12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹੋਮਿਓਪੈਥਿਕ ਕੈਂਪ 'ਚ 83 ਮਰੀਜ਼ਾਂ ਦੀ ਜਾਂਚ <br/>

Ad Position 21
No active advertisement
ਕਾਲਾਂਵਾਲੀ 'ਚ ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ | ਤਸਵੀਰ : ਪੰਨੀਵਾਲੀਆ <br/> 22-09-2025
ਕਾਲਾਂਵਾਲੀ/ਸਿਰਸਾ, 21 ਸਤੰਬਰ (ਭੁਪਿੰਦਰ ਪੰਨੀਵਾਲੀਆ)- ਭਾਰਤ ਵਿਕਾਸ ਪ੍ਰੀਸ਼ਦ ਕਾਲਾਂਵਾਲੀ ਨੇ ਵਾਟਰ ਵਰਕਸ ਰੋਡ 'ਤੇ ਸਥਿਤ ਆਚਾਰੀਆ ਸ਼੍ਰੀ ਤੁਲਸੀ ਮਹਾਪ੍ਰਗਿਆ ਹੋਮਿਓਪੈਥਿਕ ਹਸਪਤਾਲ ਵਿਖੇ ਨਵਕਾਰ ਮਹਾਮੰਤਰ ਅਤੇ ਮੰਗਲ ਪਾਠ ਦਾ ਜਾਪ ਕਰਕੇ ਮੁਫਤ ਹੋਮਿਓਪੈਥਿਕ ਕੈਂਪ ਦਾ ਉਦਘਾਟਨ ਕੀਤਾ | ਸ਼ੂਗਰ, ਬਲੱਡ ਪ੍ਰੈਸ਼ਰ, ਸਰਵਾਈਕਲ, ਗਠੀਆ, ਜੋੜਾਂ ਦੇ ਦਰਦ, ਐਲਰਜੀ, ਮੋਟਾਪਾ, ਬਾਲ ਰੋਗ ਆਦਿ ਤੋਂ ਪੀੜਤ 83 ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਤੇ ਹੋਮਿਓਪੈਥਿਕ ਦਵਾਈਆਂ ਮੁਫਤ ਵੰਡੀਆਂ ਗਈਆਂ | ਕੈਂਪ ਕੋਆਰਡੀਨੇਟਰ ਡਾ. ਮੁਨੀਸ਼ ਗੁਪਤਾ ਅਤੇ ਸਕੱਤਰ ਸਤੀਸ਼ ਰਾਜਪਾਲ ਨੇ ਦੱਸਿਆ ਕਿ ਆਚਾਰੀਆ ਸ਼੍ਰੀ ਤੁਲਸੀ ਮਹਾਪ੍ਰਗਿਆ ਹੋਮਿਓਪੈਥਿਕ ਜੈਨ ਹਸਪਤਾਲ ਟੀਮ ਦੇ ਡਾ. ਸੋਹਨ ਸਿੰਘ, ਪ੍ਰੀਤੀ ਕੁਮਾਰੀ ਤੇ ਅੰਮਿ੍ਤ ਪਾਲ ਬਾਂਸਲ ਜੈਨ ਨੇ ਕੈਂਪ ਵਿਚ ਯੋਗਦਾਨ ਪਾਇਆ | ਉਨ੍ਹਾਂ ਦੱਸਿਆ ਕਿ ਪ੍ਰੀਸ਼ਦ ਛੇਤੀ ਹੀ ਅਪਾਹਜਾਂ ਲਈ ਇਕ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ ਲਗਾਏਗੀ | ਇਸ ਮੌਕੇ ਸੰਸਥਾਪਕ ਪ੍ਰਧਾਨ ਦਿਨੇਸ਼ ਗਰਗ ਜੈਨ, ਡਾ. ਮੁਨੀਸ਼ ਗੁਪਤਾ, ਸਤੀਸ਼ ਰਾਜਪਾਲ, ਹੀਰਾ ਸਿੰਘ ਅਰਨੇਜਾ, ਮੋਨਿਕਾ ਸ਼ਰਮਾ, ਪ੍ਰੀਤੀ ਕੁਮਾਰੀ, ਤਰਸੇਮ ਕੁਮਾਰ ਤੇ ਹੋਰ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗਵਾਲੀਅਰ ਵਿਖੇ ਤਿੰਨ ਦਿਨਾ ਬੰਦੀ ਛੋੜ ਦਿਵਸ ਜੋੜ ਮੇਲੇ ਦੀ ਹੋਈ ਸਮਾਪਤੀ <br/> ਅਗਲੀ ਖ਼ਬਰ ਐੱਨ.ਐੱਸ.ਐੱਸ. ਯੂਨਿਟ ਵਲੋਂ ਕੰਨਿਆ ਸਕੂਲ ਵਿਖੇ ਇਕ ਰੋਜ਼ਾ ਕੈਂਪ <br/>
Ad Position 24