17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਰਮਨ ਅਰੋੜਾ ਦੇ ਲੜਕੇ ਰਾਜਨ ਅਰੋੜਾ ਅਤੇ ਰਾਜ ਕੁਮਾਰ ਮਦਾਨ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ

Ad Position 21
No active advertisement
ਅਜੀਤ ਡੈਸਕ 17-10-2025
ਜਲੰਧਰ, 16 ਅਕਤੂਬਰ (ਚੰਦੀਪ ਭੱਲਾ)-ਭਿ੍ਸ਼ਟਾਚਾਰ ਦੇ ਮਾਮਲੇ 'ਚ ਮਈ ਮਹੀਨੇ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਕੇਸ 'ਚ ਨਾਮਜ਼ਦ ਵਿਧਾਇਕ ਰਮਨ ਅਰੋੜਾ ਦੇ ਲੜਕੇ ਰਾਜਨ ਅਰੋੜਾ ਅਤੇ ਉਸ ਦੇ ਕੁੜਮ ਰਾਜ ਕੁਮਾਰ ਮਦਾਨ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ | ਇਨ੍ਹਾਂ ਦੋਵਾਂ ਨੂੰ ਪੇਸ਼ਗੀ ਜ਼ਮਾਨਤ 'ਤੇ ਹਾਈਕੋਰਟ ਤੋਂ 16 ਅਕਤੂਬਰ ਤੱਕ ਦੀ ਰਾਹਤ ਮਿਲੀ ਹੋਈ ਸੀ ਤੇ ਹਾਈਕੋਰਟ ਨੇ ਇਨ੍ਹਾਂ ਦੋਵਾਂ ਨੂੰ ਵਿਜੀਲੈਂਸ ਦੀ ਜਾਂਚ 'ਚ ਸ਼ਾਮਿਲ ਹੋਣ ਲਈ ਕਿਹਾ ਗਿਆ ਸੀ ਤੇ ਜਾਂਚ 'ਚ ਸ਼ਾਮਿਲ ਹੋਣ ਤੋਂ ਬਾਅਦ ਇਨ੍ਹਾਂ ਨੂੰ ਵੀ ਰਾਹਤ ਮਿਲ ਗਈ ਸੀ ਤੇ ਇਨ੍ਹਾਂ ਦੀ ਗਿ੍ਫ਼ਤਾਰੀ 'ਤੇ ਰੋਕ ਲਗਾ ਦਿੱਤੀ ਗਈ ਸੀ | ਇਸ ਕੇਸ 'ਚ ਸਭ ਤੋਂ ਪਹਿਲਾਂ ਏ.ਟੀ.ਪੀ ਸੁਖਦੇਵ ਵਸ਼ਿਸ਼ਟ ਨੂੰ 14 ਮਈ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਤੇ ਉਸ ਤੋਂ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਤੇ ਬਾਅਦ 'ਚ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਵਿਧਾਇਕ ਰਮਨ ਅਰੋੜਾ, ਸੁਖਦੇਵ ਵਸ਼ਿਸ਼ਟ, ਮਹੇਸ਼ ਮੁਖੀਜਾ ਅਤੇ ਹਰਪ੍ਰੀਤ ਕੌਰ ਖ਼ਿਲਾਫ਼ ਦਰਜ ਇਸ ਮਾਮਲੇ 'ਚ ਜਲੰਧਰ ਅਦਾਲਤ 'ਚ ਚੱਲ ਰਹੇ ਕੇਸ ਦੀ ਸੁਣਵਾਈ 4 ਨਵੰਬਰ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ 'ਚ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਖੋਹਬਾਜ਼ੀ ਦੇ ਮਾਮਲੇ 'ਚ ਬਰੀ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ 'ਚ ਲਗਾਇਆ ਦੀਵਾਲੀ ਕਰਾਫਟ ਮੇਲਾ <br/>
Ad Position 24