15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸੌੜੀ ਮਾਨਸਿਕਤਾ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤੀ ਨਾਲ ਪੇਸ਼ ਆਵੇ <br/>

Ad Position 21
No active advertisement
ਅਜੀਤ ਡੈਸਕ 21-09-2025
ਮਲੌਦ, 20 ਸਤੰਬਰ (ਸਹਾਰਨ ਮਾਜਰਾ)- ਭਾਵੇਂ ਰੋਜ਼ਾਨਾ ਸਮਾਜ ਵਿਚ ਜਾਤ ਪਾਤ ਦਾ ਵਿਤਕਰਾ ਖ਼ਤਮ ਹੋਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਅਤੇ ਸਮਾਜ ਵਿਚ ਇਕਸਾਰਤਾ ਲਿਆਉਣ ਦਾ ਹੋਕਾ ਦਿੱਤਾ ਜਾਂਦਾ ਹੈ | ਪਰ ਅਜੇ ਵੀ ਸਮਾਜ ਦੇ ਕੁੱਝ ਹਿੱਸੇ ਵਿਚ ਜਾਤ ਪਾਤ ਦੇ ਵਿਤਕਰੇ ਨੂੰ ਲੈ ਕੇ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ | ਚਿੰਤਕ ਆਗੂ ਮਾ. ਮਲਕੀਤ ਸਿੰਘ ਸਹਾਰਨ ਮਾਜਰਾ, ਡਾ. ਕਰਨੈਲ ਸਿੰਘ ਕਾਲੀਆ (ਪੀ. ਐਚ. ਡੀ ਸ੍ਰੀ ਗੁਰੂ ਰਵਿਦਾਸ ਭਗਤ ਜੀ) ਅਤੇ ਨੌਜਵਾਨ ਆਗੂ ਸੁਖਵਿੰਦਰ ਸਿੰਘ ਦੌਲਤਪੁਰ ਨੇ ਕਿਹਾ ਕਿ ਰੋਜ਼ਾਨਾ ਕਿਤੇ ਨਾ ਕਿਤੇ ਵੇਖਣ ਸੁਣਨ ਨੂੰ ਮਿਲਦਾ ਹੈ ਜਾਤੀਵਾਦ ਦਾ ਖ਼ਤਮ ਹੋ ਗਿਆ ਹੈ | ਕਿਸੇ ਨਾਲ ਕੋਈ ਵੀ ਜਾਤੀ ਭੇਦਭਾਵ ਨਹੀਂ ਕੀਤਾ ਜਾ ਰਿਹਾ | ਇਹ ਸਭ ਗੱਲਾਂ ਫੋਕੀਆਂ ਹੀ ਜਾਪਦੀਆਂ ਹਨ | ਕਿਉਂਕਿ ਹਰ ਰੋਜ਼ ਸੋਸ਼ਲ ਮੀਡੀਆ 'ਤੇ, ਅਖ਼ਬਾਰਾਂ ਵਿਚ ਇਹੋ ਜਿਹੇ ਵਿਤਕਰੇ ਦੀਆਂ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ | ਉਨ੍ਹਾਂ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਪਿਛਲੇ ਦਿਨੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੀ ਜਾਤ ਆਧਾਰਿਤ ਗੱਲਾਂ ਸੁਣਨ ਨੂੰ ਮਿਲੀਆਂ, ਇਕ ਆਗੂ ਵੱਲੋਂ ਵੀ ਸੋਸ਼ਲ ਮੀਡੀਆ 'ਤੇ ਵਿਹੜੇ ਵਾਲਾ ਸਰਪੰਚ ਕਿਹਾ ਗਿਆ | ਇਸੇ ਤਰ੍ਹਾਂ ਜਾਤੀ ਨੂੰ ਸੰਬੋਧਨ ਕਰਨ ਦੀ ਇੱਕ ਹੋਰ ਸੋਸ਼ਲ ਮੀਡੀਆ 'ਤੇ ਆਡੀਓ ਵਾਇਰਲ ਹੋ ਰਹੀ ਹੈ | ਭਾਵ ਕੁੱਝ ਕੁ ਲੋਕ ਅਜੇ ਵੀ ਘਟੀਆ ਮਾਨਸਿਕਤਾ ਵਾਲੀ ਸੋਚ ਰੱਖ ਰਹੇ ਹਨ | ਉਨ੍ਹਾਂ ਕਿਹਾ ਕਿ ਇਹੋ ਜਿਹੇ ਮੁੱਦਿਆਂ ਨੂੰ ਬੇਹੱਦ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ | ਇਸ ਲਈ ਕਿਧਰੇ ਅਜਿਹੇ ਘਟੀਆ ਵਤੀਰੇ ਵਾਲੇ ਲੋਕਾਂ ਦੇ ਰਵੱਈਏ ਕਾਰਨ ਮਾਨਸਿਕ ਤੌਰ 'ਤੇ ਪੀੜਤ ਹੋਣ ਦੀ ਲੋੜ ਨਹੀਂ ਹੈ | ਇਸ ਬਾਰੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਹੈ | ਉਨ੍ਹਾਂ ਚਿੰਤਾ ਜ਼ਹਿਰ ਕਰਦਿਆਂ ਕਿਹਾ ਕਿ ਇਸ ਜਾਤੀਵਾਦ ਵਿਰੁੱਧ ਆਗੂ, ਚੁਣੇ ਨੁਮਾਇੰਦੇ, ਸਾਬਕਾ ਵਿਧਾਇਕ, ਲੋਕ ਸਭਾ ਮੈਂਬਰ ਖ਼ਾਮੋਸ਼ ਕਿਉਂ ਹਨ?

Ad Position 22
No active advertisement
ਪਿਛਲੀ ਖ਼ਬਰ ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ 'ਚ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਕੁਲਜੀਤ ਸਿੰਘ ਨੇ ਮੁੜ ਸੰਭਾਲਿਆ ਚਾਰਜ
Ad Position 24