17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਅਖੰਡ ਕੀਰਤਨੀ ਜਥੇ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਦਿਨਾ ਸਮਾਗਮ

Ad Position 21
No active advertisement
ਅਜੀਤ ਡੈਸਕ 06-11-2025
ਜਲੰਧਰ, 5 ਨਵੰਬਰ (ਐੱਮ. ਐੱਸ. ਲੋਹੀਆ)-ਅਖੰਡ ਕੀਰਤਨੀ ਜਥਾ, ਜਲੰਧਰ ਦੇ ਉਪਰਾਲੇ ਸਦਕਾ ਲਾਇਲਪੁਰ ਖ਼ਾਲਸਾ ਸਕੂਲ, ਨਕੋਦਰ ਰੋਡ ਵਿਖੇ 3 ਦਿਨਾਂ ਸਮਾਗਮ ਕਰਵਾਏ ਗਏ, ਜਿਸ 'ਚ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ | ਸਮਾਗਮਾਂ ਦੇ ਅਖੀਰਲੇ ਪੜਾਅ ਮੌਕੇ ਰੈਣ ਸੁਬਾਈ ਦੀਵਾਨ ਸਜਾਏ ਗਏ, ਜਿਨ੍ਹਾਂ 'ਚ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਅਖੰਡ ਕੀਰਤਨੀ ਜਥਿਆਂ ਨੇ ਲਗਾਤਾਰ ਹਾਜ਼ਰੀ ਭਰੀ, ਜਿਸ ਦੇ ਨਤੀਜੇ ਵਜੋਂ ਸਮਾਗਮ ਦੌਰਾਨ ਹਾਜ਼ਰ ਸੰਗਤ ਨੇ ਗੁਰਬਾਣੀ ਦਾ ਅਖੰਡ ਰਸ ਮਾਨਿਆ | ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਅੰਮਿ੍ਤਧਾਰੀ ਪੂਰਨ ਗੁਰਸਿੱਖ ਵੀਰ-ਭੈਣਾਂ ਵਲੋਂ ਜਦੋਂ ਕੀਰਤਨ ਦੀ ਹਾਜ਼ਰੀ ਭਰੀ ਜਾਂਦੀ, ਤਾਂ ਸਟੇਜ 'ਤੇ ਸੁਸ਼ੋਭਿਤ ਹੋਰ ਸਿੰਘ, ਸਿੰਘਣੀਆਂ ਉਸ ਦੇ ਨਾਲ ਕੀਰਤਨ ਦੀ ਹਾਜ਼ਰੀ ਭਰਦੇ, ਇਹ ਵਾਰਤਾਰਾ ਇਕ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ, ਜੋ ਸੰਗਤ ਨੂੰ ਮੰਤਰ ਮੁਗਧ ਕਰਦਾ ਹੋਇਆ ਵੱਖਰੀ ਦੁਨੀਆ 'ਚ ਲੈ ਜਾਂਦਾ | ਸਮਾਗਮ ਦੌਰਾਨ ਇਹ ਪਰਤੱਖ ਹੋ ਰਿਹਾ ਸੀ ਕਿ ਸਟੇਜ 'ਤੋਂ ਕੇਵਲ ਨਿਰੋਲ ਗੁਰਬਾਣੀ ਕੀਰਤਨ ਦੀ ਚੱਲ ਰਹੀ ਛਹਿਬਰ, ਸਮਾਗਮ ਦੌਰਾਨ ਹਾਜ਼ਰ ਸੰਗਤ ਦੇ ਹਿਰਦਿਆਂ 'ਤੇ ਅੰਮਿ੍ਤ ਵਰਖਾ ਕਰਦੀ ਜਾ ਰਹੀ ਸੀ | ਸਮਾਗਮ ਦੇ ਪ੍ਰਬੰਧਕ ਭਾਈ ਕੁਲਵੰਤ ਸਿੰਘ (ਕਾਕੀ ਪਿੰਡ), ਭਾਈ ਸਤਵੀਰ ਸਿੰਘ, ਭਾਈ ਜਸਬੀਰ ਸਿੰਘ, ਭਾਈ ਬਲਜੀਤ ਸਿੰਘ, ਭਾਈ ਤਰਲੋਚਨ ਸਿੰਘ, ਭਾਈ ਅਜੀਤ ਸਿੰਘ ਅਤੇ ਹੋਰਾਂ ਵਲੋਂ ਇਨੇ ਵੱਡੇ ਪੱਧਰ 'ਤੇ ਪਹੁੰਚੀ ਸੰਗਤ ਲਈ ਜਿੱਥੇ ਦੇਸੀ ਘਿਓ ਦੇ ਲੰਗਰ, ਵਾਹਨ ਪਾਰਕਿੰਗ, ਜੋੜਾ ਘਰ ਆਦਿ ਹਰ ਤਰ੍ਹਾਂ ਦੇ ਸੁਚਾਰੂ ਪ੍ਰਬੰਧ ਕੀਤੇ ਗਏ ਸਨ, ਉੱਥੇ ਇਕ ਪਾਸੇ ਅਜਿਹਾ ਬਾਜ਼ਾਰ ਸਜਾਇਆ ਗਿਆ ਸੀ, ਜਿਸ 'ਚ ਪੁਰਾਤਣ ਸਿੱਖ ਪਰੰਪਰਾ ਨਾਲ ਜੁੜਿਆ ਸਾਮਾਨ, ਹਥਿਆਰ, ਬਰਤਨ, ਹਰਬਲ ਔਸ਼ਧੀਆਂ, ਸ਼ਹਿਦ ਆਦਿ ਦੀ ਵਿਕਰੀ ਕੀਤੀ ਜਾ ਰਹੀ ਸੀ | ਬਾਜ਼ਾਰ 'ਚ ਸਿੱਖ ਇਤਿਹਾਸ ਨਾਲ ਜੁੜੀ ਛਪਾਈ ਵਾਲੀ ਸਮੱਗਰੀ ਅਤੇ ਸਿੱਖੀ ਪ੍ਰਚਾਰ ਦੇ ਸਾਮਾਨ ਦਾ ਸਟਾਲ ਵੀ ਲਗਾਇਆ ਗਿਆ ਸੀ | ਦੂਰੋਂ-ਨੜਿਓਾ ਚੱਲ ਕੇ ਆਈ ਸੰਗਤ ਇਸ ਬਾਜ਼ਾਰ 'ਚ ਖ਼ਰੀਦਦਾਰੀ ਕਰਕੇ ਆਪਣੀ ਜ਼ਰੂਰਤ ਦਾ ਸਾਮਾਨ ਘਰਾਂ ਨੂੰ ਲੈ ਜਾ ਰਹੀ ਸੀ | ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਚੱਲ ਰਹੇ ਅੰਮਿ੍ਤ ਸੰਚਾਰ ਦੌਰਾਨ 300 ਤੋਂ ਵੱਧ ਪ੍ਰਾਣੀ ਅੰਮਿ੍ਤਪਾਨ ਕਰਕੇ ਗੁਰੂ ਵਾਲੇ ਬਣੇ ਹਨ | ਭਾਈ ਘਨ੍ਹਈਆ ਜੀ ਸੇਵਕ ਦਲ, ਗੁਰਮੁੱਖ ਸੇਵਕ ਦਲ ਅਤੇ ਹੋਰ ਜਥੇਬੰਦੀਆਂ ਵਲੋਂ ਸਮਾਗਮ ਦੌਰਾਨ ਵਿਸ਼ੇਸ਼ ਸਹਿਯੋਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਅਗਲੀ ਖ਼ਬਰ ਅੱਜ ਬੰਦ ਰਹੇਗੀ ਬਿਜਲੀ
Ad Position 24