21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਯਾਤਰਾਵਾਂ ਦਾ ਪੂਰੇ ਹਰਿਆਣਾ 'ਚ ਕੀਤਾ ਜਾਵੇਗਾ ਭਰਵਾਂ ਸਵਾਗਤ-ਜਥੇ: ਦਾਦੂਵਾਲ <br/>

Ad Position 21
No active advertisement
ਅਜੀਤ ਡੈਸਕ 07-11-2025
ਤਲਵੰਡੀ ਸਾਬੋ, 6 ਨਵੰਬਰ (ਰਣਜੀਤ ਸਿੰਘ ਰਾਜੂ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸੰਸਾਰ ਭਰ ਵਿੱਚ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਰਿਹੈ ਇਸ ਸਮੇਂ ਹਰਿਆਣਾ ਸਰਕਾਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ 'ਤੇ ਹਰਿਆਣਾ ਵਿੱਚ 4 ਸ਼ਹੀਦੀ ਯਾਤਰਾਵਾਂ ਕੀਤੀਆਂ ਜਾ ਰਹੀਆਂ ਹਨ,ਇਨਾਂ ਯਾਤਰਾਵਾਂ ਦਾ ਪੂਰੇ ਹਰਿਆਣਾ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ | ਪ੍ਰੈੱਸ ਬਿਆਨ ਚ ਉਨਾਂ ਕਿਹਾ ਕੇ ਇਹ ਸ਼ਹੀਦੀ ਯਾਤਰਾਵਾਂ ਮਹਾਨ (ਨਗਰ ਕੀਰਤਨ) ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਚੱਲਣਗੀਆਂ, ਜਿਸ ਦਾ ਸਵਾਗਤੀ ਗੇਟ ਅਤੇ ਲੰਗਰ ਲਾ ਕੇ ਹਰਿਆਣਾ ਵਾਸੀ ਸੰਗਤਾਂ ਹਰ ਸਥਾਨ ਤੇ ਸਵਾਗਤ ਕਰਨਗੀਆਂ |ਉਨਾਂ ਮੁਤਾਬਿਕ ਪਹਿਲੀ ਯਾਤਰਾ 8 ਨਵੰਬਰ ਨੂੰ ਸਿਰਸਾ ਜ਼ਿਲੇ ਦੇ ਰੋੜੀ ਪਿੰਡ ਤੋਂ ਆਰੰਭ ਹੋਵੇਗੀ ਜਿਸ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਰਧਾ ਸਤਿਕਾਰ ਸਹਿਤ ਰਵਾਨਾ ਕਰਨਗੇ,ਉਕਤ ਯਾਤਰਾ ਦਾ ਪਹਿਲਾ ਰਾਤਰੀ ਵਿਸ਼ਰਾਮ ਗੁਰਦੁਆਰਾ ਗੁਰੂ ਗ੍ਰੰਥਸਰ ਸਾਹਿਬ ਦਾਦੂ ਵਿਖੇ ਹੋਵੇਗਾ ਅਤੇ ਇਹ ਯਾਤਰਾ 24 ਤਰੀਕ ਨੂੰ ਕੁਰੂਕਸ਼ੇਤਰ ਪਹੁੰਚ ਕੇ ਸਮਾਪਤ ਹੋਵੇਗੀ | ਇਸੇ ਤਰ੍ਹਾਂ ਦੂਜੀ ਯਾਤਰਾ 11 ਨਵੰਬਰ ਨੂੰ ਕਾਲਕਾ (ਪੰਚਕੂਲਾ) ਤੋਂ, ਤੀਜੀ ਯਾਤਰਾ 14 ਨਵੰਬਰ ਨੂੰ ਫਰੀਦਾਬਾਦ ਤੋਂ ਅਤੇ ਚੌਥੀ ਯਾਤਰਾ 18 ਨਵੰਬਰ ਨੂੰ ਕਿਲਾ ਲੋਹਗੜ੍ਹ (ਯਮੁਨਾਨਗਰ) ਤੋਂ ਆਰੰਭ ਹੋਵੇਗੀ ਅਤੇ ਚਾਰੇ ਯਾਤਰਾਵਾਂ 24 ਨਵੰਬਰ ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਪਹੁੰਚ ਕੇ ਸਮਾਪਤ ਹੋਣਗੀਆਂ | ਜਥੇਦਾਰ ਦਾਦੂਵਾਲ ਨੇ ਅਪੀਲ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਕੁਰਬਾਨੀ ਤੋਂ ਪ੍ਰਭਾਵਿਤ ਹਰਿਆਣਾ ਦੇ ਹਰ ਵਰਗ ਦੇ ਲੋਕ ਇੰਨ੍ਹਾਂ ਮਹਾਨ ਸ਼ਹੀਦੀ ਯਾਤਰਾਵਾਂ ਦਾ ਆਪੋ ਆਪਣੇ ਇਲਾਕਿਆਂ ਚ ਸ਼ਾਨਦਾਰ ਸਵਾਗਤ ਕਰਨ |


Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਕੋਮਾਂ ਵਿਚ ਪਏ ਨਾਮਾਲੂਮ ਵਿਅਕਤੀ ਦੀ ਹੋਈ ਮੌਤ <br/>
Ad Position 24