17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

6 ਅਲਾਟੀਆਂ ਤੋਂ ਕੇਸ ਹਾਰਨ 'ਤੇ ਇੰਪਰੂਵਮੈਂਟ ਟਰੱਸਟ ਨੂੰ ਦੇਣੇ ਪੈਣਗੇ 96 ਲੱਖ

Ad Position 21
No active advertisement
ਅਜੀਤ ਡੈਸਕ 06-11-2025
ਜਲੰਧਰ, 5 ਨਵੰਬਰ (ਸ਼ਿਵ)- ਇੰਪਰੂਵਮੈਂਟ ਟਰੱਸਟ ਵਲੋਂ ਆਪਣੀਆਂ ਕਾਲੋਨੀਆਂ ਵਿਚ ਸਹੂਲਤਾਂ ਨਾ ਦੇਣ ਕਰਕੇ 6 ਅਲਾਟੀਆਂ ਵਲੋਂ ਟਰੱਸਟ ਖ਼ਿਲਾਫ਼ ਜਿਹੜੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਵਿਚ ਕੇਸ ਕੀਤੇ ਸਨ, ਉਨ੍ਹਾਂ 'ਚ ਟਰੱਸਟ ਉਕਤ 6 ਅਲਾਟੀਆਂ ਤੋਂ ਕੇਸ ਹਾਰ ਗਿਆ ਹੈ ਤੇ ਜੇਕਰ ਟਰੱਸਟ ਵਲੋਂ ਅਲਾਟੀਆਂ ਨੂੰ ਅਦਾਲਤੀ ਆਦੇਸ਼ਾਂ ਮੁਤਾਬਕ ਉਨਾਂ ਦੀ ਅਦਾਇਗੀ 45 ਦਿਨਾਂ 'ਚ ਨਹੀਂ ਦਿੱਤੀ ਜਾਂਦੀ ਤਾਂ ਬਾਅਦ ਵਿਚ 96 ਲੱਖ ਦੀ ਅਦਾਇਗੀ ਅਲਾਟੀਆਂ ਨੂੰ ਕਰਨੀ ਪਏਗੀ | 6 ਜਿਨਾਂ ਅਲਾਟੀਆਂ ਨੇ ਟਰੱਸਟ ਤੋਂ ਕੇਸ ਜਿੱਤੇ ਹਨ, ਉਨ੍ਹਾਂ 'ਚ 5 ਅਲਾਟੀ ਇੰਦਰਾਪੁਰਮ ਮਾਸਟਰ ਗੁਰਬੰਤਾ ਇਨਕਲੇਵ ਤੇ 1 ਅਲਾਟੀ ਬੀਬੀ ਭਾਨੀ ਕੰਪਲੈਕਸ ਦਾ ਸ਼ਾਮਿਲ ਹੈ | ਟਰੱਸਟ ਤੋਂ ਕੇਸ ਜਿੱਤਣ ਵਾਲੇ ਇੰਦਰਾਪੁਰਮ ਦੇ ਅਲਾਟੀਆਂ ਵਿਚ ਜਲੰਧਰ ਨਿਵਾਸੀ ਰਜਨੀ ਸ਼ਰਮਾ ਜਿਸ ਨੂੰ ਐਲ. ਆਈ. ਜੀ. ਫਲੈਟ ਅਲਾਟ ਹੋਇਆ ਸੀ ਪਰ ਉਨਾਂ ਵਿਚ ਕੋਈ ਸਹੂਲਤ ਨਹੀਂ ਸੀ ਜਿਸ 'ਤੇ ਉਨਾਂ ਵੱਲੋਂ ਜ਼ਿਲ੍ਹਾ ਖਪਤਕਾਰ ਕਮਿਸ਼ਨ ਵਿਚ ਕੇਸ ਕੀਤਾ ਗਿਆ ਸੀ | ਉਨਾਂ ਵੱਲੋਂ 3.50 ਲੱਖ ਰੁਪਏ ਦੇ ਕਰੀਬ ਰਕਮ ਜਮਾਂ ਕਰਵਾਈ ਗਈ ਸੀ | ਉਨਾਂ ਨੂੰ ਮੁਆਵਜ਼ਾ, ਕਾਨੂੰਨੀ ਖ਼ਰਚੇ ਸਮੇਤ 14 ਲੱਖ ਦੇਣ ਦੀ ਹਦਾਇਤ ਦਿੱਤੀ ਗਈ ਹੈ | ਦੂਜੇ ਅਲਾਟੀ ਜਲੰਧਰ ਨਿਵਾਸੀ ਸੁਭਾਸ਼ ਚੰਦਰ ਹਨ ਤੇ ਉਨਾਂ ਨੂੰ ਵੀ ਬਿਨਾਂ ਸਹੂਲਤਾਂ ਵਾਲਾ ਐਲ. ਆਈ. ਜੀ. ਫਲੈਟ ਅਲਾਟ ਹੋਇਆ ਸੀ | ਤੇ ਉਨ੍ਹਾਂ ਵੱਲੋਂ 391240 ਰੁਪਏ ਜਮਾਂ ਕਰਵਾਏ ਗਏ ਸੀ ਤੇ ਤੈਅ ਸਮੇਂ ਵਿਚ ਰਕਮਾਂ ਨਾ ਦੇਣ 'ਤੇ ਟਰੱਸਟ ਨੂੰ 14 ਲੱਖ ਰੁਪਏ ਦੇਣੇ ਪੈਣਗੇ |
ਤੀਜੇ ਕੇਸ ਜਿੱਤੇ ਅਲਾਟੀ ਅਮਰਜੀਤ ਸਿੰਘ ਨੂੰ ਵੀ 16 ਲੱਖ ਰੁਪਏ ਦੇਣ ਲਈ ਕਿਹਾ ਗਿਆ ਹੈ | ਅਬੋਹਰ ਨਿਵਾਸੀ ਵੀਨਾ ਰਾਣੀ ਨੇ 420222 ਰੁਪਏ ਜਮਾਂ ਕਰਵਾਏ ਗਏ ਸਨ, ਉਨਾਂ ਨੂੰ ਵੀ 16.50 ਲੱਖ ਰੁਪਏ ਦੇਣ ਦੇ ਆਦੇਸ਼ ਹਨ | ਪੰਜਵੀਂ ਅਲਾਟੀ ਜਲੰਧਰ ਨਿਵਾਸੀ ਪ੍ਰੀਤਮ ਦੇਵੀ ਹੈ ਜਿਸ ਨੇ ਫਲੈਟ ਲਈ 381100 ਰੁਪਏ ਜਮਾਂ ਕਰਵਾਏ ਸੀ ਤਾਂ ਉਨਾਂ ਨੂੰ 16 ਲੱਖ ਦੀ ਅਦਾਇਗੀ ਕਰਨ ਲਈ ਕਿਹਾ ਗਿਆ ਹੈ | ਬੀਬੀ ਭਾਨੀ ਕੰਪਲੈਕਸ ਦੇ ਕੇਸ ਜਿੱਤਣ ਵਾਲੇ ਅਲਾਟੀ ਸੁਰਜੀਤ ਸਿੰਘ ਨੂੰ ਫਲੈਟ ਤਾਂ ਅਲਾਟੀ ਹੋਇਆ ਸੀ ਪਰ ਮੌਕੇ 'ਤੇ ਉਹ ਬਣਿਆ ਨਹੀਂ ਸੀ ਤੇ ਉਨਾਂ ਨੇ ਫਲੈਟ ਲਈ 633644 ਲੱਖ ਰੁਪਏ ਜਮਾਂ ਕਰਵਾਏ ਸੀ ਤੇ ਉਨਾਂ ਨੂੰ 17.50 ਲੱਖ ਦੀ ਅਦਾਇਗੀ ਕਰਨ ਲਈ ਕਿਹਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਲੁੱਟੇ ਦੇ ਗਹਿਣੇ, ਵਾਰਦਾਤ 'ਚ ਇਸਤੇਮਾਲ ਹੋਇਆ ਮੋਟਰਸਾਈਕਲ, ਦਾਤਰ ਅਤੇ ਪਾਏ ਕੱਪੜੇ ਬਰਾਮਦ ਅਗਲੀ ਖ਼ਬਰ ਰੋਟਰੀ ਕਲੱਬ ਵਲੋਂ ਲੋੜਵੰਦ ਪਰਿਵਾਰ ਨੂੰ ਵਿਆਹ ਲਈ ਸਹਾਇਤਾ ਭੇਟ <br/>
Ad Position 24