18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਹੜ੍ਹਾਂ ਪ੍ਰਭਾਵਿਤ ਲੋਕਾਂ ਨੂੰ ਭਾਜਪਾ ਆਗੂਆਂ ਨੇ ਰਾਸ਼ਨ ਸਮੱਗਰੀ ਵੰਡੀ <br/>

Ad Position 21
No active advertisement
ਅਜੀਤ ਡੈਸਕ 23-10-2025
ਮਮਦੋਟ, 22 ਅਕਤੂਬਰ (ਸੁਖਦੇਵ ਸਿੰਘ ਸੰਗਮ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੱਲ ਰਹੇ ਸੇਵਾ ਪਖਵਾੜੇ ਤਹਿਤ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਨੂੰ ਦੇਖਦੇ ਹੋਏ ਭਾਜਪਾ ਆਗੂਆਂ ਵਲੋਂ ਪਿੰਡਾਂ ਵਿਚ ਰਾਸ਼ਨ ਸਮਗਰੀ ਮੁਹੱਈਆ ਕਰਵਾਈ ਜਾ ਰਹੀ ਹੈ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ (ਫਿਰੋਜ਼ਪੁਰ)ਦੀ ਅਗਵਾਈ ਵਿਚ ਮਮਦੋਟ ਬਲਾਕ ਅਤੇ ਮੰਡਲ ਸਦਰਦੀਨ ਦੇ 4 ਪਿੰਡਾਂ ਨਿਹਾਲਾ ਕਿਲਚਾਂ, ਰੁਹੇਲਾ ਹਾਜੀ, ਭੰਬਾ ਹਾਜੀ, ਮੱਬੋ ਕੇ ਚੌਕੀ ਵਿਚ 400 ਦੇ ਕਰੀਬ ਕਿੱਟਾਂ ਵੰਡੀਆਂ ਗਈਆਂ ਤੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੀ ਵੰਡੇ ਗਏ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ, ਸੁਰਜੀਤ ਸਿੰਘ ਸਦਰਦੀਨ ਕਾਰਜਕਾਰੀ ਮੈਂਬਰ ਪੰਜਾਬ, ਮੇਜਰ ਸਿੰਘ ਕਿਸਾਨ ਵਿੰਗ ਵਾਈਸ ਪ੍ਰਧਾਨ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ (ਪੱਡਾ), ਗੁਰੂ ਸਾਹਿਬ ਸਿੰਘ ਮੰਡਲ ਪ੍ਰਧਾਨ ਮੁਦਕਾਂ, ਲਵਪ੍ਰੀਤ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ (ਵਾਹਕੇ), ਡਾ.ਅਵਤਾਰ ਸਿੰਘ ਪੀਰੂ ਵਾਲਾ ਜਨਰਲ ਸਕੱਤਰ, ਅਸ਼ੋਕ ਕੁਮਾਰ ਭੰਬਾ ਹਾਜੀ, ਭਾਜਪਾ ਮੰਡਲ ਸਦਰਦੀਨ ਪ੍ਰਧਾਨ ਵਿਕਰਮਜੀਤ ਸਿੰਘ ਯੁਵਾ ਸਟੇਟ ਅਵਾਰਡੀ (ਫਿਰੋਜ਼ਪੁਰ ਦਿਹਾਤੀ), ਜੋਤਾ ਸਿੰਘ, ਕੁਲਦੀਪ ਸਿੰਘ ਮੰਡਲ ਵਾਈਸ ਪ੍ਰਧਾਨ, ਸੁਖਵਿੰਦਰ ਸਿੰਘ ਮੰਡਲ ਵਾਈਸ ਪ੍ਰਧਾਨ (ਹਬੀਬ ਕੇ), ਡਾ. ਗੁਰਵਿੰਦਰ ਸਿੰਘ, ਜਗਜੀਤ ਸਿੰਘ, ਛਿੰਦਰ ਸਿੰਘ, (ਸਾਬਕਾ ਸਰਪੰਚ) ਅਮਰ ਸਿੰਘ, ਹਰਮੇਸ਼ ਸਿੰਘ, ਗੁਰਵਿੰਦਰ ਸਿੰਘ, ਨਿਸ਼ਾਨ ਸਿੰਘ (ਪੀਰੂ ਵਾਲਾ) ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਸਿੱਖਿਆ ਕ੍ਰਾਂਤੀ ਅਤੇ ਸਿੱਖਿਆ ਸੁਧਾਰ ਦੇ ਦਾਅਵੇ ਹੋ ਰਹੇ ਖੋਖਲੇ ਸਾਬਤ- ਕੰਬੋਜ ਅਗਲੀ ਖ਼ਬਰ ਹੜ੍ਹ ਪੀੜਤਾਂ ਲਈ ਆਰਥਿਕ ਸਹਾਇਤਾ ਤੇ ਸਮੱਗਰੀ ਨਿਰੰਤਰ ਵੰਡ ਰਹੇ ਹਾਂ- ਕਰਨੈਲ ਸਿੰਘ ਪੀਰ ਮੁਹੰਮਦ <br/>
Ad Position 24