18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ 'ਚ ਆਇਆ ਨਿਘਾਰ, ਗਰੀਨ ਦੀਵਾਲੀ ਦੀ ਅਪੀਲ ਵੀ ਰਹੀ 'ਬੇਅਸਰ'

Ad Position 21
No active advertisement
ਅਜੀਤ ਡੈਸਕ 23-10-2025
ਮੰਡੀ ਲਾਧੂਕਾ, 22 ਅਕਤੂਬਰ (ਰਾਕੇਸ਼ ਛਾਬੜਾ)- ਦੀਵਾਲੀ ਦੇ ਤਿਉਹਾਰ ਮਗਰੋਂ ਇਸ ਸਰਹੱਦੀ ਖੇਤਰ ਦੀ ਹਵਾ ਦੀ ਗੁਣਵੱਤਾ 'ਚ ਨਿਘਾਰ ਆ ਗਿਆ ਹੈ | ਜਾਣਕਾਰਾਂ ਅਨੁਸਾਰ ਇਸ ਖੇਤਰ ਦੀ ਹਵਾ ਦੀ ਗੁਣਵੱਤਾ ਦਾ ਸੂਚਕ 150 ਦੇ ਕਰੀਬ ਦੇ ਕਰੀਬ ਪਹੰੁਚ ਗਿਆ ਹੈ, ਜੋ ਸਿਹਤ ਲਈ ਖ਼ਤਰਨਾਕ ਮੰਨਿਆ ਗਿਆ ਹੈ | ਜਾਣਕਾਰਾਂ ਦਾ ਕਹਿਣਾ ਹੈ ਕਿ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ 'ਚ ਕਾਫ਼ੀ ਨਿਘਾਰ ਦੇਖਿਆ ਗਿਆ ਹੈ, ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਵਾਤਾਵਰਨ ਪ੍ਰੇਮੀਆਂ ਵਲੋਂ ਲੋਕਾਂ ਨੂੰ ਦੀਵਾਲੀ ਤੋਂ ਪਹਿਲਾਂ ਗਰੀਨ ਦੀਵਾਲੀ ਮਨਾਉਣ ਦੀਆਂ ਅਪੀਲਾਂ ਕੀਤੀਆਂ ਗਈਆਂ ਸਨ, ਜਿਹੜੀਆਂ ਵਾਤਾਵਰਨ ਨੂੰ ਵੇਖਦੇ ਹੋਏ ਬੇਅਸਰ ਰਹੀਆਂ ਹਨ | ਲੋਕਾਂ ਨੇ ਖੁੱਲ ਕੇ ਪ੍ਰਦੂਸ਼ਣ ਯੁਕਤ ਪਟਾਕੇ ਚਲਾਏ ਜਿਸ ਕਰਕੇ ਵਾਤਾਵਰਨ ਵਿਚ ਕਾਫ਼ੀ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ | ਮੰਡੀ ਦੇ ਵਾਤਾਵਰਨ ਪ੍ਰੇਮੀ ਵਜ਼ੀਰ ਚੰਦ ਕੰਬੋਜ ਨੇ ਕਿਹਾ ਹੈ ਝੋਨੇ ਦੀ ਵਾਢੀ ਨੇ ਜ਼ੋਰ ਨਹੀਂ ਫੜਿਆ ਹੈ, ਕਿਸਾਨਾਂ ਵਲੋਂ ਪਰਾਲੀ ਨੂੰ ਹਾਲੇ ਤੱਕ ਅੱਗ ਨਹੀਂ ਲਗਾਈ ਗਈ ਹੈ, ਇਸ ਤੋਂ ਪਹਿਲਾਂ ਹੀ ਹਵਾ ਦੀ ਗੁਣਵੱਤਾ 'ਚ ਨਿਘਾਰ ਆ ਗਿਆ ਹੈ | ਉਨ੍ਹਾਂ ਨੇ ਕਿਹਾ ਹੈ ਆਉਣ ਵਾਲੇ ਦਿਨਾਂ ਵਿਚ ਜਦੋਂ ਇਸ ਖੇਤਰ ਵਿਚ ਝੋਨੇ ਦੀ ਵਾਢੀ ਦਾ ਕੰਮ ਸਿਖ਼ਰਾਂ 'ਤੇ ਹੋਵੇਗਾ ਤਾਂ ਹਵਾ ਦੀ ਗੁਣਵੱਤਾ 'ਚ ਹੋਰ ਨਿਘਾਰ ਆਉਣ ਦੇ ਆਸਾਰ ਬਣ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਸਿਰਫ਼ ਸੁਝਾਅ ਮਾਤਰ ਹੀ ਦਿੱਤੇ ਜਾ ਰਹੇ ਹਨ, ਜਦੋਂ ਕਿ ਜ਼ਮੀਨੀ ਪੱਧਰ 'ਤੇ ਜਿਹੜੇ ਕੰਮ ਕੀਤੇ ਜਾਣੇ ਚਾਹੀਦੇ ਹਨ ਉਹ ਨਦਾਰਦ ਹਨ |
Ad Position 22
No active advertisement
ਪਿਛਲੀ ਖ਼ਬਰ ਪਟਾਕੇ ਚਲਾਉਣ ਨੂੰ ਲੈ ਕੇ ਪ੍ਰਵਾਸੀਆਂ ਨੇ ਕੀਤੀ ਗੁੰਡਾਗਰਦੀ ਅਗਲੀ ਖ਼ਬਰ ਗੁਰੂਹਰਸਹਾਏ ਦੀ ਦਾਣਾ ਮੰਡੀ ਤੇ ਨਾਲ ਲਗਦੇ ਖ਼ਰੀਦ ਕੇਂਦਰਾਂ 'ਚ 4,52,586 ਕੁਇੰਟਲ ਝੋਨੇ ਦੀ ਖ਼ਰੀਦ ਹੋਈ- ਸੈਕਟਰੀ ਕ੍ਰਿ...
Ad Position 24