17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਅਜੇ ਤੱਕ ਲਾਇਸੰਸ ਨਾ ਮਿਲਣ ਕਰਕੇ ਪਟਾਕਾ ਕਾਰੋਬਾਰੀਆਂ ਦੀਆਂ ਉੱਡੀਆਂ ਨੀਂਦਾਂ <br/>

Ad Position 21
No active advertisement
ਪਠਾਨਕੋਟ ਚੌਕ ਦੇ ਸਰਕਸ ਵਾਲੀ ਜਗ੍ਹਾ 'ਤੇ ਪਟਾਕੇ ਦੀਆਂ ਅਸਥਾਈ ਦੁਕਾਨਾਂ ਬਣਾਉਣ ਦਾ ਚੱਲ ਰਿਹਾ ਕੰਮ | ਤਸਵੀਰਾਂ: ਜੀ. ਪੀ. ਸਿੰਘ <br/> 17-10-2025
ਜਲੰਧਰ, 16 ਅਕਤੂਬਰ (ਸ਼ਿਵ)-ਦੀਵਾਲੀ ਨੂੰ ਆਉਣ ਨੂੰ ਸਿਰਫ਼ ਤਿੰਨ ਦਿਨ ਰਹਿ ਗਏ ਹਨ ਪਰ ਅਜੇ ਤੱਕ ਸ਼ਹਿਰ ਵਿਚ ਵੇਚੇ ਜਾਣ ਵਾਲੇ ਪਟਾਕਿਆਂ ਲਈ ਲਾਇਸੈਂਸ ਨਹੀਂ ਅਲਾਟ ਹੋ ਸਕੇ ਹਨ ਜਿਸ ਕਰਕੇ ਇਸ ਵਾਰ ਪਟਾਕਾ ਕਾਰੋਬਾਰੀਆਂ ਦੀਆਂ ਨਾ ਸਿਰਫ਼ ਨੀਂਦਾਂ ਉੱਡ ਗਈਆਂ ਹਨ ਕਿ ਉਨਾਂ ਨੇ ਕਰੋੜਾਂ ਦੀ ਪਟਾਕਿਆਂ ਦੀ ਖ਼ਰੀਦ ਤਾਂ ਕਰ ਲਈ ਹੈ ਤੇ ਜੇਕਰ ਸਮੇਂ ਸਿਰ ਪਟਾਕੇ ਵੇਚਣ ਲਈ ਲਾਇਸੈਂਸ ਜਾਰੀ ਨਾ ਹੋਏ ਤਾਂ ਉਨਾਂ ਵੱਲੋਂ ਕਰੋੜਾਂ ਦਾ ਖ਼ਰੀਦੇ ਪਟਾਕਿਆਂ ਦਾ ਨੁਕਸਾਨ ਹੋ ਸਕਦਾ ਹੈ | ਪਟਾਕਾ ਕਾਰੋਬਾਰੀਆਂ ਨੂੰ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦਾ ਨਿਰਮਾਣ ਹੋਣ ਤੋਂ ਬਾਅਦ ਇਸ ਵਾਰ ਦੂਜੀਆਂ ਥਾਵਾਂ 'ਤੇ ਪਟਾਕਾ ਮਾਰਕੀਟ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ | ਜ਼ਿਲ੍ਹਾ ਪ੍ਰਸ਼ਾਸਨ ਨੇ ਪਠਾਨਕੋਟ ਚੌਕ ਦੇ ਸਰਕਸ ਵਾਲੀ ਜਗਾ 'ਤੇ ਪਟਾਕੇ ਲਗਾਉਣ ਦੀ ਮਨਜੂਰੀ ਦਿੱਤੀ ਸੀ | ਪੁਲਿਸ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੇ ਡਰਾਅ ਕੱਢ ਦਿੱਤੇ ਗਏ ਹਨ ਤੇ ਇਸ ਵਾਰ 20 ਲਾਇਸੈਂਸ ਜਾਰੀ ਕੀਤੇ ਜਾਣੇ ਹਨ | ਅੱਜ ਸ਼ਾਮ ਤੱਕ ਅਜੇ ਤੱਕ ਪਟਾਕਿਆਂ ਦੀ ਵਿੱਕਰੀ ਕਰਨ ਲਈ ਲਾਇਸੈਂਸ ਜਾਰੀ ਨਹੀਂ ਕੀਤੇ ਜਾ ਸਕੇ ਹਨ | ਪਟਾਕਾ ਕਾਰੋਬਾਰੀਆਂ ਨੂੰ ਆਪਣੇ ਪਟਾਕੇ ਵੇਚਣ ਲਈ ਪਹਿਲੀ ਵਾਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪਹਿਲਾਂ ਤਾਂ ਪਟਾਕਾ ਕਾਰੋਬਾਰੀਆਂ ਵਿਚ ਆਪਸ ਵਿਚ ਹੀ ਖੜਕ ਗਈ ਸੀ ਤਾਂ ਜਦੋਂ ਹੁਣ ਪ੍ਰਸ਼ਾਸਨ ਵੱਲੋਂ ਪਠਾਨਕੋਟ ਚੌਕ ਵਿਚ ਪਟਾਕਾ ਮਾਰਕੀਟ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਵੀ ਬਾਅਦ ਵਿਚ ਵਿਵਾਦ ਖੜ੍ਹਾ ਹੋ ਗਿਆ ਸੀ | ਕਈ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਂ ਉਨਾਂ ਨੂੰ ਪੂਰਾ ਸਹਿਯੋਗ ਕੀਤਾ ਗਿਆ ਹੈ ਪਰ ਕੁੱਝ ਲੋਕ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ | ਇਸ ਨੂੰ ਲੈ ਕੇ ਪਟਾਕਾ ਕਾਰੋਬਾਰੀਆਂ ਨੇ ਚਿੰਤਾ ਜ਼ਾਹਿਰ ਕੀਤੀ ਹੈ | ਦੀਵਾਲੀ ਨੂੰ ਚਾਹੇ ਅਜੇ ਤਿੰਨ ਦਿਨ ਰਹਿ ਗਏ ਹਨ ਤੇ ਪਟਾਕਿਆਂ ਦੀ ਵਿੱਕਰੀ ਲਈ ਇੱਕ ਜਾਂ ਦੋ ਦਿਨ ਰਹਿ ਜਾਣਗੇ ਤਾਂ ਇਸ ਨਾਲ ਕਾਰੋਬਾਰੀਆਂ ਦੇ ਪਟਾਕੇ ਫਸ ਜਾਣਗੇ | ਵੀਰਵਾਰ ਸ਼ਾਮ ਤੱਕ ਵੀ ਪਟਾਕਾ ਕਾਰੋਬਾਰੀਆਂ ਨੂੰ ਪਟਾਕਿਆਂ ਦੀ ਵਿੱਕਰੀ ਲਈ ਲਾਇਸੈਂਸ ਜਾਰੀ ਨਹੀਂ ਹੋ ਸਕੇ ਸਨ ਤਾਂ ਉਨਾਂ ਦੇ ਦਿਲਾਂ ਦੀ ਧੜਕਣਾਂ ਵਧੀਆਂ ਹੋਈਆਂ ਸਨ | ਉਂਝ ਦੱਸਿਆ ਜਾਂਦਾ ਹੈ ਕਿ ਕੁੱਝ ਦਿਨ ਪਹਿਲਾਂ ਤਾਂ ਕੁੱਝ ਪਟਾਕਾ ਕਾਰੋਬਾਰੀਆਂ ਵਿਚ ਆਪਸ ਵਿਚ ਖੜਕੀ ਪਈ ਸੀ ਪਰ ਹੁਣ ਸਾਰੇ ਕਾਰੋਬਾਰੀ ਇਕੱਠੇ ਹੋ ਗਏ ਹਨ ਪਰ ਇਸ ਦੇ ਬਾਵਜੂਦ ਪਟਾਕਾ ਕਾਰੋਬਾਰੀਆਂ ਦੀਆਂ ਪੇ੍ਰਸ਼ਾਨੀਆਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ | ਉਧਰ ਪਠਾਨਕੋਟ ਚੌਕ ਵਿਚ ਸਰਕਸ ਵਾਲੀ ਜਗ੍ਹਾ 'ਤੇ ਪਟਾਕੇ ਦੀਆਂ ਅਸਥਾਈ ਦੁਕਾਨਾਂ ਬਣਾਉਣ ਦਾ ਕੰਮ ਜਾਰੀ ਹੈ ਪਰ ਅਜੇ ਤੱਕ ਮਾਰਕੀਟ ਵਿਚ ਪਟਾਕੇ ਨਹੀਂ ਪੁੱਜੇ ਹਨ | ਉਂਜ ਦੁਕਾਨਦਾਰਾਂ ਨੇ ਇਹ ਵੀ ਮੰਗ ਕੀਤੀ ਸੀ ਕਿ ਪਟਾਕਾ ਮਾਰਕੀਟ ਲਈ ਇੱਕ ਤੋਂ ਜ਼ਿਆਦਾ ਥਾਵਾਂ ਹੋਣੀਆਂ ਚਾਹੀਦੀਆਂ ਹਨ ਤਾਂ ਇਸ ਨਾਲ ਸਾਰੇ ਪਟਾਕਾ ਕਾਰੋਬਾਰੀ ਵੀ ਐਡਜਸਟ ਹੋ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਥਾਰ ਗੱਡੀ ਦੀ ਲਪੇਟ ਆਏ ਐਕਟਿਵਾ ਸਵਾਰ ਸਾਬਕਾ ਸਰਪੰਚ ਦੀ ਹੋਈ ਮੌਤ ਅਗਲੀ ਖ਼ਬਰ ਸੀਵਰੇਜ ਸਮੱਸਿਆਵਾਂ ਹੱਲ ਨਾ ਹੋਣ 'ਤੇ ਕਾਂਗਰਸ ਵਲੋਂ ਨਿਗਮ ਵਿਚ ਪ੍ਰਦਰਸ਼ਨ <br/>
Ad Position 24