18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਅਨੇਕਤਾ ਵਿਚ ਏਕਤਾ ਦੀ ਵਿਲੱਖਣ ਉਦਾਹਰਨ ਹਨ ਨਿਰੰਕਾਰੀ ਸਮੂਹਿਕ ਸ਼ਾਦੀਆਂ <br/>

Ad Position 21
No active advertisement
ਅਜੀਤ ਡੈਸਕ 07-11-2025
ਨਵੀਂ ਦਿੱਲੀ, 6 ਨਵੰਬਰ (ਮਿਸਰਦੀਪ ਭਾਟੀਆ)-78ਵੇਂ ਨਿਰੰਕਾਰੀ ਸੰਤ ਸਮਾਗਮ ਦੀ ਸਮਾਪਤੀ ਤੋਂ ਬਾਅਦ ਸਮਾਲਖਾ ਦੇ ਉਸੇ ਮੈਦਾਨ ਵਿਚ ਮਾਤਾ ਸੁਦੀਕਸ਼ਾ ਅਤੇ ਰਾਜ ਪਿਤਾ ਰਮਿਤ ਦੀ ਮੌਜੂਦਗੀ ਵਿਚ ਇਕ ਸਾਦਗੀਪੂਰਨ ਨਿਰੰਕਾਰੀ ਸਮੂਹਿਕ ਵਿਆਹ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਨਵ-ਵਿਆਹੇ ਜੋੜਿਆਂ ਨੇ ਆਪਣੇ ਨਵੇਂ ਜੀਵਨ ਦੀ ਸ਼ੁੱਭ ਸ਼ੁਰੂਆਤ ਲਈ ਸਤਿਗੁਰੂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ | ਇਹ ਸਮਾਰੋਹ ਬਹੁਤ ਵਿਲੱਖਣ ਅਤੇ ਪ੍ਰੇਰਣਾਦਾਇਕ ਸੀ, ਜਿੱਥੇ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਬਿਹਾਰ, ਚੰਡੀਗੜ੍ਹ, ਜੰਮੂ-ਕਸ਼ਮੀਰ, ਦਿੱਲੀ, ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਝਾਰਖੰਡ, ਪੰਜਾਬ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਵਿਦੇਸ਼ ਜਿਵੇਂ ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਤੋਂ 126 ਨਵ-ਵਿਆਹੇ ਜੋੜਿਆਂ ਨੇ ਹਿੱਸਾ ਲਿਆ | ਮਾਤਾ ਨੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਇਹ ਸਮਾਰੋਹ ਸਿਰਫ਼ ਇਕ ਦਿਨ ਦਾ ਜਸ਼ਨ ਨਹੀਂ ਹੈ, ਸਗੋਂ ਪਿਆਰ, ਸਨਮਾਨ ਅਤੇ ਸਹਿਯੋਗ ਨਾਲ ਭਰੇ ਪਵਿੱਤਰ ਮਿਲਣ ਦਾ ਪ੍ਰਤੀਕ ਹੈ | ਵਿਆਹੁਤਾ ਜੀਵਨ ਵਿਚ ਇਹ ਬਰਾਬਰੀ ਅਤੇ ਸਾਂਝੇਦਾਰੀ ਦਾ ਸੰਦੇਸ਼ ਦਿੰਦਾ ਹੈ | ਜਿਸ ਤਰ੍ਹਾਂ ਲਾਵਾਂ ਵਿਚ ਵੀ ਦੱਸਿਆ ਗਿਆ ਹੈ ਕਿ ਜੇਕਰ ਅਧਿਆਤਮਕ ਯਤਨ ਵਿਚ ਕਿਸੇ ਦਾ ਯੋਗਦਾਨ ਘੱਟ ਹੈ ਤਾਂ ਦੂਜਾ ਉਸਨੂੰ ਉਤਸ਼ਾਹਿਤ ਕਰੇ, ਜਿਸ ਨਾਲ ਜੀਵਨ ਦੀ ਯਾਤਰਾ ਸੰਤੁਲਨ ਅਤੇ ਸਦਭਾਵਨਾ ਨਾਲ ਅੱਗੇ ਵਧੇ | ਮਾਤਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿਆਹ ਸਿਰਫ਼ ਦੋ ਵਿਅਕਤੀਆਂ ਦਾ ਮਿਲਣ ਨਹੀਂ ਬਲਕਿ ਇਹ ਦੋ ਪਰਿਵਾਰਾਂ ਦਾ ਪਵਿੱਤਰ ਮੇਲ ਹੈ | ਅੰਤ ਵਿਚ ਮਾਤਾ ਜੀ ਨੇ ਨਵ-ਵਿਆਹੇ ਜੋੜਿਆਂ ਦੇ ਖੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੀ.ਏ.ਟੀ. ਐਡਮਿਟ ਕਾਰਡ 2025 ਹੁਣ 12 ਨੂੰ ਹੋਵੇਗਾ ਜਾਰੀ <br/> ਅਗਲੀ ਖ਼ਬਰ ਦਿੱਲੀ ਪੁਲਿਸ ਨੇ ਬਦਨਾਮ ਨਸੀਰ ਗੈਂਗ ਦੇ ਤਿੰਨ ਸਰਗਰਮ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ <br/>
Ad Position 24