18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਫਿਰੋਜ਼ਪੁਰ ਡਿਵੀਜ਼ਨ ਵਲੋਂ ਤਿਉਹਾਰਾਂ ਸੰਬੰਧੀ ਵਿਸ਼ੇਸ਼ ਰੇਲ ਗੱਡੀਆਂ ਦੀ ਸਹੂਲਤ

Ad Position 21
No active advertisement
ਅਜੀਤ ਡੈਸਕ 23-10-2025
ਫ਼ਿਰੋਜ਼ਪੁਰ , 22 ਅਕਤੂਬਰ (ਰਾਕੇਸ਼ ਚਾਵਲਾ)- ਛੱਠ ਤਿਉਹਾਰ ਦੇ ਮੱਦੇਨਜ਼ਰ ਫਿਰੋਜ਼ਪੁਰ ਡਿਵੀਜ਼ਨ ਰੇਲ ਯਾਤਰੀਆਂ ਦੀ ਸਹੂਲਤ ਲਈ ਨਿਯਮਤ ਸ਼ਡਿਊਲ ਵਾਲੀਆਂ ਰੇਲਗੱਡੀਆਂ ਤੋਂ ਇਲਾਵਾ 11 ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ | ਤਿੰਨ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਵਿਚ ਲੁਧਿਆਣਾ ਤੋਂ ਸੁਪੌਲ ਤੱਕ ਫ਼ੈਸਟੀਵਲ ਸਪੈਸ਼ਲ 04656, ਲੁਧਿਆਣਾ ਤੋਂ ਕਟਿਹਾਰ ਤੱਕ ਫ਼ੈਸਟੀਵਲ ਸਪੈਸ਼ਲ 04658 ਤੇ ਫਿਰੋਜ਼ਪੁਰ ਛਾਉਣੀ ਤੋਂ ਪਟਨਾ ਤੱਕ ਫ਼ੈਸਟੀਵਲ ਸਪੈਸ਼ਲ 04602 ਹਨ | 23 ਅਕਤੂਬਰ ਨੂੰ ਤਿੰਨ ਤਿਉਹਾਰ ਵਿਸ਼ੇਸ਼ ਰੇਲਗੱਡੀਆਂ ਚੱਲਣਗੀਆਂ | ਅੰਮਿ੍ਤਸਰ ਤੋਂ ਬਰਹਨੀ ਤੱਕ ਦੁਪਹਿਰ 12:45 ਵਜੇ ਫ਼ੈਸਟੀਵਲ ਸਪੈਸ਼ਲ 05006, ਲੁਧਿਆਣਾ ਤੋਂ ਸੁਪੌਲ ਤੱਕ ਸਵੇਰੇ 11:30 ਵਜੇ ਫ਼ੈਸਟੀਵਲ ਸਪੈਸ਼ਲ 04656 ਅਤੇ ਲੁਧਿਆਣਾ ਤੋਂ ਕਟਿਹਾਰ ਤੱਕ ਦੁਪਹਿਰ 16:50 ਵਜੇ ਫ਼ੈਸਟੀਵਲ ਸਪੈਸ਼ਲ 04660 ਫਿਰੋਜ਼ਪੁਰ ਦੇ ਡਵੀਜ਼ਨਲ ਦਫ਼ਤਰ ਦਾ ਵਾਰ ਰੂਮ, ਅੰਮਿ੍ਤਸਰ, ਜਲੰਧਰ ਸ਼ਹਿਰ, ਲੁਧਿਆਣਾ ਤੇ ਢੰਡਾਰੀ ਕਲਾਂ ਰੇਲਵੇ ਸਟੇਸ਼ਨਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਮੌਜੂਦਾ ਰੇਲਗੱਡੀ ਅਤੇ ਭੀੜ ਕੰਟਰੋਲ ਸਥਿਤੀ ਦੀ ਚੌਵੀ ਘੰਟੇ ਲਗਾਤਾਰ ਨਿਗਰਾਨੀ ਕਰ ਰਿਹਾ ਹੈ | ਸੀਨੀਅਰ ਅਧਿਕਾਰੀ ਸਾਰੇ ਯਾਤਰੀਆਂ ਦੇ ਸੁਰੱਖਿਅਤ ਆਉਣ ਨੂੰ ਯਕੀਨੀ ਬਣਾਉਣ ਲਈ ਨਿਰੀਖਣ ਦੌਰਾਨ ਸਟੇਸ਼ਨਾਂ 'ਤੇ ਯਾਤਰੀ ਸਹੂਲਤਾਂ ਦਾ ਨਿਰੀਖਣ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਪਰਚਾ ਦਰਜ ਅਗਲੀ ਖ਼ਬਰ ਪਟਾਕੇ ਚਲਾਉਣ ਨੂੰ ਲੈ ਕੇ ਪ੍ਰਵਾਸੀਆਂ ਨੇ ਕੀਤੀ ਗੁੰਡਾਗਰਦੀ
Ad Position 24