23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਨਸ਼ੇ ਦਾ ਸੇਵਨ ਕਰਦੇ ਕੀਤੇ 3 ਕਾਬੂ

Ad Position 21
No active advertisement
ਅਜੀਤ ਡੈਸਕ 21-09-2025

ਫ਼ਿਰੋਜ਼ਪੁਰ, 20 ਸਤੰਬਰ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫ਼ਿਰੋਜਪੁਰ ਵਿਚ ਨਸ਼ਾ ਦਾ ਸੇਵਨ ਕਰਦੇ 3 ਨੌਜਵਾਨਾਂ ਨੂੰ ਸਿਲਵਰ ਵਰਕ ਤੇ ਲਾਈਟਰ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ | ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਦੌਰਾਨ-ਏ-ਗਸ਼ਤ ਪੁਲਿਸ ਪਾਰਟੀ ਸਮੇਤ ਟੀ.ਬੀ. ਹਸਪਤਾਲ ਦੀ ਬੈਕ ਸਾਈਡ ਤੋਂ ਧਵਨ ਕਾਲੋਨੀ ਨੂੰ ਜਾ ਰਹੀ ਸੀ ਤਾਂ ਪਾਰਕ ਦੇ ਸਾਹਮਣੇ ਸੱਜੇ ਹੱਥ ਖ਼ਾਲੀ ਪਏ ਪਲਾਟ ਵਿਚ 3 ਨੌਜਵਾਨ ਧੀਮੀ ਜਿਹੀ ਅੱਗ ਬਾਲ ਕੇ ਸ਼ੱਕੀ ਹਾਲਤ 'ਚ ਬੈਠੇ ਮਿਲੇ ਜੋ ਸਿਲਵਰ ਵਰਕ 'ਤੇ ਹੈਰੋਇਨ ਪਾ ਕੇ ਨਸ਼ਾ ਕਰ ਰਹੇ ਸਨ | ਸਹਾਇਕ ਥਾਣੇਦਾਰ ਨੇ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਰਵੀ ਉਰਫ਼ ਰਮਨ ਪੁੱਤਰ ਜੰਗੀਰਾ ਵਾਸੀ ਭੱਟੀਆਂ ਵਾਲੀ ਬਸਤੀ ਫ਼ਿਰੋਜਪੁਰ ਸ਼ਹਿਰ, ਸੁਮਿਤ ਉਰਫ਼ ਕਾਕਾ ਪੁੱਤਰ ਸੁਰਜੀਤ, ਆਕਾਸ਼ ਪੁੱਤਰ ਬਲਦੇਵ ਵਾਸੀਆਨ ਜਨਤਾ ਪ੍ਰੀਤ ਨਗਰ ਫ਼ਿਰੋਜਪੁਰ ਸ਼ਹਿਰ ਦੱਸਿਆ ਨੂੰ ਕਾਬੂ ਕਰਕੇ ਸਿਟੀ ਥਾਣਾ ਫ਼ਿਰੋਜਪੁਰ ਵਿਚ ਮਾਮਲਾ ਦਰਜ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਅਧੂਰੇ ਪ੍ਰਬੰਧਾਂ ਵਿਚਾਲੇ ਫ਼ਿਰੋਜ਼ਪੁਰ ਮੰਡੀ 'ਚ ਝੋਨੇ ਦੀ ਆਮਦ ਸ਼ੁਰੂ, ਪਹਿਲੇ ਦਿਨ ਮੰਡੀ 'ਚ ਨਹੀਂ ਪਹੁੰਚੀਆਂ ਖਰੀਦ ਏਜ... ਅਗਲੀ ਖ਼ਬਰ ਭਾਈ ਲਾਲੋ ਦਾ ਜਨਮ ਦਿਹਾੜਾ 24 ਨੂੰ ਅੰਮਿ੍ਤਸਰ ਵਿਖੇ ਮਨਾਇਆ ਜਾਵੇਗਾ-ਸੂਬਾ ਪ੍ਰਧਾਨ ਕਲਸੀ
Ad Position 24