11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਬੋਹਾ ਦੇ ਵਧੇਰੇ ਲੋਕਾਂ ਨੇ ਜਲ ਘਰ ਦਾ ਪਾਣੀ ਪੀਣਾ ਕੀਤਾ ਬੰਦ <br/>

Ad Position 21
No active advertisement
ਜਲ ਘਰ ਬੋਹਾ ਦੇ ਟੈਂਕਾਂ 'ਚ ਖੜ੍ਹਾ ਦੂਸ਼ਿਤ ਪਾਣੀ ਅਤੇ ਉੱਗਿਆ ਘਾਹ, ਫੂਸ | ਤਸਵੀਰ : ਰਮੇਸ਼ ਤਾਂਗੜੀ<br/> 06-11-2025

ਬੋਹਾ, 5 ਨਵੰਬਰ (ਰਮੇਸ਼ ਤਾਂਗੜੀ)- ਕਸਬਾ ਬੋਹਾ ਵਿਖੇ ਪੀਣ ਵਾਲੇ ਪਾਣੀ ਦਾ ਮਾਮਲਾ ਦਿਨੋ ਦਿਨ ਭਖਦਾ ਜਾ ਰਿਹਾ ਹੈ | ਇੱਥੋਂ ਦਾ ਜਲ ਘਰ ਘਰ ਕਾਫ਼ੀ ਪੁਰਾਣਾ ਹੋ ਗਿਆ ਹੈ ਅਤੇ ਜਲ ਘਰ ਕੋਲੋਂ ਲੰਘਦੇ ਰਜਬਾਹੇ 'ਚੋਂ ਮੋਘਾ ਲਗਾ ਕੇ ਭਾਵੇਂ ਨਹਿਰੀ ਪਾਣੀ ਦਿੱਤਾ ਹੋਇਆ ਹੈ ਪਰ ਅੱਗੇ ਪਾਣੀ ਸਟੋਰ ਕਰਨ ਵਾਲੇ ਟੈਂਕਾਂ ਦੀ ਸਫ਼ਾਈ ਨਹੀਂ ਕੀਤੀ ਜਾਂਦੀ, ਜਿਸ 'ਚ ਕਈ ਤਰ੍ਹਾਂ ਦੇ ਜ਼ਹਿਰੀਲੇ ਜਾਨਵਰ ਪਣਪ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਕਈ ਸਾਲ ਪਹਿਲਾਂ ਜਲ ਘਰਾਂ 'ਚ ਮਾਲ ਸਮੇਤ 8-10 ਮੁਲਾਜ਼ਮ ਹੁੰਦੇ ਹਨ ਸਨ ਪਰ ਹੁਣ ਉੱਥੇ ਸਿਰਫ਼ 2 ਕਰਮਚਾਰੀ ਹੀ ਦੱਸੇ ਜਾਂਦੇ ਹਨ, ਜੋ ਪਾਣੀ ਹੀ ਛੱਡਦੇ ਹਨ | ਜਲ ਘਰ ਦੇ ਮੋਘੇ ਤੋਂ ਖਾਲ਼ਾਂ ਅਤੇ ਟੈਂਕਾਂ ਦੀ ਸਫ਼ਾਈ ਵੀ ਨਹੀਂ ਹੋ ਰਹੀ | ਨਹਿਰ 'ਚੋਂ ਪਾਣੀ ਨਾਲ ਆਉਂਦਾ ਗੰਦ-ਮੰਦ ਵੀ ਸਿੱਧਾ ਟੈਂਕਾਂ 'ਚ ਜਾਂਦਾ ਹੈ | ਜਲ ਘਰ ਦੇ ਸਾਰੇ ਫ਼ਿਲਟਰ ਬੰਦ ਪਏ ਹਨ | ਪਾਣੀ ਸਾਫ਼ ਕਰਨ ਲਈ ਸੈਂਡ (ਰੇਤਾ) ਅਤੇ ਲਾਲ ਦਵਾਈ ਵੀ ਇੱਥੇ ਕਦੇ ਮੁਹੱਈਆ ਨਹੀਂ ਕਰਵਾਈ ਗਈ | ਖੁੱਲ੍ਹੇ ਖੇਤਾਂ 'ਚ ਬਣੇ ਇਸ ਜਲ ਘਰ ਦੀ ਕੋਈ ਚਾਰਦੀਵਾਰੀ ਨਹੀਂ ਹੈ ਸਗੋਂ ਖੇਤਾਂ 'ਚੋਂ ਵੰਨ-ਸੁਵੰਨੇ ਜਾਨਵਰ ਇੱਥੇ ਫਿਰਦੇ ਰਹਿੰਦੇ ਹਨ | ਇਸ ਜਲ ਘਰ ਦਾ ਪਾਣੀ ਜ਼ਮੀਨਦੋਜ਼ ਡਿੱਗੀਆਂ 'ਚੋਂ ਸਿੱਧਾ ਬੋਹਾ 'ਚ ਉੱਡਤ ਸੜਕ 'ਤੇ ਬਣੀ ਪਾਣੀ ਦੀ ਟੈਂਕੀ 'ਚ ਚਾੜਿ੍ਹਆ ਜਾਂਦਾ ਹੈ, ਜਿੱਥੋਂ ਮੁੜ ਇਸ ਦੀ ਸਪਲਾਈ ਘਰਾਂ ਨੂੰ ਦਿੱਤੀ ਜਾਂਦੀ ਹੈ | ਕਸਬੇ ਦੀਆਂ ਗਲੀਆਂ, ਬਾਜ਼ਾਰਾਂ 'ਚੋਂ ਲੰਘਦੀਆਂ ਜ਼ਮੀਨਦੋਜ਼ ਪਾਈਪਾਂ ਥਾਂ-ਥਾਂ ਤੋਂ ਲੀਕ ਹੋਣ ਕਰ ਕੇ ਉਹ ਸੀਵਰੇਜ ਦਾ ਦੂਸ਼ਿਤ ਤੇ ਗੰਦਾ ਪਾਣੀ ਵੀ ਆਪਣੇ ਨਾਲ ਲੈ ਜਾਂਦੀਆਂ ਹਨ | ਸਪਲਾਈ ਛੱਡਣ ਤੋਂ ਬਾਅਦ ਘਰਾਂ ਦੀਆਂ ਸਾਰੀਆਂ ਟੂਟੀਆਂ 'ਚੋਂ ਪਹਿਲੇ 5-7 ਮਿੰਟ ਤਾਂ ਬਦਬੂਦਾਰ ਪਾਣੀ ਆਉਂਦਾ ਹੈ | ਲੋਕ ਇਸ ਪਾਣੀ ਨੂੰ ਟੈਂਕੀਆਂ 'ਚ ਭਰ ਲੈਂਦੇ ਹਨ | ਹੁਣ ਪਤਾ ਚੱਲਣ 'ਤੇ ਲੋਕਾਂ ਨੇ ਇਸ ਪਾਣੀ ਨੂੰ ਪੀਣਾ ਬੰਦ ਕਰ ਦਿੱਤਾ ਹੈ ਅਤੇ ਕਸਬੇ 'ਚ ਖੁੱਲ੍ਹੇ ਪ੍ਰਾਈਵੇਟ ਆਰ.ਓ. ਤੋਂ ਪਾਣੀ ਮੁੱਲ ਲੈਂਦੇ ਹਨ | ਲੋਕਾਂ ਦੀ ਮੰਗ ਹੈ ਕਿ ਇੱਥੇ ਪੀਣ ਵਾਲੇ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਧਾਰ... ਅਗਲੀ ਖ਼ਬਰ ਪਿੰਡਾਂ 'ਚ ਖੰਬੇ ਲਗਾਉਣ ਦੇ ਕੰਮ ਨੂੰ ਲੈ ਕੇ 3 ਕਰੋੜ 90 ਲੱਖ ਤੋਂ ਵੱਧ ਦੀ ਮਾਰੀ ਠੱਗੀ <br/>
Ad Position 24