15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਐਸ. ਐਸ. ਪੀ. ਬੈਂਸ ਨੇ ਲਗਵਾਏ ਟਰੈਫ਼ਿਕ ਸਾਈਨ ਬੋਰਡ ਤੇ ਡਿਵਾਈਡਰ <br/>

Ad Position 21
No active advertisement
ਅਜੀਤ ਡੈਸਕ 21-09-2025
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ 'ਚ ਟਰੈਫ਼ਿਕ ਨੂੰ ਦੇਖਦੇ ਹੋਏ ਵੱਖ-ਵੱਖ ਚੌਂਕਾਂ ਜਰਗ ਚੌਂਕ, ਸਮਰਾਲਾ ਚੌਂਕ, ਲਲਹੇੜੀ ਚੌਂਕ, ਅਮਲੋਹ ਚੌਂਕ ਆਦਿ ਵਿਚ ਸ੍ਰੀ ਗਣੇਸ਼ ਐਡੀਬਲਸ ਵਲੋਂ ਟਰੈਫ਼ਿਕ ਸਾਈਨ ਬੋਰਡ ਅਤੇ ਡਿਵਾਈਡਰ ਲਗਾਏ ਗਏ | ਇਸ ਮੌਕੇ ਐਸ. ਐਸ. ਪੀ. ਡਾ. ਜਯੋਤੀ ਯਾਦਵ ਬੈਂਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੰਨਾ ਸ਼ਹਿਰ ਦੇ ਸਾਰੇ ਚੌਂਕਾਂ ਵਿਚ ਜਿੱਥੇ ਟਰੈਫ਼ਿਕ ਕਾਫੀ ਜ਼ਿਆਦਾ ਹੁੰਦੀ ਹੈ, ਦੇ ਇੰਤਜ਼ਾਮ ਲਈ ਡਿਵਾਈਡਰ ਅਤੇ ਸਾਈਨ ਬੋਰਡ ਲਗਾਏ ਗਏ ਹਨ | ਜਿਸ ਕਾਰਨ ਚੌਕਾਂ ਵਿਚ ਟਰੈਫ਼ਿਕ ਦੀ ਸਮੱਸਿਆ ਦਾ ਹੱਲ ਹੋ ਸਕੇ | ਐਸ. ਐਸ. ਪੀ. ਡਾ. ਜਯੋਤੀ ਯਾਦਵ ਨੇ ਸ੍ਰੀ ਗਣੇਸ਼ ਐਡੀਬਲਸ ਦਾ ਧੰਨਵਾਦ ਵੀ ਕੀਤਾ | ਡੀ. ਐਸ. ਪੀ. ਟਰੈਫ਼ਿਕ ਪੁਲਿਸ ਕਰਨਵੀਰ ਤੂਰ ਨੇ ਕਿਹਾ ਕਿ ਸ੍ਰੀ ਗਣੇਸ਼ ਐਡੀਬਲਸ ਵਲੋਂ ਬਣਾਏ ਗਏ ਡਿਵਾਇਡਰ ਅਤੇ ਸਾਈਨ ਬੋਰਡ ਚੌਂਕਾਂ ਵਿਚ ਲਗਾ ਕੇ ਟਰੈਫ਼ਿਕ ਸਮੱਸਿਆ ਨੂੰ ਠੱਲ੍ਹ ਪਾਉਣ ਦੀ ਇਕ ਚੰਗਾ ਕਦਮ ਹੈ | ਉਨ੍ਹਾਂ ਕਿਹਾ ਕਿ ਡਿਵਾਈਡਰ ਲੱਗਣ ਨਾਲ ਲੋਕ ਆਪਣੀ ਆਪਣੀ ਸਾਈਡ ਵੱਲ ਤੋਂ ਲੰਘਣਗੇ ਤੇ ਟਰੈਫ਼ਿਕ ਜਾਮ ਦੀ ਸਮੱਸਿਆ ਨਹੀਂ ਆਵੇਗੀ | ਇਸ ਮੌਕੇ ਗਣੇਸ਼ ਐਡੀਬਲਸ ਦੇ ਮੁਖੀ ਵਰਿੰਦਰ ਗੁੱਡੂ ਅਤੇ ਉਨ੍ਹਾਂ ਦੇ ਬੇਟੇ ਵੀ ਹਾਜ਼ਰ ਸਨ | ਗੌਰਤਲਬ ਹੈ ਕਿ ਵਰਿੰਦਰ ਗੁੱਡੂ ਸ਼ਹਿਰ ਦੇ ਹੋਰ ਸਮਾਜਿਕ ਕੰਮਾਂ 'ਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ | ਇਸ ਮੌਕੇ ਐਸ. ਪੀ. ਪ੍ਰਸ਼ੋਤਮ ਬੱਲ, ਟਰੈਫ਼ਿਕ ਇੰਚਾਰਜ ਕੁਲਜੀਤ ਸਿੰਘ, ਡੀ. ਐਸ. ਪੀ. ਪਰਪਿੰਦਰ ਕੌਰ, ਏ. ਐਸ. ਆਈ. ਇੰਦਰਜੀਤ ਸਿੰਘ, ਏ. ਐਸ. ਆਈ. ਰਿਸ਼ੀਪਾਲ, ਏ. ਐਸ. ਆਈ. ਸੁਖਵਿੰਦਰ ਸਿੰਘ, ਹੌਲਦਾਰ ਮੁਣਸ਼ੀ ਪਰਮਵੀਰ ਸਿੰਘ, ਹੌਲਦਾਰ ਅਮਰਦੀਪ, ਲੇਡੀ ਕਾਂਸਟੇਬਲ ਵੀਰਪਾਲ ਕੌਰ ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਨੂੰ ਲੈ ਕੇ ਨੌਜਵਾਨਾਂ ਨੂੰ ਕੀਤਾ ਲਾਮਬੰਦ: ਰਣਜੀਤ ਜੀਤੀ <br/> ਅਗਲੀ ਖ਼ਬਰ ਸੰਤ ਬਾਬਾ ਅਮਰ ਸਿੰਘ ਦਾ ਵਿਸ਼ੇਸ਼ ਸਨਮਾਨ <br/>
Ad Position 24