17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਇੰਨੋਸੈਂਟ ਹਾਰਟਸ ਨੇ ਨਸ਼ਾ ਮੁਕਤੀ ਜਾਗਰੂਕਤਾ ਸੈਮੀਨਾਰ ਕਰਵਾਇਆ <br/>

Ad Position 21
No active advertisement
ਜਾਗਰੂਕਤਾ ਅਭਿਆਨ ਦੌਰਾਨ ਜਾਣਕਾਰੀ ਦਿੰਦੇ ਹੋਏ ਰੈੱਡ ਰਿਬਨ ਕਲੱਬ ਦੇ ਅਹੁਦੇਦਾਰ ਆਦਿ | ਤਸਵੀਰ-ਜੀ.ਪੀ.ਸਿੰਘ <br/> 17-10-2025
ਜਲੰਧਰ, 16 ਅਕਤੂਬਰ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਜਲੰਧਰ ਦੇ ਰੈੱਡ ਰਿਬਨ ਕਲੱਬ ਵੱਲੋਂ ਗੋਦ ਲਈ ਗਏ ਪਿੰਡ ਲੰਬੜਾ ਵਿੱਚ 'ਨਸ਼ਾ ਤੇ ਇਸ ਦੇ ਰੋਕਥਾਮ ਦੇ ਉਪਾਅ' ਵਿਸ਼ੇ 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ੇ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਦੇ ਮਨ ਵਿਚ ਇਲਾਜ ਲਈ ਹੈਲਥ ਕਲੀਨਿਕਾਂ 'ਚ ਜਾਣ ਤੋਂ ਡਰ ਦੂਰ ਕਰਨਾ ਸੀ | ਕਲੱਬ ਦੇ ਐਂਬੈਸਡਰਾਂ ਨੇ ਪਿੰਡ ਵਾਸੀਆਂ ਨੂੰ ਨਸ਼ੇ ਦੀ ਲਤ ਅਤੇ ਇਸ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ | ਸਾਰੇ ਰੈੱਡ ਰਿਬਨ ਕਲੱਬ ਦੇ ਮੈਂਬਰਾਂ ਨੇ ਲਾਲ ਰਿਬਨ ਪਹਿਨੇ ਹੋਏ ਸੂਚਕ ਪੋਸਟਰ ਅਤੇ ਚਾਰਟ ਤਿਆਰ ਕੀਤੇ, ਜਿਨ੍ਹਾਂ 'ਤੇ ਹੈਲਪਲਾਈਨ ਨੰਬਰ ਦਰਸਾਏ ਗਏ ਸਨ ਤਾਂ ਜੋ ਲੋਕ ਨਸ਼ੇ ਦੇ ਇਲਾਜ ਲਈ ਮਦਦ ਲੈ ਸਕਣ | ਆਰ.ਆਰ.ਸੀ. ਵਲੰਟੀਅਰ ਸ੍ਰੀਮਤੀ ਕੰਡਲਾ ਨੇ ਲੈਕਚਰ ਦੀ ਸ਼ੁਰੂਆਤ ਕਰਦਿਆਂ ਸਮਝਾਇਆ ਕਿ ਨਸ਼ੇ ਦੀ ਲਤ ਅਕਸਰ ਦੋਸਤਾਂ ਦੇ ਦਬਾਅ ਜਾਂ ਜਿਗਿਆਸਾ ਕਰਕੇ ਸ਼ੁਰੂ ਹੁੰਦੀ ਹੈ, ਪਰ ਬਾਅਦ ਵਿਚ ਇਹ ਇੱਕ ਖਤਰਨਾਕ ਆਦਤ ਬਣ ਜਾਂਦੀ ਹੈ | ਉਸਨੇ ਨਸ਼ੇ ਦੇ ਸਰੀਰਕ ਪ੍ਰਭਾਵਾਂ ਜਿਵੇਂ ਕਿ ਜਿਗਰ, ਫੇਫੜਿਆਂ ਅਤੇ ਦਿਮਾਗ 'ਤੇ ਨੁਕਸਾਨ ਅਤੇ ਮਨੋਵਿਗਿਆਨਕ ਪ੍ਰਭਾਵਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ |

Ad Position 22
No active advertisement
ਪਿਛਲੀ ਖ਼ਬਰ ਪ੍ਰੋ. ਨਵਦੀਪ ਕੌਰ ਨੇ ਲਾਇਲਪੁਰ ਖ਼ਾਲਸਾ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਬੂਟਾ ਸਿੰਘ ਪੰਡੋਰੀ ਵਲੋਂ 'ਰੰਘਰੇਟਾ ਸੰਸਾਰ' ਮੈਗਜ਼ੀਨ ਅੰਕ ਸਤੰਬਰ-2025 ਜਥੇ. ਬਲਦੇਵ ਸਿੰਘ ਕਲਿਆਣ ਨੂੰ ਭੇਟ <br/>
Ad Position 24