29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕੇਂਦਰ ਦੀ ਹਰੇਕ ਸਰਕਾਰ ਨੇ ਪੰਜਾਬ ਨਾਲ ਬੇਇਨਸਾਫ਼ੀ ਕੀਤੀ-ਕਰਨੈਲ ਸਿੰਘ ਪੀਰ ਮੁਹੰਮਦ <br/>

Ad Position 21
No active advertisement
ਅਜੀਤ ਡੈਸਕ 17-10-2025
ਮੱਖੂ, 16 ਅਕਤੂਬਰ (ਵਰਿੰਦਰ ਮਨਚੰਦਾ)- ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੋ ਧੱਕਾ ਕਾਂਗਰਸ ਪਾਰਟੀ ਨੇ ਕੇਂਦਰੀ ਸੱਤਾ ਵਿਚ ਰਹਿੰਦਿਆਂ ਕੀਤਾ, ਉਸ ਨੂੰ ਠੀਕ ਕਰਨ ਦੀ ਬਜਾਏ ਕੇਂਦਰ ਦੀ ਸਰਕਾਰ ਹੁਣ ਉਸੇ ਧੱਕੇਸ਼ਾਹੀ ਨੂੰ ਹੋਰ ਅੱਗੇ ਵਧਾ ਰਹੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੂਰੇ ਦੇਸ਼ ਵਿਚ ਇਹ ਇਕੋਂ ਉਦਾਹਰਨ ਹੈ, ਜਿੱਥੇ ਸੂਬੇ ਦੇ ਸੰਵਿਧਾਨਕ ਅਧਿਕਾਰੀ ਨੂੰ ਖੋਹ ਕੇ 'ਪੰਜਾਬ ਪੁਨਰਗਠਨ ਐਕਟ' ਦੀਆਂ ਧਾਰਾਵਾਂ ਨਾਲ ਉਸ ਦੇ ਪਾਣੀਆਂ ਨੂੰ ਗ਼ੈਰ ਸੰਵਿਧਾਨਕ ਤਰੀਕੇ ਨਾਲ ਵੰਡ ਦਿੱਤਾ ਗਿਆ | ਹੁਣ ਕੇਂਦਰ ਸਰਕਾਰ ਬੀ.ਬੀ.ਐਮ.ਬੀ. ਅਤੇ ਡੈਮਾਂ ਉੱਪਰ ਕਬਜ਼ੇ ਨੂੰ ਹੋਰ ਪੀਡਾ ਕਰ ਰਹੀ ਹੈ, ਜੋ ਸਾਫ਼ ਤੌਰ 'ਤੇ ਸੂਬਾਈ ਹੱਕਾਂ 'ਤੇ ਹਮਲਾ ਹੈ | ਪੀਰ ਮੁਹੰਮਦ ਨੇ ਕਿਹਾ ਕਿ ਇਹ ਸਾਰੀ ਖੇਡ ਕਾਂਗਰਸ ਦੀ ਪੰਜਾਬ ਅਤੇ ਸਿੱਖਾਂ ਪ੍ਰਤੀ ਵਿਗੜੀ ਮਾਨਸਿਕਤਾ 'ਚੋਂ ਹੀ ਪੈਦਾ ਹੋਈ ਸੀ ਤੇ ਹੁਣ ਭਾਜਪਾ ਉਸੇ ਸੋਚ ਨੂੰ ਨਵੇਂ ਰੂਪ ਵਿਚ ਅੱਗੇ ਵਧਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਆ ਮਾਤਿ੍ਤਵ ਯੋਜਨਾ ਤਹਿਤ ਗਰਭਵਤੀ ਅÏਰਤਾਂ ਲਈ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਬਲਾਕ ਪੱਧਰੀ 2 ਰੋਜ਼ਾ ਪ੍ਰਾਇਮਰੀ ਖੇਡਾਂ ਦੀ ਸ਼ੁਰੂਆਤ <br/>
Ad Position 24