17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਜ਼ਿਲ੍ਹਾ ਵੈਦ ਮੰਡਲ ਵਲੋਂ ਸ੍ਰੀ ਧੰਨਵੰਤਰੀ ਭਗਵਾਨ ਦੀ ਜੈਅੰਤੀ ਮਨਾਈ

Ad Position 21
No active advertisement
ਅਜੀਤ ਡੈਸਕ 23-10-2025
ਬਰਨਾਲਾ, 22 ਅਕਤੂਬਰ (ਨਰਿੰਦਰ ਅਰੋੜਾ)-ਸਥਾਨਕ ਗੋਬਿੰਦ ਚੈਰੀਟੇਬਲ ਟਰੱਸਟ ਸੇਖਾ ਰੋਡ ਵਿਖੇ ਜ਼ਿਲ੍ਹਾ ਵੈਦ ਮੰਡਲ ਬਰਨਾਲਾ ਵਲੋਂ ਸ੍ਰੀ ਧੰਨਵੰਤਰੀ ਭਗਵਾਨ ਦੀ ਜੈਯੰਤੀ ਸ਼ਰਧਾ ਭਾਵਨਾ ਅਤੇ ਧੂਮ-ਧਾਮ ਨਾਲ ਮਨਾਈ ਗਈ | ਸਭ ਤੋਂ ਪਹਿਲਾਂ ਭਗਵਾਨ ਧਨਵੰਤਰੀ ਦੀ ਪੂਜਾ ਅਰਚਨਾ ਕਰਦੇ ਹੋਏ ਜੋਤੀ ਪ੍ਰਚੰਡ ਕੀਤੀ ਗਈ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਵੈਦ ਕੌਰ ਚੰਦ ਸ਼ਰਮਾ ਅਤੇ ਵੈਦ ਚਰਨ ਸਿੰਘ ਨੇ ਦੱਸਿਆ ਇਸ ਸਮਾਗਮ ਵਿਚ ਸੁਪਰਡੈਂਟ ਆਯੁਰਵੈਦਿਕ ਵਿਭਾਗ ਪੰਜਾਬ ਡਾ: ਰਾਕੇਸ਼ ਸ਼ਰਮਾ ਅਤੇ ਜ਼ਿਲ੍ਹਾ ਅਫ਼ਸਰ ਆਯੁਰਵੈਦਿਕ ਵਿਭਾਗ ਬਰਨਾਲਾ ਦੇ ਡਾ: ਅਮਨ ਕੌਂਸਲ ਵਲੋਂ ਸ਼ਿਰਕਤ ਕੀਤੀ ਗਈ | ਡਾ: ਰਾਕੇਸ਼ ਕੁਮਾਰ ਸ਼ਰਮਾ ਅਤੇ ਡਾ: ਅਮਨ ਕੌਸ਼ਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਯੁਰਵੈਦਿਕ ਇਕ ਅਜਿਹੀ ਦਵਾਈ ਹੈ ਜੋ ਪੂਰੇ ਪ੍ਰਹੇਜ਼ ਨਾਲ ਨਾਲ ਖਾਧੀ ਜਾਵੇ ਤਾਂ ਬਿਮਾਰੀ ਭਾਵੇਂ ਜਿੰਨੀ ਮਰਜ਼ੀ ਪੁਰਾਣੀ ਹੋਵੇ ਉਸ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੀ ਹੈ ਅਤੇ ਕਿਹਾ ਪੁਰਾਣੀ ਵੈਦਾਂ ਕੋਲ ਅਨੁਭਵੀ ਨੁਸਖ਼ੇ ਹਨ ਜੋ ਕਿ ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਠੀਕ ਕਰਨ ਦੇ ਵਿਚ ਸਹਾਈ ਹੁੰਦੇ ਹਨ | ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਹਾਂ | ਪ੍ਰਧਾਨ ਵੈਦ ਕੌਰ ਚੰਦ ਸ਼ਰਮਾ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕਰਦੇ ਹੋਏ ਸਨਮਾਨ ਵੀ ਕੀਤਾ | ਇਸ ਸਮਾਗਮ ਵਿਚ ਵੈਦ ਰਛਪਾਲ ਸਿੰਘ, ਵੈਦ ਹਰਦੇਵ ਸਿੰਘ, ਵੈਦ ਮੁਹੰਮਦ ਅਸਲਮ, ਵੈਦ ਸੁਰਿੰਦਰ ਸਿੰਘ, ਵੈਦ ਜਰਨੈਲ ਸਿੰਘ ਭੰਗੂ, ਵੈਦ ਜੀਤ ਸਿੰਘ, ਡਾ: ਗੁਲਜ਼ਾਰ ਸਿੰਘ, ਵੈਦ ਨਰੇਸ਼ ਕੁਮਾਰ, ਸੁਆਮੀ ਸਹਿਜ ਪ੍ਰਕਾਸ਼, ਵੈਦ ਵਿਨੋਦ ਕੁਮਾਰ, ਵੈਦ ਸੱਤ ਪਾਲ, ਵੈਦ ਦੀਪਕ ਕੁਮਾਰ ਪਿਆਰ ਵਾਲਾ ਓਮ ਪ੍ਰਕਾਸ਼, ਯਾਦਵਿੰਦਰ ਸਿੰਘ, ਪਰਮਜੀਤ ਸਿੰਘ, ਜਨਕ ਰਾਜ, ਵੈਦ ਰਾਮ ਚੰਦ, ਵੈਦ ਦਵਿੰਦਰ ਕੁਮਾਰ, ਰਣਜੀਤ ਸਿੰਘ, ਕੇਸਰ ਸਿੰਘ, ਗੁਜਿੰਦਰ ਸਿੰਘ, ਵੈਦ ਨਿਰਮਲ ਸਿੰਘ, ਵੈਦ ਕਿ੍ਸ਼ਨ ਚੰਦ, ਵੈਦ ਪ੍ਰਸ਼ੋਤਮ ਲਾਲ, ਵੈਦ ਤਰਲੋਚਨ ਸਿੰਘ, ਵੈਦ ਸਰੂਪ ਚੰਦ, ਵੈਦ ਇੰਦਰਜੀਤ ਸਿੰਘ, ਵੈਦ ਇਕਬਾਲ ਸਿੰਘ, ਵੈਦ ਸ਼ਮਸ਼ੇਰ ਸਿੰਘ, ਵੈਦ ਸੁਰਜੀਤ ਸਿੰਘ, ਵੈਦ ਪਰਮਿੰਦਰ
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਫ਼ਤਿਹ) ਦੀ ਮੀਟਿੰਗ 'ਚ ਵੱਖ-ਵੱਖ ਆਗੂਆਂ ਦਾ ਸਨਮਾਨ ਅਗਲੀ ਖ਼ਬਰ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜੇਂਦਰ ਗੁਪਤਾ ਨੇ ਆਪਣੇ ਜੱਦੀ ਪਿੰਡ ਨਸੀਬਪੁਰਾ ਦਾ ਦੌਰਾ ਕੀਤਾ-ਮੰਦਰ ਵਿਚ ਮੱਥਾ ਟੇਕਿਆ...
Ad Position 24