17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ) ਨੇ ਸਾੜਿਆ ਮੋਦੀ ਸਰਕਾਰ ਦਾ ਪੁਤਲਾ <br/>

Ad Position 21
No active advertisement
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਕਾਮਰੇਡ ਦਰਸ਼ਨ ਨਾਹਰ ਤੇ ਉਨ੍ਹਾਂ ਦੇ ਸਾਥੀ ਪੁਤਲਾ ਫੂਕਦੇ ਹੋਏ | ਤਸਵੀਰ ਗੁਰਵਿੰਦਰ ਸਿੰਘ <br/> 17-10-2025
ਨਕੋਦਰ, 16 ਅਕਤੂਬਰ (ਗੁਰਵਿੰਦਰ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ) ਦੇ ਕੁਲ ਹਿੰਦ ਸੱਦੇ 'ਤੇ ਨਕੋਦਰ ਵਿਖੇ ਨੂਰਮਹਿਲ ਚੌਕ 'ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਤੇ ਬੋਲਦਿਆ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ ਤੇ ਪ੍ਰਮੁੱਖ ਆਗੂ ਕਾਮਰੇਡ ਮਨੋਹਰ ਸਿੰਘ ਗਿੱਲ ਤੇ ਰਾਮ ਸਿੰਘ ਕੈਮਵਾਲਾ ਨੇ ਸਾਂਝੇ ਤੌਰ ਤੇ ਕਿਹਾ ਕਿ ਅੱਜ ਇਸ ਤਰਾਂ ਦੇ ਪੁਤਲੇ ਫੂਕ ਪ੍ਰਦਰਸ਼ਨ ਸਾਰੇ ਦੇਸ਼ ਵਿੱਚ ਪਾਰਟੀ ਦੇ ਸੱਦੇ ਤਹਿਤ ਕੀਤੇ ਜਾ ਰਹੇ ਹਨ | ਇਸ ਸੱਦੇ ਦੀ ਕੜੀ ਵਜੋਂ ਅਜ ਤਹਸੀਲ ਨਕੋਦਰ ਵਿੱਚ ਦੋ ਜਗਾ (ਨਕੋਦਰ ਸਿਟੀ ਤੇ ਪਿੰਡ ਖਹਿਰਾ ਮੁਸ਼ਤਰਕਾ) ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਜਾਤੀਵਾਦ ਦੇ ਨਾਂ ਦਲਿਤਾਂ/ਦੱਬੇ ਕੁਚਲੇ ਲੋਕਾਂ ਤੇ ਬੇਤਹਾਸ਼ਾ ਜਬਰ ਢਾਇਆ ਜਾ ਰਿਹਾ ਹੈ, ਇਥੋਂ ਤੱਕ ਕਿ ਅੱਜ ਦੇ ਸਮੇਂ 'ਚ ਆਰ.ਐੱਸ.ਐੱਸ ਵਰਗੇ ਜਾਤੀਵਾਦੀ ਸੰਗਠਨ ਦੇ ਨਿਸ਼ਾਨੇ ਉਪਰ ਦਲਿਤਾਂ ਚੋਂ ਬਣੇ ਆਈ.ਪੀ.ਐੱਸ, ਆਈ. ਏ.ਐੱਸ ਅਧਿਕਾਰੀਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਇਸ ਦੀ ਮਸ਼ਾਲ ਵਜੋਂ ਸੀਨੀਅਰ ਆਈ.ਪੀ. ਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਤੇ ਨਿਆਂ ਪਾਲਿਕਾ ਸਭ ਤੋਂ ਵੱਡੇ ਅਧਿਕਾਰੀ ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਬੀ. ਆਰ ਗਵਈ ਵਰਗੇ ਲੋਕਾਂ ਨੂੰ ਨਿਆਂ ਨਹੀਂ ਮਿਲਿਆ | ਆਗੂਆਂ ਨੇ ਕਿਹਾ ਕਿ ਆਤਮਹੱਤਿਆ ਮਾਮਲੇ 'ਚ ਆਈ.ਪੀ.ਐੱਸ ਅਧਿਕਾਰੀ ਪੂਰਨ ਕੁਮਾਰ ਦਾ ਪਰਿਵਾਰ ਨੂੰ ਅਜੇ ਤੱਕ ਕੋਈ ਇੰਨਸ਼ਾਫ ਨਹੀਂ ਮਿਲਿਆ ਇਸੇ ਤਰਾਂ ਸਾਰੇ ਦੇਸ਼ ਵਿੱਚ ਮਨੂੰਵਾਦੀ ਜਾਤੀਵਾਦੀ ਸੰਗਠਨਾਂ ਵਲੋਂ ਦਲਿਤ ਭਾਈਚਾਰੇ ਨਾਲ ਸਬੰਧਤ ਦੱਬੇ ਕੁੱਚਲੇ ਲੋਕਾਂ ਨਾਲ ਆਏ ਦਿਨ ਇਹੋ ਜਿਹਾ ਹੀ ਵਰਤਾਰਾ ਕੀਤਾ ਜਾ ਰਿਹਾ ਹੈ | ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ ( ਆਰ. ਐਮ. ਪੀ. ਆਈ) ਅਜ ਦੇ ਦਿਨ ਤੇ ਭਾਰਤ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ. ਆਰ ਗਵਈ ਤੇ ਆਈ.ਪੀ.ਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਆਤਮਹੱਤਿਆ ਮਾਮਲੇ 'ਚ ਦੋਸ਼ੀਆਂ ਉਪਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਅੱਜ ਦੇ ਇਸ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਦਰਸ਼ਨ ਨਾਹਰ, ਮਨੋਹਰ ਸਿੰਘ ਗਿੱਲ, ਰਾਮ ਸਿੰਘ ਕੈਮਵਾਲਾ, ਦੇਵ ਮੱਟੂ ਮੱਲੀਆ, ਦਲਵਿੰਦਰ ਸਿੰਘ ਕੁਲਾਰ, ਸੁਖਦੇਵ ਦੱਤ ਬਾਂਕਾ, ਸਰਬਜੀਤ ਢੇਰੀਆ, ਨਛੱਤਰ ਨਾਹਰ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸਰਹਿੰਦ ਸਟੇਸ਼ਨ 'ਤੇ ਵੱਡਾ ਹਾਦਸਾ - ਸਵਾਰੀਆਂ ਨਾਲ ਭਰੀ ਗਰੀਬ ਰਥ ਰੇਲਗੱਡੀ ਨੂੰ ਲੱਗੀ ਭਿਆਨਕ ਅੱ.ਗ,ਮਚੀ ਹਾਹਾਕਾਰ ਅਗਲੀ ਖ਼ਬਰ ਬੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ ਦੇ ਸੰਮਤੀ ਪਟਵਾਰੀ ਨੂੰ ਫੋਨ 'ਤੇ ਜਾਨੋਂ ਮਾਰਨ ਦੀ ਧਮਕੀ <br/>
Ad Position 24