17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਐਲ. ਪੀ. ਯੂ. ਨੂੰ ਕਿਊ. ਐਸ. ਏਸ਼ੀਆ ਯੂਨੀਵਰਸਿਟੀ ਰੈਂਕਿੰਗ 'ਚ ਮਿਲਿਆ 187ਵਾਂ ਸਥਾਨ

Ad Position 21
No active advertisement
ਅਜੀਤ ਡੈਸਕ 06-11-2025
• ਦੇਸ਼ ਦੀਆਂ ਨਿੱਜੀ ਯੂਨੀਵਰਸਿਟੀਆਂ 'ਚੋਂ ਹਾਸਿਲ ਕੀਤਾ 7ਵਾਂ ਸਥਾਨ
ਜਲੰਧਰ, 5 ਨਵੰਬਰ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇ ਕਿਊਐਸ, ਕਵਾਕਵੇਰੇਲੀ ਸਾਇਮੰਡਸ ਦੁਆਰਾ ਐਲਾਨੇ ਗਏ ਵੱਕਾਰੀ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼-ਏਸ਼ੀਆ 2026 'ਚ ਏਸ਼ੀਆ ਵਿਚ 187ਵਾਂ ਅਤੇ ਭਾਰਤੀ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ 7ਵਾਂ ਸਥਾਨ ਪ੍ਰਾਪਤ ਕਰਕੇ ਗਲੋਬਲ ਉੱਚ ਸਿੱਖਿਆ 'ਚ ਇੱਕ ਹੋਰ ਮੀਲ ਪੱਥਰ ਪ੍ਰਾਪਤ ਕੀਤਾ ਹੈ ¢ ਐਲਪੀਯੂ ਹੁਣ ਸਾਰੀਆਂ ਜਨਤਕ ਅਤੇ ਨਿੱਜੀ ਯੂਨੀਵਰਸਿਟੀਆਂ 'ਚ 17ਵਾਂ ਸਥਾਨ ਪ੍ਰਾਪਤ ਕਰ ਰਿਹਾ ਹੈ, ਜੋ ਕਿ ਪਿਛਲੇ ਸਾਲ ਏਸ਼ੀਆ 'ਚ 226ਵੇਂ ਸਥਾਨ ਅਤੇ ਭਾਰਤ 'ਚ 27ਵਾਂ ਸਥਾਨ ਸੀ | ਐਲਪੀਯੂ ਦਾ ਇਹ ਪ੍ਰਭਾਵਸ਼ਾਲੀ ਪ੍ਰਦਰਸ਼ਨ ਇਸ ਨੂੰ ਆਈਆਈਟੀ ਇੰਦੌਰ, ਆਈਆਈਟੀ (ਬੀਐਚਯੂ) ਵਾਰਾਣਸੀ, ਆਈਆਈਟੀ ਹੈਦਰਾਬਾਦ, ਆਈਆਈਟੀ ਗਾਂਧੀਨਗਰ, ਆਈਆਈਟੀ ਭੁਵਨੇਸ਼ਵਰ, ਆਈਆਈਟੀ ਧਨਬਾਦ, ਆਈਆਈਟੀ ਮੰਡੀ, ਆਈਆਈਟੀ ਪਟਨਾ, ਆਈਆਈਟੀ ਰੋਪੜ, ਅਤੇ ਸਾਰੀਆਂ ਐਨਆਈਟੀਜ਼ ਸਮੇਤ ਕਈ ਪ੍ਰਮੁੱਖ ਸੰਸਥਾਵਾਂ ਤੋਂ ਅੱਗੇ ਰੱਖਦਾ ਹੈ ¢ ਇੰਟਰਨੈਸ਼ਨਲ ਰਿਸਰਚ ਨੈੱਟਵਰਕ (ਆਈ ਆਰ ਐਨ) ਪੈਰਾਮੀਟਰ ਵਿੱਚ, ਐਲਪੀਯੂ ਨੇ ਏਸ਼ੀਆ ਵਿੱਚ 56ਵਾਂ ਅਤੇ ਭਾਰਤ ਵਿੱਚ 5ਵਾਂ ਸਥਾਨ ਪ੍ਰਾਪਤ ਕੀਤਾ ਹੈ, ਜੋ ਕਿ ਯੂਨੀਵਰਸਿਟੀ ਦੇ ਮਜ਼ਬੂਤ ਅੰਤਰਰਾਸ਼ਟਰੀ ਸਹਿਯੋਗ ਅਤੇ ਵਧਦੇ ਖੋਜ ਪ੍ਰਭਾਵ ਨੂੰ ਦਰਸਾਉਂਦਾ ਹੈ ¢ ਇਸ ਸ਼ਾਨਦਾਰ ਪ੍ਰਾਪਤੀ 'ਤੇ ਐਲਪੀਯੂ ਦੇ ਸੰਸਥਾਪਕ ਚਾਂਸਲਰ ਅਤੇ ਸੰਸਦ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਉਹ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ ਵਿੱਚ ਐਲਪੀਯੂ ਦੀ ਨਿਰੰਤਰ ਤਰੱਕੀ ਦੇਖ ਕੇ ਖੁਸ਼ ਹਨ ਤੇ ਇਹ ਸਫਲਤਾ ਖੋਜ, ਨਵੀਨਤਾ ਅਤੇ ਅਕਾਦਮਿਕ ਉੱਤਮਤਾ ਪ੍ਰਤੀ ਸਾਡੇ ਨਿਰੰਤਰ ਸਮਰਪਣ ਅਤੇ ਅਗਾਂਹ ਸੋਚ ਵਾਲੇ ਦਿ੍ਸ਼ਟੀਕੋਣ ਨੂੰ ਦਰਸਾਉਂਦੀ ਹੈ ¢
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲਾ ਨੌਜਵਾਨ ਅਤੇ ਔਰਤ 154 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਨਿਗਮ ਲਈ ਆਸਾਨ ਨਹੀਂ ਹੋਵੇਗਾ ਇਸ਼ਤਿਹਾਰੀ ਬੋਰਡਾਂ ਦਾ ਟੈਂਡਰ ਸਿਰੇ ਚੜ੍ਹਾਉਣਾ
Ad Position 24