29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਹੈਰੋਇਨ ਸਮੇਤ 1 ਖ਼ਾਲੀ ਗਲੋਕ ਮੈਗਜ਼ੀਨ ਬਰਾਮਦ

Ad Position 21
No active advertisement
ਅਜੀਤ ਡੈਸਕ 17-10-2025

ਜਲਾਲਾਬਾਦ, 16 ਅਕਤੂਬਰ (ਕਰਨ ਚੁਚਰਾ)- ਥਾਣਾ ਅਮੀਰਖਾਸ ਪੁਲਿਸ ਨੇ ਹੈਰੋਇਨ ਸਮੇਤ 1 ਖ਼ਾਲੀ ਗਲੋਕ ਮੈਗਜ਼ੀਨ ਬਰਾਮਦ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀ.ਐੱਸ.ਐੱਫ. ਅਧਿਕਾਰੀਆਂ ਦਾ ਫ਼ੋਨ ਆਇਆ ਕਿ ਪਿੰਡ ਪੀਰੇ ਕੇ ਉਤਾੜ ਦੇ ਖੇਤਾਂ 'ਚ ਇੱਕ ਪੈਕਟ ਹੈਰੋਇਨ ਸਮੇਤ ਖ਼ਾਲੀ ਪਲਾਸਟਿਕ ਦੀ ਗਲੋਕ ਮੈਗਜ਼ੀਨ ਬਰਾਮਦ ਹੋਈ ਹੈ ਤੇ ਉਸ ਦੇ ਬਾਹਰ ਉਰਦੂ 'ਚ ਕੁੱਝ ਲਿਖਿਆ ਹੋਇਆ ਹੈ | ਤੁਸੀਂ ਮੌਕੇ 'ਤੇ ਪੁੱਜੋ | ਉਸ ਨੇ ਮੌਕੇ 'ਤੇ ਪੁੱਜ ਕੇ ਪੈਕਟ ਨੂੰ ਖ਼ੋਲ ਕੇ ਚੈੱਕ ਕੀਤਾ ਤਾਂ ਉਸ ਵਿਚੋਂ 505 ਗਰਾਮ ਹੈਰੋਇਨ ਤੇ ਇੱਕ ਖ਼ਾਲੀ ਪਲਾਸਟਿਕ ਦੀ ਗਲੋਕ ਮੈਗਜ਼ੀਨ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਡੀ. ਟੀ. ਐੱਫ. ਨੇ ਪੈਂਡਿੰਗ ਡੀ. ਏ. ਤੇ ਹੋਰ ਮੰਗਾਂ ਸੰਬੰਧੀ ਮੁੱਖ ਮੰਤਰੀ ਦੇ ਨਾਂਅ ਭੇਜਿਆ ਰੋਸ ਪੱਤਰ ਅਗਲੀ ਖ਼ਬਰ ਪੈਸਿਆਂ ਦੀ ਮੰਗ ਕਰਨ 'ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24