18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦੇਸ਼ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪਟਾਕਾ ਫ਼ੈਕਟਰੀਆਂ ਬੰਦ ਹੋਣੀ ਚਾਹੀਦੀਆਂ-ਕਿਸਾਨ ਆਗੂ <br/>

Ad Position 21
No active advertisement
ਅਜੀਤ ਡੈਸਕ 23-10-2025
ਮੁੱਦਕੀ, 22 ਅਕਤੂਬਰ(ਭਾਰਤ ਭੂਸ਼ਨ ਅਗਰਵਾਲ)- ਦੀਵਾਲੀ ਤੇ ਬੰਦੀ ਛੋੜ ਦਿਵਸ ਇਕ ਧਾਰਮਿਕ ਇਤਿਹਾਸਕ ਮਹੱਤਵ ਰੱਖਣ ਵਾਲਾ ਤਿਉਹਾਰ ਹੈ ਜਿਸ ਦਾ ਅਸੀਂ ਆਪਣੇ ਦਿਲਾਂ 'ਚ ਪੂਰਾ ਆਦਰ-ਸਨਮਾਨ ਰੱਖਦੇ ਹਨ ਪਰ ਇਸ ਦਿਨ ਲੋਕਾਂ ਵਲੋਂ ਪਟਾਕੇ ਚਲਾ ਪੂਰੇ ਦੇਸ਼ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ, ਜੋ ਬਹੁਤ ਹੀ ਨਿੰਦਣਯੋਗ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ, ਚਮਕੌਰ ਸਿੰਘ ਉਸਮਾਨ ਵਾਲਾ, ਦਿਲਬਾਗ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ, ਸਤਨਾਮ ਸਿੰਘ ਬਾਸੀ ਜ਼ਿਲ੍ਹਾ ਮੀਤ ਪ੍ਰਧਾਨ, ਗੁਰਬਾਜ਼ ਸਿੰਘ ਬਰਾੜ ਬਲਾਕ ਪ੍ਰਧਾਨ ਘੱਲ ਖ਼ੁਰਦ, ਸੁਖਮੰਦਰ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ ਬਲਾਕ ਨੇ ਕੀਤਾ | ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੇ ਨਾਂਅ 'ਤੇ ਇਕ ਪਾਸੇ ਤਾਂ ਸਰਕਾਰ ਤੇ ਪ੍ਰਸ਼ਾਸਨ ਕਿਸਾਨਾਂ ਉੱਤੇ ਪਰਾਲੀ ਸਾੜਨ 'ਤੇ ਪਰਚਾ ਦਰਜ ਕਰ ਦਿੰਦੀ ਹੈ, ਦੂਜੇ ਪਾਸੇ ਇਕੋਂ ਦਿਨ 'ਚ ਦਸਹਿਰੇ 'ਤੇ ਪੁਤਲੇ ਸਾੜ ਤੇ ਦੀਵਾਲੀ 'ਤੇ ਪਟਾਕੇ ਚਲਾ ਪੂਰੇ ਦੇਸ਼ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ ਜਿਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ, ਜੋ ਕਿ ਬਹੁਤ ਹੀ ਮਾੜੀ ਮਾਨਸਿਕਤਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਗਰੀਨ ਦੀਵਾਲੀ ਮਨਾਉਣਾ ਸਿਰਫ਼ ਪ੍ਰਚਾਰ 'ਚ ਨਹੀਂ, ਸਗੋਂ ਇੰਨੇ ਪ੍ਰਦੂਸ਼ਣ ਨੂੰ ਰੋਕਣ ਲਈ ਪਟਾਕੇ ਫ਼ੈਕਟਰੀਆਂ ਬੰਦ ਕਰਵਾਉਣ ਵੱਲ ਸਰਕਾਰ ਤੇ ਲੋਕਾਂ ਦਾ ਕਦਮ ਹੋਣਾ ਚਾਹੀਦਾ ਹੈ ਤਾਂ ਜੋ ਦੇਸ਼ ਪ੍ਰਦੂਸ਼ਿਤ ਮੁਕਤ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮੰਡੀਆਂ 'ਚ 17 ਨਮੀ ਵਾਲਾ ਝੋਨਾ ਲੈ ਕੇ ਆਉਣ-ਸੈਕਟਰੀ ਕ੍ਰਿਸ਼ਨ ਲਾਲ <br/> ਅਗਲੀ ਖ਼ਬਰ ਪੰਜਾਬ ਦੀ ਸਿੱਖਿਆ ਕ੍ਰਾਂਤੀ ਅਤੇ ਸਿੱਖਿਆ ਸੁਧਾਰ ਦੇ ਦਾਅਵੇ ਹੋ ਰਹੇ ਖੋਖਲੇ ਸਾਬਤ- ਕੰਬੋਜ
Ad Position 24