29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖ਼ਾਲਸਾ ਦੇ ਹੱਕ 'ਚ ਪ੍ਰਚਾਰ ਲਈ ਜਥਾ ਰਵਾਨਾ <br/>

Ad Position 21
No active advertisement
ਪੰਥਕ ਆਗੂ ਸਰਪੰਚ ਹਰਜਿੰਦਰ ਸਿੰਘ ਹਸ਼ਮਤ ਵਾਲਾ ਦੀ ਅਗਵਾਈ ਹੇਠ ਭਾਈ ਮਨਦੀਪ ਸਿੰਘ ਖ਼ਾਲਸਾ ਦੇ ਪ੍ਰਚਾਰ ਲਈ ਜਥਾ ਰਵਾਨਾ ਹੁੰਦਾ ਹੋਇਆ | ਤਸਵੀਰ-ਕੁਲਵਿੰਦਰ ਸਿੰਘ ਸੰਧੂ <br/> 17-10-2025
ਮੱਖੂ,16 ਅਕਤੂਬਰ (ਕੁਲਵਿੰਦਰ ਸਿੰਘ ਸੰਧੂ)- ਹਲਕਾ ਸ਼੍ਰੀ ਤਰਨਤਾਰਨ ਸਾਹਿਬ ਦੀ ਜ਼ਿਮਨੀ ਚੋਣ ਵਿਚ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖ਼ਾਲਸਾ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਹਲਕਾ ਜ਼ੀਰਾ ਦੇ ਬਲਾਕ ਮੱਖੂ ਦੇ ਪੈਂਦੇ ਜੇ.ਜੇ. ਸੰਧੂ ਢਾਬਾ, ਨੈਸ਼ਨਲ ਹਾਈਵੇ-54 ਮੱਖੂ ਤੋਂ ਅੱਜ ਇਕ ਜਥਾ ਰਵਾਨਾ ਹੋਇਆ | ਇਹ ਜਥਾ ਭਾਈ ਨਿਰਵੈਰ ਸਿੰਘ ਖ਼ਾਲਸਾ ਲਲਿਹਾਂਦੀ ਆਬਜ਼ਰਵਰ, ਜ਼ਿਲ੍ਹਾ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਰਪੰਚ ਹਰਜਿੰਦਰ ਸਿੰਘ ਹਸ਼ਮਤ ਵਾਲਾ (ਆਗੂ, ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ | ਜਥੇ ਦੀ ਰਵਾਨਗੀ ਦੌਰਾਨ ਭਾਈ ਨਿਰਵੈਰ ਸਿੰਘ ਖ਼ਾਲਸਾ ਲਲਿਹਾਂਦੀ ਅਤੇ ਸਰਪੰਚ ਹਰਜਿੰਦਰ ਸਿੰਘ ਹਸ਼ਮਤ ਵਾਲਾ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਖ਼ਾਲਸਾ ਨੇ ਸਿੱਖ ਸਿਧਾਂਤਾਂ ਦੀ ਰੱਖਿਆ ਲਈ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਤੇ ਪੰਥ ਦੋਖੀਆਂ ਨੂੰ ਸੋਧਾਂ ਲਾਉਣ ਦੀ ਸੇਵਾ ਕਰਕੇ ਹਰ ਪੰਥਕ ਦਿਲ ਵਿਚ ਆਪਣੀ ਥਾਂ ਬਣਾਈ | ਉਨ੍ਹਾਂ ਕਿਹਾ ਕਿ ਅਸੀਂ ਭਾਈ ਸੰਦੀਪ ਸਿੰਘ ਖ਼ਾਲਸਾ ਦੀ ਕੁਰਬਾਨੀ ਦਾ ਮੁੱਲ ਤਾਂ ਨਹੀਂ ਦੇ ਸਕਦੇ, ਪਰ ਉਨ੍ਹਾਂ ਦੇ ਭਰਾ ਭਾਈ ਮਨਦੀਪ ਸਿੰਘ ਖ਼ਾਲਸਾ ਨੂੰ ਹਲਕਾ ਸ਼੍ਰੀ ਤਰਨਤਾਰਨ ਸਾਹਿਬ ਤੋਂ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਾ ਸਾਡਾ ਪੰਥਕ ਫ਼ਰਜ਼ ਹੈ | ਇਸ ਮੌਕੇ ਭਾਈ ਲਖਵਿੰਦਰ ਸਿੰਘ ਭੁੱਲਰ ਅਰਾਈਆਂਵਾਲਾ, ਭਾਈ ਸੁਖਦੇਵ ਸਿੰਘ ਖ਼ਾਲਸਾ ਮੀਹਾਂ ਸਿੰਘ ਵਾਲਾ, ਬਾਬਾ ਬਲਕਾਰ ਸਿੰਘ ਇਲਮੇਵਾਲਾ, ਡਾ. ਸੁਖਦੇਵ ਸਿੰਘ ਵਿੰਝੋਕੇ, ਭਾਈ ਗੁਰਪਾਲ ਸਿੰਘ ਘੱਦੂਵਾਲਾ, ਗੁਰਨੈਬ ਸਿੰਘ ਜੱਜ (ਸਰਪੰਚ ਜੋਗੇਵਾਲਾ), ਰਜਿੰਦਰ ਸਿੰਘ ਅਕਾਲੀਆਂ ਵਾਲਾ, ਅਨੂਪ ਸਿੰਘ ਰੋਡੇ ਵਾਲਾ, ਜਸਪਾਲ ਸਿੰਘ ਲਲਿਹਾਂਦੀ, ਹਰਪ੍ਰੀਤ ਸਿੰਘ ਸਮਾਧ, ਭਾਈ ਜਸਬੀਰ ਸਿੰਘ ਸਸਤੇਵਾਲਾ, ਸੁਖਚੈਨ ਸਿੰਘ, ਰਣਜੀਤ ਸਿੰਘ ਸ਼ਾਹਬੁਕਰ, ਦਵਿੰਦਰ ਸਿੰਘ, ਸਤਿੰਦਰ ਸਿੰਘ ਜੋਗੇਵਾਲਾ, ਗੁਰਦੇਵ ਸਿੰਘ ਲਾਲੂਵਾਲਾ ਆਦਿ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸੜਕ ਦੁਰਘਟਨਾ 'ਚ ਤਿੰਨ ਜ਼ਖ਼ਮੀ ਅਗਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਵਲੋਂ ਡੀ. ਸੀ. ਫ਼ਿਰੋਜ਼ਪੁਰ ਤੋਂ ਡੀ. ਏ. ਪੀ. ਤੇ ਬੀਜ ਦੀ ਮੰਗ
Ad Position 24