17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕੰਬਾਈਨ ਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ, 2 ਔਰਤਾਂ ਸਮੇਤ 4 ਜਣੇ ਹੋਏ ਜ਼ਖ਼ਮੀ <br/>

Ad Position 21
No active advertisement
ਫਿਲੌਰ ਨਵਾਂਸ਼ਹਿਰ ਮੁੱਖ ਮਾਰਗ 'ਤੇ ਹੋਏ ਕੰਬਾਈਨ-ਕਾਰ ਹਾਦਸੇ ਦੌਰਾਨ ਨੁਕਸਾਨੀ ਗਈ ਕਾਰ ਦੀ ਤਸਵੀਰ | ਤਸਵੀਰ : ਦਲਵਿੰਦਰ ਸਿੰਘ ਅੱਪਰਾ <br/> 17-10-2025
ਅੱਪਰਾ/ਲਸਾੜਾ, 16 ਅਕਤੂਬਰ (ਦਲਵਿੰਦਰ ਸਿੰਘ ਅੱਪਰਾ/ਲਖਵੀਰ ਸਿੰਘ ਖੁਰਦ)-ਬੀਤੀ ਰਾਤ ਕਰੀਬ 7:30 ਵਜੇ ਕਰੀਬੀ ਪਿੰਡ ਥਲਾ ਦੇ ਨਜ਼ਦੀਕ ਫਿਲੌਰ ਨਵਾਂਸ਼ਹਿਰ ਮੁੱਖ ਮਾਰਗ 'ਤੇ ਕੰਬਾਈਨ ਅਤੇ ਇੱਕ ਕਾਰ 'ਚ ਜਬਰਦਸਤ ਹਾਦਸਾ ਵਾਪਰ ਗਿਆ | ਜਿਸਦੇ ਫਲਸਰੂਪ ਕਾਰ ਸਵਾਰ 2 ਔਰਤਾਂ, ਕਾਰ ਦਾ ਚਾਲਕ ਅਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਪੁਲਿਸ ਚੌਕੀ ਲਸਾੜਾ ਦੇ ਇੰਚਾਰਜ ਏ.ਐੱਸ.ਆਈ. ਰਜਿੰਦਰ ਸ਼ਰਮਾ ਨੇ ਹਾਦਸੇ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਕਰੇਟਾ ਕਾਰ ਨੰਬਰ ਪੀ ਬੀ 32 ਯੂ 8123 'ਚ ਸਵਾਰ 2 ਨੌਜਵਾਨ ਅਤੇ ਪਰਿਵਾਰਕ ਮੈਂਬਰ 2 ਔਰਤਾਂ ਕਿਸੇ ਵਿਆਹ ਸਮਾਗਮ 'ਚ ਸ਼ਾਮਲ ਹੋ ਕੇ ਫਿਲੌਰ ਵਾਲੀ ਸਾਈਡ ਤੋਂ ਆਪਣੇ ਪਿੰਡ ਗਰਚਾ ਨੂੰ ਵਾਪਸ ਪਰਤ ਰਹੇ ਸਨ | ਪਰ ਅਚਾਨਕ ਹੀ ਪਿੰਡ ਥਲਾ ਦੇ ਨਜ਼ਦੀਕ ਫਿਲੌਰ ਨਵਾਂਸ਼ਹਿਰ ਮੁੱਖ ਮਾਰਗ ਸਥਿਤ ਪੈਟਰੋਲ ਪੰਪ ਦੇ ਨਜ਼ਦੀਕ ਉਨ੍ਹਾਂ ਦੀ ਕਾਰ ਅਤੇ ਕੰਬਾਈਨ ਵਿਚਕਾਰ ਜਬਰਦਸਤ ਟੱਕਰ ਹੋ ਗਈ | ਜਿਸ ਕਾਰਨ ਕਾਰ ਨੁਕਸਾਨੀ ਗਈ ਅਤੇ ਕਾਰ ਸਵਾਰ ਚਾਰ ਜਣੇ ਹੀ ਜ਼ਖ਼ਮੀ ਹੋ ਗਏ | ਕਾਰ ਸਵਾਰ ਨੌਜਵਾਨ ਮਨੀਸ਼, ਕਾਲਾ ਅਤੇ ਦੋਨੋਂ ਔਰਤਾਂ ਪਰਿਵਾਰਕ ਮੈਂਬਰ ਦੱਸੇ ਜਾਂਦੇ ਹਨ | ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਚ.ਓ. ਅਮਨ ਸੈਣੀ ਪੁਲਿਸ ਥਾਣਾ ਫਿਲੌਰ ਅਤੇ ਰਜਿੰਦਰ ਸ਼ਰਮਾ ਇੰਚਾਰਜ ਪੁਲਿਸ ਚੌਕੀ ਲਸਾੜਾ ਘਟਨਾ ਸਥਾਨ 'ਤੇ ਪੁੱਜ ਗਏ ਅਤੇ ਰਾਹਗੀਰਾਂ ਦੀ ਮੱਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਹੀ ਫਿਲੌਰ ਦੇ ਇੱਕ ਨਿੱਜੀ ਹਸਪਤਾਲ 'ਚ ਪਹੁੰਚਾਇਆ ਗਿਆ | ਕੰਬਾਈਨ ਦੇ ਚਾਲਕ ਅਤੇ ਹੈਲਪਰ ਆਦਿ ਮੌਕੇ ਤੋਂ ਫ਼ਰਾਰ ਹੋ ਗਏ | ਪੁਲਿਸ ਨੇ ਹਾਦਸਾ ਗ੍ਰਸਤ ਕਾਰ ਤੇ ਕੰਬਾਈਨ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਧਨੀ ਪਿੰਡ ਸਕੂਲ ਵਲੋਂ ਸਾਬਕਾ ਚੇਅਰਮੈਨ ਦਵਿੰਦਰ ਸਿੰਘ ਸਨਮਾਨਿਤ ਅਗਲੀ ਖ਼ਬਰ ਕਾਰ ਸਵਾਰ 1 ਵਿਅਕਤੀ ਤੇ 2 ਔਰਤਾਂ ਨੇ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹੀਆਂ
Ad Position 24