਦਰ ਕÏਰ (ਏ. ਡੀ. ਸੀ. ਜਨਰਲ) ਤੇ ਡਾ. ਸੁਮਨਦੀਪ ਕÏਰ (ਸੰਯੁਕਤ ਕਮਿਸ਼ਨਰ-ਕਮ-ਨੋਡਲ ਅਫ਼ਸਰ ਜਨਗਣਨਾ) ਵੀ ਮÏਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲਾ ਨੌਜਵਾਨ ਅਤੇ ਔਰਤ 154 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ
Ad Position 24