23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਹਾਰਨਪੁਰ ਯੂ.ਪੀ. ਦੇ ਪਿੰਡ ਟਿਕਰੋਲ ਤੋਂ ਆਏ ਦਾਨੀ ਸੱਜਣਾਂ ਨੇ ਹੜ੍ਹ ਪੀੜਤਾਂ ਨੂੰ ਵੰਡੀ ਸਹਾਇਤਾ ਰਾਸ਼ੀ <br/>

Ad Position 21
No active advertisement
ਹੜ੍ਹ ਪੀੜਤ ਪਿੰਡ ਬੰਡਾਲਾ ਵਿਖੇ ਸਹਾਰਨਪੁਰ (ਯੂ.ਪੀ.) ਦੇ ਪਿੰਡ ਟਕਰੋਲ ਤੋਂ ਆਏ ਦਾਨੀ ਸੱਜਣਾਂ ਨਗਦ ਰਾਸ਼ੀ ਦੀ ਵੰਡ ਕਰਦੇ ਹੋਏ | ਤਸਵੀਰ-ਬਲਬੀਰ ਸਿੰਘ ਜੋਸਨ <br/> 21-09-2025
ਮੱਲਾਂਵਾਲਾ, 20 ਸਤੰਬਰ (ਬਲਬੀਰ ਸਿੰਘ ਜੋਸਨ)- ਸਤਲੁਜ ਬਿਆਸ ਦਰਿਆ ਨੇ ਹੜ੍ਹ ਰੂਪੀ ਬਹੁਤ ਵੱਡੀ ਮਾਰ ਕੰਢੀ ਏਰੀਏ ਦੇ ਵਸਨੀਕ ਕਿਸਾਨਾਂ ਨੂੰ ਮਾਰੀ ਹੈ | ਇਸ ਫ਼ਸਲ ਦੇ ਸਹਾਰੇ ਲੋਕਾਂ ਨੇ ਆਪਣੀਆਂ ਧੀਆਂ ਦੇ ਵਿਆਹ ਕਰਨੇ ਸਨ ਪਰ ਇਸ ਪ੍ਰਕੋਪੀ ਨੇ ਕਿਸਾਨਾਂ ਦੀਆਂ ਸਾਰੀਆਂ ਆਸਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ | ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਕੰਢੀ ਏਰੀਏ ਦੀ ਕਿਸਾਨੀ ਚਾਹੇ ਮੁਸ਼ਕਲ ਵਿਚ ਚੱਲ ਰਹੀ ਹੈ ਪਰ ਹੜ੍ਹਾਂ ਦੀ ਮਾਰ ਦਾ ਮਾਰਿਆ ਕਿਸਾਨ ਕਰਜ਼ੇ ਦੇ ਬੋਝ ਥੱਲੇ ਲਗਾਤਾਰ ਦੱਬਦਾ ਜਾ ਰਿਹਾ ਹੈ | ਇਸ ਪੰਜਾਬ ਦੀ ਕਿਸਾਨੀ ਪ੍ਰਤੀ ਹੋਰਨਾਂ ਰਾਜਾਂ ਦੇ ਲੋਕਾਂ ਦੇ ਮਨਾਂ ਅੰਦਰ ਕਿਸ ਹੱਦ ਤੱਕ ਪਿਆਰ ਹੈ | ਇਸ ਤਹਿਤ ਕੰਢੀ ਏਰੀਏ ਦੇ ਜ਼ਿਮੀਂਦਾਰ ਤੇ ਜ਼ਰੂਰਤਮੰਦ ਭਰਾਵਾਂ ਦਾ ਦਰਦ ਮਹਿਸੂਸ ਕਰਦੇ ਹੋਏ ਅੱਜ ਸਹਾਰਨਪੁਰ (ਯੂ.ਪੀ.) ਦੇ ਪਿੰਡ ਟਕਰੋਲ ਤੋਂ ਆਏ ਦਾਨੀ ਸੱਜਣਾਂ ਨੇ ਪਿੰਡ ਬੰਡਾਲਾ, ਬੁਰਜਾਂ ਦੀਆਂ ਬਹਿਕਾ 'ਤੇ ਸਤਲੁਜ ਦਰਿਆ ਕਿਨਾਰੇ ਵੱਸਦੇ ਜ਼ਿਮੀਂਦਾਰ ਭਰਾਵਾਂ ਨੂੰ ਨਕਦ ਸਹਾਇਤਾ ਰਾਸ਼ੀ ਦੀ ਵੰਡ ਕੀਤੀ ਗਈ ਹੈ | ਯੂ.ਪੀ. ਤੋਂ ਆਏ ਦਾਨੀ ਵੀਰਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਡਾ ਟੀਚਾ ਇਕ ਤੋਂ ਦੋ ਏਕੜ ਤੱਕ ਕਣਕ ਦੀ ਬਿਜਾਈ ਕਰਾਉਣ ਦਾ ਟੀਚਾ ਹੈ ਤੇ ਅਸੀਂ ਇਕ ਦੋ ਏਕੜ ਕਣਕ ਬੀਜਣ 'ਤੇ ਜਿੰਨਾ ਖ਼ਰਚ ਆਉਂਦਾ ਹੈ ਅਸੀਂ ਉਸ ਹਿਸਾਬ ਨਾਲ ਤਕਰੀਬਨ 70 ਤੋਂ 80 ਪਰਿਵਾਰਾਂ ਨੂੰ ਨਗਦ ਰਾਸ਼ੀ ਦੇਵਾਂਗੇ | ਇਸ ਮੌਕੇ ਦਾਨੀ ਸੱਜਣ ਗੌਤਮ, ਪਰਉਪਕਾਰ, ਨਵਰਾਜ, ਰਵੀ, ਸ਼ੇਖਰ, ਵਿਵੇਕ ਚੌਧਰੀ, ਮਨੋਜ, ਦੀਪਕ, ਮੋਨੂ, ਰਾਹੁਲ, ਬਾਬਾ ਗੁਰਦੇਵ ਸਿੰਘ ਬੰਡਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਓਬਰਾਏ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਦਿੱਤੀਆਂ 4 ਫੌਗਿੰਗ ਮਸ਼ੀਨਾਂ <br/> ਅਗਲੀ ਖ਼ਬਰ ਸਿਹਤ ਵਿਭਾਗ ਨੇ ਪਿੰਡਾਂ 'ਚ ਫੌਗਿੰਗ ਕਰਵਾਈ <br/>
Ad Position 24