24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਗੁਰਪੁਰਬ ਮੌਕੇ ਲੇਖਕਾ ਅਮਨਦੀਪ ਕੌਰ ਵਲੋਂ ਆਪਣੀ ਕਿਤਾਬ 'ਹਵਾ ਦੀ ਬੁੱਕਲ' ਡੀ.ਸੀ. ਨੂੰ ਕੀਤੀ ਭੇਟ <br/>

Ad Position 21
No active advertisement
ਅਜੀਤ ਡੈਸਕ 07-11-2025
ਗੋਨਿਆਣਾ, 6 ਨਵੰਬਰ (ਲਛਮਣ ਦਾਸ ਗਰਗ)- ਪੰਜਾਬੀ ਸਾਹਿੱਤ ਦੇ ਖੇਤਰ ਵਿਚ ਸਰਗਰਮ ਲੇਖਕਾ ਅਮਨਦੀਪ ਕੌਰ ਨੇ ਅੱਜ ਗੁਰਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨਾਲ ਮੁਲਾਕਾਤ ਕਰਕੇ ਆਪਣੀ ਨਵੀਂ ਕਿਤਾਬ 'ਹਵਾ ਦੀ ਬੁੱਕਲ' ਉਨ੍ਹਾਂ ਨੂੰ ਸਤਿਕਾਰ ਸਹਿਤ ਭੇਟ ਕੀਤੀ | ਇਸ ਮੌਕੇ ਅਮਨਦੀਪ ਕੌਰ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਗੁਰਪੁਰਬ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ | ਉਨ੍ਹਾਂ ਦੱਸਿਆ ਕਿ ਇਹ ਕਿਤਾਬ 'ਹਵਾ ਦੀ ਬੁੱਕਲ' ਉਨ੍ਹਾਂ ਦੀ ਦੂਜੀ ਪੁਸਤਕ ਹੈ | ਇਸ ਪੁਸਤਕ ਵਿਚ ਮਨੁੱਖੀ ਜਜ਼ਬਾਤਾਂ ਤੇ ਪਿਆਰ ਦੇ ਜਜ਼ਬਿਆਂ ਦਾ ਖ਼ੂਬਸੂਰਤ ਮਿਸ਼ਰਣ ਹੈ | ਡਿਪਟੀ ਕਮਿਸ਼ਨਰ ਨੇ ਲੇਖਕਾ ਅਮਨਦੀਪ ਕੌਰ ਦੇ ਇਸ ਉਪਰਾਲੇ ਦੀ ਤਾਰੀਫ਼ ਕਰਦਿਆ ਕਿਹਾ 'ਗੁਰਪੁਰਬ ਦੇ ਪਾਵਨ ਪੁਰਬ ਤੇ ਸਾਹਿੱਤਿਕ ਰਚਨਾ ਦਾ ਤੋਹਫ਼ਾ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਅਜਿਹੀਆਂ ਪੁਸਤਕਾਂ ਸਾਡੇ ਸਮਾਜ 'ਚ ਸਕਾਰਾਤਮਕਤਾ ਤੇ ਸੁਹਿਰਦ ਵਾਤਾਵਰਣ ਫੈਲਾਉਣ ਦਾ ਕੰਮ ਕਰਦੀਆਂ ਹਨ | ਲੇਖਕਾ ਅਮਨਦੀਪ ਕੌਰ ਨੇ ਡੀ.ਸੀ. ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੀ ਪ੍ਰੇਰਣਾ ਨਾਲ ਉਹ ਅੱਗੇ ਵੀ ਸਾਹਿੱਤਿਕ ਸਿਰਜਣਾ ਵਿਚ ਲੱਗੇ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਿਆਂ ਦੀਆਂ ਗੋਲਕਾਂ ਸੰਬੰਧੀ ਦਿੱਤੇ ਵਿਵਾਦਿਤ ਬਿਆਨ ਲਈ ਮੁੱਖ ਮੰਤਰੀ ਮੁਆਫ਼ੀ ਮੰਗਣ - ਜਥੇਦਾਰ ਬਾਬਾ ਟੇਕ ਸਿੰਘ... ਅਗਲੀ ਖ਼ਬਰ ਦਲਿਤ ਸੈਨਾ ਪੰਜਾਬ ਨੇ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਨੂੰ ਸੌਂਪਿਆ ਮੰਗ-ਪੱਤਰ <br/>
Ad Position 24