12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸ੍ਰੀ ਰਾਧਾ ਕਿ੍ਸ਼ਨ ਮੰਦਿਰ ਵਿਖੇ ਤੁਲਸੀ ਅਤੇ ਸ਼ਾਲੀਗਰਾਮ ਦਾ ਵਿਆਹ ਕਰਵਾਇਆ

Ad Position 21
No active advertisement
ਅਜੀਤ ਡੈਸਕ 06-11-2025
ਗੁਰੂਹਰਸਹਾਏ, 5 ਨਵੰਬਰ (ਕਪਿਲ ਕੰਧਾਰੀ)-ਸ਼ਹਿਰ ਦੇ ਪ੍ਰਸਿੱਧ ਅਤੇ ਪ੍ਰਚੀਨ ਮੰਦਿਰ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਤੁਲਸੀ ਅਤੇ ਸ਼ਾਲੀਗਰਾਮ ਦਾ ਵਿਆਹ ਸ਼ਰਧਾ ਅਤੇ ਧੂਮ-ਧਾਮ ਦੇ ਨਾਲ ਮਨਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪੁਜਾਰੀ ਬਿੰਦੂ ਭਾਰਦਵਾਜ ਨੇ ਦੱਸਿਆ ਕਿ ਇਸ ਮੌਕੇ ਸ਼ਾਲੀਗਰਾਮ ਦੀ ਬਰਾਤ ਮੋਹਿਤ ਗਲਹੋਤਰਾ ਅਤੇ ਅੰਸ਼ੂ ਗਲਹੋਤਰਾ ਦੇ ਘਰੋਂ ਚੱਲ ਕੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਪਹੁੰਚੀ ਇਸ ਮੌਕੇ ਸਾਰੇ ਹੀ ਭਗਤਾਂ ਨੇ ਬਰਾਤ ਦਾ ਸਵਾਗਤ ਕੀਤਾ ਅਤੇ ਬਰਾਤ ਨੂੰ ਆਉਂਦਿਆਂ ਹੀ ਚਾਹ ਕਾਫ਼ੀ ਪਿਲਾਈ ਗਈ | ਅਤੇ ਵਿਆਹ ਦੀ ਰਸਮ ਉਪਰੰਤ ਅਟੁੱਟ ਲੰਗਰ ਵਰਤਾਇਆ ਗਿਆ ਮੰਦਿਰ ਵਿਚ ਬੜੀ ਸ਼ਰਧਾ ਨਾਲ ਵਿਆਹ ਦੀ ਰਸਮ ਦੇਖਣ ਲਈ ਪਹੁੰਚੇ ਪੂਰੇ ਸ਼ਹਿਰ ਵਾਸੀਆਂ ਨੇ ਪੂਰਾ ਅਨੰਦ ਲਿਆ ਅਤੇ ਤੁਲਸੀ ਮਾਤਾ ਅਤੇ ਸ਼ਾਲੀਗਰਾਮ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਰਾਜਾ ਵੋਹਰਾ ਅਤੇ ਪੂਜਾ ਵੋਹਰਾ ਨੇ ਵੀ ਸੇਵਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਸੱਤਾ ਦੇ ਨਸ਼ੇ 'ਚ ਧੁੱਤ ਆਪ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਭੁੱਲੀ- ਗੁਰਜੰਟ ਸਿੰਘ ਅਗਲੀ ਖ਼ਬਰ ਬਿਜਲੀ ਜਾਣ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਹੋ ਜਾਂਦਾ ਹੈ ਹਨੇਰਾ- ਕਈ ਵਾਰ ਹੋ ਚੁੱਕੀਆਂ ਵਾਰਦਾਤਾਂ
Ad Position 24