27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮੁਫ਼ਤ ਮੈਡੀਕਲ ਕੈਂਪ ਲਗਾਇਆ <br/>

Ad Position 21
No active advertisement
ਮੁਫ਼ਤ ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਮਾਹਿਰ ਡਾਕਟਰ | ਤਸਵੀਰ : ਨਿਮਰ <br/> 21-09-2025
ਯਮੁਨਾਨਗਰ, 20 ਸਤੰਬਰ (ਗੁਰਦਿਆਲ ਸਿੰਘ ਨਿਮਰ)- ਡਾਇਰੈਕਟਰ ਜਨਰਲ ਆਯੂਸ਼ ਹਰਿਆਣਾ ਦੇ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਯਮੁਨਾਨਗਰ ਡਾ. ਪ੍ਰਤਿਭਾ ਭਾਟੀਆ ਦੇ ਮਾਰਗਦਰਸ਼ਨ ਹੇਠ 'ਸਵਸਥ ਨਾਰੀ-ਸਸ਼ਕਤ ਭਾਰਤ' ਅਭਿਆਨ ਦੇ ਤਹਿਤ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਗਾਂਧੀ ਨਗਰ ਵਿਖੇ ਇਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਮੈਡੀਕਲ ਕੈਂਪ 'ਚ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਨੇਹਾ ਗੁਪਤਾ ਨੇ ਆਯੁਰਵੈਦ ਰਾਹੀਂ ਮੀਨੋਪੌਜ਼ ਦੀ ਦੇਖਭਾਲ ਬਾਰੇ ਭਾਸ਼ਣ ਦਿੱਤਾ, ਜਦਕਿ ਡਾ. ਵਨੀਤਾ ਨਾਗਰ ਨੇ ਹੱਡੀਆਂ ਦੀ ਸਿਹਤ ਅਤੇ ਗੱਠੀਏ ਦੀ ਦੇਖਭਾਲ ਬਾਰੇ ਭਾਸ਼ਣ ਦਿੱਤਾ | ਇਸੇ ਤਰ੍ਹਾਂ ਡਾ. ਮਧੂ ਸ਼ਰਮਾ ਨੇ ਕੈਂਪ 'ਚ ਮੌਜੂਦ ਔਰਤਾਂ ਨੂੰ ਖੁਰਾਕ ਤੇ ਪੋਸ਼ਣ ਬਾਰੇ ਭਾਸ਼ਣ ਦਿੱਤਾ | ਇਸ ਮੌਕੇ ਯੋਗਾ ਮਾਹਿਰ ਡਾ. ਸ਼ਿਵ ਕੁਮਾਰ ਸੈਣੀ ਨੇ ਔਰਤਾਂ ਨੂੰ ਅਨੀਮੀਆ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੇ ਇਸ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਜਦਕਿ ਆਯੂਸ਼ ਯੋਗ ਸਹਾਇਕ ਦੀਪਕ ਬਰੌਲਾ ਨੇ ਕੈਂਪ 'ਚ ਮੌਜੂਦ ਔਰਤਾਂ ਨੂੰ ਦੱਸਿਆ ਕਿ ਕਿਵੇਂ ਨਿਯਮਿਤ ਤੌਰ 'ਤੇ ਯੋਗਾ ਕਰਨ ਨਾਲ ਕੋਈ ਤਣਾਅ ਮੁਕਤ ਰਹਿ ਸਕਦਾ ਹੈ ਤੇ ਆਪਣੀ ਸਿਹਤ ਦਾ ਧਿਆਨ ਰੱਖ ਸਕਦਾ ਹੈ | ਕੈਂਪ ਦੌਰਾਨ 180 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਮੁਫ਼ਤ 'ਚ ਦਵਾਈਆਂ ਵੰਡੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਚੌਧਰੀ ਦੇਵੀ ਲਾਲ ਦੇ ਜਨਮ ਵਰ੍ਹੇਗੰਢ ਸਮਾਗਮਾਂ ਦੀ ਤਿਆਰੀ ਸੰਬੰਧੀ ਇਨੈਲੋ ਵਰਕਰਾਂ ਵਲੋਂ ਮੀਟਿੰਗ <br/> ਅਗਲੀ ਖ਼ਬਰ ਮੈਕਸ ਹਸਪਤਾਲ ਨੇ ਸਿਰਸਾ 'ਚ ਸ਼ੁਰੂ ਕੀਤੀਆਂ ਲਿਵਰ ਟਰਾਂਸਪਲਾਂਟ, ਨੈਫਰੋਲੋਜੀ ਆਊਟਪੇਸ਼ੈਂਟ ਸੇਵਾਵਾਂ <br/>
Ad Position 24