18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸੀ.ਏ.ਟੀ. ਐਡਮਿਟ ਕਾਰਡ 2025 ਹੁਣ 12 ਨੂੰ ਹੋਵੇਗਾ ਜਾਰੀ <br/>

Ad Position 21
No active advertisement
ਅਜੀਤ ਡੈਸਕ 07-11-2025
ਨਵੀਂ ਦਿੱਲੀ, 6 ਨਵੰਬਰ (ਮਿਸਰਦੀਪ ਭਾਟੀਆ)-ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ (ਆਈ.ਆਈ.ਐਮ.) ਵਿਚ ਦਾਖ਼ਲੇ ਲਈ ਆਯੋਜਿਤ ਕੀਤੀ ਜਾਣ ਵਾਲੀ ਸਭ ਤੋਂ ਵੱਡੀ ਪ੍ਰੀਖਿਆ ਕਾਮਨ ਐਡਮਿਸ਼ਨ ਟੈਸਟ (ਸੀ.ਏ.ਟੀ.) 2025 ਸੰਬੰਧੀ ਇਕ ਮਹੱਤਵਪੂਰਨ ਅਪਡੇਟ ਸਾਹਮਣੇ ਆਇਆ ਹੈ | ਇਸ ਸਾਲ ਪ੍ਰੀਖਿਆ ਆਈ.ਆਈ.ਐਮ. ਕੋਝੀਕੋਡ ਦੁਆਰਾ ਕਰਵਾਈ ਜਾ ਰਹੀ ਹੈ | ਐਡਮਿਟ ਕਾਰਡ ਪਹਿਲਾਂ 5 ਨਵੰਬਰ ਨੂੰ ਜਾਰੀ ਕੀਤੇ ਜਾਣੇ ਸਨ, ਪਰ ਹੁਣ ਇਹ ਮਿਤੀ ਵਧਾ ਦਿੱਤੀ ਗਈ ਹੈ | ਨਵੇਂ ਸ਼ਡਿਊਲ ਅਨੁਸਾਰ ਉਮੀਦਵਾਰ 12 ਨਵੰਬਰ 2025 ਤੋਂ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ | ਇਸਦੇ ਲਈ ਇਕ ਸੀ.ਏ.ਟੀ. ਦੀ ਅਧਿਕਾਰਤ ਵੈੱਬਸਾਈਟ 'ਤੇ ਕਿਰਿਆਸ਼ੀਲ ਹੋਵੇਗਾ | ਸੀ.ਏ.ਟੀ. 2025 ਦੀ ਪ੍ਰੀਖਿਆ 30 ਨਵੰਬਰ 2025 ਨੂੰ ਹੋਵੇਗੀ | ਇਹ ਪ੍ਰੀਖਿਆ ਕੰਪਿਊਟਰ ਆਧਾਰਤ ਟੈਸਟ ਮੋਡ ਵਿਚ ਲਈ ਜਾਵੇਗੀ | ਇਹ ਪ੍ਰੀਖਿਆ ਤਿੰਨ ਸ਼ਿਫਟਾਂ ਵਿਚ ਲਈ ਜਾਵੇਗੀ | ਪ੍ਰੀਖਿਆ ਦੀ ਕੁੱਲ ਮਿਆਦ ਦੋ ਘੰਟੇ ਹੋਏਗੀ | ਇਸ ਸਾਲ ਲਗਭਗ 2.95 ਲੱਖ ਉਮੀਦਵਾਰ ਪ੍ਰੀਖਿਆ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਖੱਬੇ-ਪੱਖੀ ਉਮੀਦਵਾਰ ਅਦਿਤੀ ਮਿਸ਼ਰਾ ਜੇ. ਐਨ. ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗ... ਅਗਲੀ ਖ਼ਬਰ ਅਨੇਕਤਾ ਵਿਚ ਏਕਤਾ ਦੀ ਵਿਲੱਖਣ ਉਦਾਹਰਨ ਹਨ ਨਿਰੰਕਾਰੀ ਸਮੂਹਿਕ ਸ਼ਾਦੀਆਂ <br/>
Ad Position 24