08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਦਿੱਲੀ ਵਿਚ 'ਲੋਹ ਪੁਰਸ਼' ਨਾਟਕ ਦਾ ਸ਼ਾਨਦਾਰ ਪ੍ਰੀਮੀਅਰ ਸ਼ੋਅ ਆਯੋਜਿਤ <br/>

Ad Position 21
No active advertisement
ਅਜੀਤ ਡੈਸਕ 06-11-2025
ਨਵੀਂ ਦਿੱਲੀ, 5 ਨਵੰਬਰ (ਮਿਸਰਦੀਪ ਭਾਟੀਆ)-ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜੇਅੰਤੀ ਦੇ ਸ਼ੁਭ ਮੌਕੇ 'ਤੇ ਪਿਛਲੇ ਦਿਨੀਂ ਰਾਜਧਾਨੀ ਵਿਚ ਨਾਟਕ 'ਲੋਹ ਪੁਰਸ਼' ਦਾ ਪ੍ਰੀਮੀਅਰ ਸ਼ੋਅ ਆਯੋਜਿਤ ਕੀਤਾ ਗਿਆ, ਜਿਸ ਵਿਚ ਸਰਦਾਰ ਪਟੇਲ ਦੇ ਜੀਵਨ ਦੀ ਇਕ ਸ਼ਾਨਦਾਰ ਇਤਿਹਾਸਕ ਝਲਕ ਦੇਖਣ ਨੂੰ ਮਿਲੀ | ਇਸ ਵੀਡੀਓ ਸ਼ੋਅ ਦਾ ਆਯੋਜਨ ਦਿੱਲੀ ਦੀਆਂ ਪ੍ਰਸਿੱਧ ਗੁਜਰਾਤੀ ਸੰਸਥਾਵਾਂ-ਗੁਜਰਾਤੀ ਸੱਭਿਆਚਾਰਕ ਕੇਂਦਰ ਅਤੇ ਸ੍ਰੀ ਦੱਖਣੀ ਦਿੱਲੀ ਗੁਜਰਾਤੀ ਮੰਡਲ ਦੀ ਸੰਯੁਕਤ ਪਹਿਲ 'ਮ੍ਹਾਰੀ ਭਾਸ਼ਾ ਗੁਜਰਾਤੀ' ਦੁਆਰਾ ਅਭਿਨਵ ਭਾਰਤ-ਅਭਿਸ਼ੇਕ ਪਰਵ ਦੇ ਸਹਿਯੋਗ ਨਾਲ ਕੀਤਾ ਗਿਆ | ਰਾਜਧਾਨੀ ਦੇ ਪ੍ਰਸਿੱਧ ਚਾਰਟਰਡ ਅਕਾਊਟੈਂਟ, ਸਮਾਜ ਸੇਵਕ ਅਤੇ ਅਦਾਕਾਰ ਹਿਤੇਸ਼ ਅੰਬਾਨੀ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮੌਜੂਦ ਸਨ | ਇਸ ਮੌਕੇ 'ਤੇ ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਦਾ ਜੀਵਨ ਅਤੇ ਕਾਰਜ ਸਾਡੇ ਸਾਰਿਆਂ ਲਈ ਪ੍ਰੇਰਨਾਸਰੋਤ ਹਨ | ਭਾਰਤ ਨੂੰ ਇਕ ਰਾਸ਼ਟਰ ਵਜੋਂ ਇਕਜੁੱਟ ਕਰਨ ਵਿਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ | ਅਜਿਹੇ ਨਾਟਕਾਂ ਰਾਹੀਂ ਉਨ੍ਹਾਂ ਦੀ ਵੀਰਗਾਥਾ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇਹ ਯਤਨ ਸੱਚਮੁੱਚ ਸ਼ਲਾਘਾਯੋਗ ਹੈ | ਪ੍ਰੋਗਰਾਮ ਦੀ ਸ਼ੁਰੂਆਤ ਗੁਜਰਾਤੀ ਸੱਭਿਆਚਾਰ ਕੇਂਦਰ ਦੇ ਪ੍ਰਧਾਨ ਵਿਰਾਟ ਸ਼ਾਹ ਦੇ ਸਵਾਗਤੀ ਭਾਸ਼ਨ ਨਾਲ ਹੋਈ, ਜਿਸ ਵਿਚ ਉਨ੍ਹਾਂ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ | ਇਸ ਤੋਂ ਬਾਅਦ ਪ੍ਰਸਿੱਧ ਗੁਜਰਾਤੀ ਸੰਪਾਦਕ, ਲੇਖਕ ਅਤੇ ਨਾਟਕਕਾਰ ਭਾਗਯੇਂਦਰ ਭਾਈ ਪਟੇਲ ਦੁਆਰਾ ਲਿਖਿਆ ਇਕ ਨਾਟਕ 'ਲੋਹ ਪੁਰਸ਼' ਪੇਸ਼ ਕੀਤਾ ਗਿਆ | ਇਸ ਨਾਟਕ ਨੇ ਸ਼ੁਰੂ ਤੋਂ ਹੀ ਹਾਜ਼ਰ ਸਾਰੇ ਦਰਸ਼ਕਾਂ ਨੂੰ ਮੋਹਿਤ ਕਰ ਲਿਆ | ਪਟੇਲ ਨੇ ਸਿਰਫ਼ 75 ਮਿੰਟਾਂ ਵਿਚ ਸਰਦਾਰ ਪਟੇਲ ਦੀ ਪੂਰੀ ਜੀਵਨੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਅਤੇ ਆਪਣੀ ਅਦਭੁਤ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ | ਦਰਸ਼ਕਾਂ ਨੇ ਉਨ੍ਹਾਂ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ |
ਪ੍ਰੋਗਰਾਮ ਦੇ ਅੰਤ ਵਿਚ ਸ੍ਰੀ ਦੱਖਣੀ ਦਿੱਲੀ ਗੁਜਰਾਤੀ ਮੰਡਲ ਦੇ ਜਨਰਲ ਸਕੱਤਰ ਵਿਜੇ ਪੰਚਾਲ ਨੇ ਧੰਨਵਾਦ ਮਤਾ ਪੇਸ਼ ਕੀਤਾ | ਉਨ੍ਹਾਂ ਨੇ ਆਯੋਜਨ ਵਿਚ ਸਹਿਯੋਗ ਦੇਣ ਵਾਲੇ ਸਾਰੇ ਸੰਗਠਨਾਂ, ਕਲਾਕਾਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਸਫ਼ਲ ਆਯੋਜਨ ਨੇ ਦਿੱਲੀ ਦੇ ਗੁਜਰਾਤੀ ਭਾਈਚਾਰੇ ਵਿਚ ਖੁਸ਼ੀ ਲਿਆਂਦੀ ਹੈ | ਨਾਟਕ 'ਲੋਹ ਪੁਰਸ਼' ਨੂੰ ਯੂਟਿਊਬ ਚੈਨਲ 'ਤੇ ਵੀ ਦੇਖਿਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਨੇ ਠੱਠੀ ਭਾਈ ਦੇ ਕਿਸਾਨਾਂ ਨੂੰ ਕੀਤਾ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਅਗਲੀ ਖ਼ਬਰ ਕਿਊ ਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2026 ਵਿਚ ਡੀ.ਯੂ. ਦਾ ਸ਼ਾਨਦਾਰ ਪ੍ਰਦਰਸ਼ਨ <br/>
Ad Position 24