11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗੈਰ ਸੰਗਠਿਤ ਮਜਦੂਰ-ਮੁਲਾਜ਼ਮ ਕਾਂਗਰਸ ਤੇ ਦਲਿਤ ਮਹਾਂ ਪੰਚਾਇਤ ਪੰਜਾਬ 'ਚ ਨਵੀਆਂ ਨਿਯੁਕਤੀਆਂ <br/>

Ad Position 21
No active advertisement
ਕਿਰਨਜੀਤ ਸਿੰਘ ਗਹਿਰੀ ਦੇ ਨਾਲ ਨਵੇਂ ਚੁਣੇ ਗਏ ਅਹੁਦੇਦਾਰ | ਤਸਵੀਰ : ਲਵਲੀ ਰਤਿਕੱ <br/> 06-11-2025
ਬਠਿੰਡਾ, 5 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿੰਗ ਗੈਰ ਸੰਗਠਿਤ ਮਜਦੂਰ-ਮੁਲਾਜਮ ਕਾਂਗਰਸ ਅਤੇ ਨੈਸ਼ਨਲ ਦਲਿਤ ਮਹਾਂ ਪੰਚਾਇਤ ਪੰਜਾਬ ਵਿਚ ਵਿੰਗ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਵਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਸ ਤਹਿਤ ਵੱਖ-ਵੱਖ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ |
ਇਸ ਮੌਕੇ ਗਹਿਰੀ ਨੇ ਦੱਸਿਆ ਕਿ ਐਡਵੋਕੇਟ ਰਾਜਵੀਰ ਸਿੰਘ ਮੱਟੂ ਨੂੰ ਜ਼ਿਲ੍ਹਾ ਕਮੇਟੀ ਦਾ ਸਲਾਹਕਾਰ, ਰਾਮਜੀ ਸਿੰਘ ਨੂੰ ਹਲਕਾ ਤਲਵੰਡੀ ਸਾਬੋ ਦਾ ਪ੍ਰਧਾਨ, ਕੁਲਵਿੰਦਰ ਸਿੰਘ ਪੱਕਾ ਨੂੰ ਜਨਰਲ ਸਕੱਤਰ, ਅਮਰਜੀਤ ਸਿੰਘ ਨੂੰ ਬਠਿੰਡਾ ਸ਼ਹਿਰੀ ਜਨਰਲ ਸਕੱਤਰ, ਜਸਵਿੰਦਰ ਸਿੰਘ ਅÏਲਖ ਨੂੰ ਜ਼ਿਲ੍ਹਾ ਜਨਰਲ ਸਕੱਤਰ, ਕਾਲਾ ਸਿੰਘ ਫ਼ਰੀਦਕੋਟ ਬਲਾਕ ਜਨਰਲ ਸਕੱਤਰ ਅਤੇ ਮਨਦੀਪ ਕੌਰ ਨੂੰ ਮਹਿਲਾ ਸੈਲ ਬਠਿੰਡਾ ਦੀ ਪ੍ਰਧਾਨ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਜਥੇਬੰਦੀ ਵਿਚ ਹੋਰ ਨਿਯੁਕਤੀਆਂ ਕੀਤੀਆਂ ਜਾਣਗੀਆਂ | ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪੋ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਬੋਹੜ ਸਿੰਘ ਘਾਰੂ ਉੱਪ ਚੇਅਰਮੈਨ ਪੰਜਾਬ, ਗੁਰਜੰਟ ਸਿੰਘ ਚੇਅਰਮੈਨ ਬਠਿੰਡਾ, ਮਨਜੀਤ ਸਿੰਘ ਨਰੂਆਣਾ, ਲਵਪ੍ਰੀਤ ਸਿੰਘ ਹੁਸਨਰ ਜ਼ਿਲ੍ਹਾ ਪ੍ਰਧਾਨ ਮੁਕਤਸਰ, ਮੋਦਨ ਸਿੰਘ ਪੰਚ ਮੀਤ ਪ੍ਰਧਾਨ, ਗੁਰਦਾਸ ਸਿੰਘ ਹਰਰਾਏਪੁਰ ਹਲਕਾ ਮੀਤ ਪ੍ਰਧਾਨ ਭੁੱਚੋ, ਗੁਰਦੀਪ ਸਿੰਘ ਸਿਵੀਆਂ, ਜੀਤ ਸਿੰਘ ਰਾਈਆ, ਲਾਲ ਚੰਦ ਸ਼ਰਮਾ ਜਨਰਲ ਸਕੱਤਰ, ਗੁਰਤੇਜ ਸਿੰਘ ਬੱਲੂਆਣਾ, ਬਲਦੇਵ ਸਿੰਘ, ਹਰਪਾਲ ਸਿੰਘ ਕੋਟਗੁਰੂ, ਬਲਦੇਵ ਸਿੰਘ ਮੌਜੀ, ਕੁਲਵੰਤ ਸਿੰਘ ਗਹਿਰੀ, ਰਾਮ ਸਿੰਘ ਪ੍ਰਧਾਨ, ਤੇਜਾ ਸਿੰਘ ਗਹਿਰੀ, ਮਿੱਠੂ ਸਿੰਘ ਸਰਪੰਚ, ਸੁਖਦੇਵ ਸਿੰਘ ਬਾਹੀਆ ਸਮੇਤ ਵੱਡੀ ਗਿਣਤੀ ਵਿਚ ਵਰਕਰ ਤੇ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 58.12 ਗ੍ਰਾਮ ਹੈਰੋਇਨ ਸਮੇਤ 7 ਕਾਬੂ <br/> ਅਗਲੀ ਖ਼ਬਰ ਮਨਦੀਪ ਸਿੰਘ ਮਨੀ ਭੰਗਚੜੀ ਨਮਿਤ ਅੰਤਿਮ ਅਰਦਾਸ ਅੱਜ
Ad Position 24