17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਆਈਵੀ ਵਰਲਡ ਸਕੂਲ 'ਚ ਇੰਟਰਹਾਊਸ ਕੁਇਜ਼ ਮੁਕਾਬਲੇ 'ਚ ਵਿਦਿਆਰਥੀਆਂ ਨੇ ਦਿਖਾਇਆ ਉਤਸ਼ਾਹ <br/>

Ad Position 21
No active advertisement
ਅਜੀਤ ਡੈਸਕ 17-10-2025
ਜਲੰਧਰ, 16 ਅਕਤੂਬਰ (ਪਵਨ ਖਰਬੰਦਾ)-ਵਾਸਲ ਐਜੂਕੇਸ਼ਨ ਦੀ ਅਗਵਾਹੀ ਹੇਠ ਆਈਵੀ ਵਰਲਡ ਸਕੂਲ ਵਿੱਚ ਅੱਜ ਇੰਟਰਹਾਊਸ ਕੁਇਜ਼ ਮੁਕਾਬਲਾ ਬੜੇ ਉਤਸ਼ਾਹ ਅਤੇ ਜੋਸ਼ ਨਾਲ ਕਰਵਾਇਆ ਗਿਆ | ਇਹ ਮੁਕਾਬਲਾ ਵਿਦਿਆਰਥੀਆਂ ਦੀ ਬੁੱਧੀਮਤਾ, ਸਮੱਸਿਆ ਹੱਲ ਕਰਨ ਦੀ ਯੋਗਤਾ ਅਤੇ ਸਮੂਹਿਕ ਕੰਮ ਕਰਨ ਦੇ ਗੁਣਾਂ ਨੂੰ ਉਭਾਰਨ ਲਈ ਕਰਵਾਇਆ ਗਿਆ | ਕੁਇਜ਼ ਮੁਕਾਬਲੇ ਵਿੱਚ ਸਕੂਲ ਦੇ ਚਾਰ ਹਾਊਸ ਚੈਂਪੀਅਨ ਹਾਊਸ, ਵਿਕਟਰ ਹਾਊਸ, ਵਿਨਰ ਹਾਊਸ ਅਤੇ ਅਚੀਵਰ ਹਾਊਸ ਨੇ ਭਾਗ ਲਿਆ | ਹਰੇਕ ਹਾਊਸ ਵੱਲੋਂ ਚੁਣੀ ਗਈ 4 ਵਿਦਿਆਰਥੀਆਂ ਦੀ ਟੀਮ ਨੇ ਆਪਣੀ ਗਿਆਨ ਸਮਰਥਾ ਅਤੇ ਤੇਜ਼ੀ ਨਾਲ ਜਵਾਬ ਦੇਣ ਦੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਕੁਇਜ਼ ਮੁਕਾਬਲਾ ਦੀਆਂ ਗਤੀਵਿਧੀਆਂ ਨੂੰ ਛੇ ਭਾਗਾਂ ਵਿੱਚ ਵੰਡਿਆ ਗਿਆ ਸੀ | ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਉੱਤਰ ਦਿੱਤੇ ਅਤੇ ਦਰਸਾਇਆ ਕਿ ਆਈਵੀ ਵਰਲਡ ਸਕੂਲ ਦੇ ਵਿਦਿਆਰਥੀ ਕਿਸ ਤਰ੍ਹਾਂ ਅਕਾਦਮਿਕ ਅਤੇ ਸਹਿਯੋਗੀ ਗਤੀਵਿਧੀਆਂ ਵਿੱਚ ਅੱਗੇ ਹਨ | ਜੂਨੀਅਰ ਟੀਮਾਂ ਦੇ ਮੁਕਾਬਲੇ ਵਿਚ ਚੈਂਪੀਅਨ ਹਾਊਸ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ | ਅਚੀਵਰ ਹਾਊਸ ਦੂਸਰੇ ਸਥਾਨ 'ਤੇ ਰਿਹਾ, ਜਦਕਿ ਵਿਨਰ ਹਾਊਸ ਨੂੰ ਤੀਸਰਾ ਸਥਾਨ ਮਿਲਿਆ | ਸੀਨੀਅਰ ਟੀਮਾਂ ਦੇ ਮੁਕਾਬਲੇ ਵਿੱਚ ਵਿਕਟਰ ਹਾਊਸ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ | ਅਚੀਵਰ ਹਾਊਸ ਦੂਸਰੇ ਸਥਾਨ 'ਤੇ ਰਿਹਾ, ਜਦਕਿ ਵਿਨਰ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ | ਜੇਤੂ ਟੀਮਾਂ ਨੂੰ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ | ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਵਾਸਲ, ਉਪ ਪ੍ਰਧਾਨ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਅਤੇ ਡਾਇਰੈਕਟਰ ਅਦਿੱਤੀ ਵਾਸਲ ਨੇ ਕਿਹਾ ਕਿ ਇੰਟਰਹਾਊਸ ਕੁਇਜ਼ ਮੁਕਾਬਲੇ ਵਰਗੀਆਂ ਗਤੀਵਿਧੀਆਂ ਰਾਹੀਂ ਅਸੀ ਵਿਦਿਆਰਥੀਆਂ ਵਿੱਚ ਤਰਕਸ਼ੀਲ ਸੋਚ, ਤੇਜ਼ੀ ਨਾਲ ਫੈਸਲਾ ਲੈਣ ਦੀ ਯੋਗਤਾ, ਸਮੂਹਿਕ ਭਾਗੀਦਾਰੀ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਭਾਰਨਾ ਚਾਹੁੰਦੇ ਹਾਂ | ਡਾਇਰੈਕਟਰ ਪਿ੍ੰਸੀਪਲ ਨੇ ਬੱਚਿਆਂ ਨੂੰ ਕਿਹਾ ਕਿ ਜਿਨ੍ਹਾਂ ਟੀਮਾਂ ਨੇ ਜਿੱਤ ਦਰਜ ਕੀਤੀ, ਉਹਨਾਂ ਨੂੰ ਹਾਰਦਿਕ ਵਧਾਈਆਂ ਅਤੇ ਜਿਨ੍ਹਾਂ ਨੇ ਭਾਗ ਲਿਆ ਉਹ ਵੀ ਸ਼ਾਬਾਸ਼ ਦੇ ਹੱਕਦਾਰ ਹਨ ਕਿਉਂਕਿ ਹਿੰਮਤ ਨਾਲ ਭਾਗ ਲੈਣਾ ਵੀ ਇੱਕ ਵੱਡੀ ਜਿੱਤ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਕਾਰ ਸਵਾਰ 1 ਵਿਅਕਤੀ ਤੇ 2 ਔਰਤਾਂ ਨੇ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹੀਆਂ ਅਗਲੀ ਖ਼ਬਰ ਝੋਨੇ ਦਾ ਝਾੜ ਘਟਣ ਕਾਰਨ ਕਿਸਾਨਾਂ ਦੀ ਲਾਗਤ ਵੀ ਨਹੀਂ ਹੋ ਰਹੀ ਪੂਰੀ-ਸੰਘਾ <br/>
Ad Position 24